ਰੂਪਨਗਰ (ਵਿਜੇ) : ਰੂਪਨਗਰ ਦੇ ਪਿੰਡ ਅਹਿਮਦਪੁਰ ਦੇ ਫਲਾਈਓਵਰ ਨੇੜੇ ਅਚਾਨਕ ਭਾਖੜਾ ਨਹਿਰ ’ਚ ਡਿੱਗੇ ਇਕ ਨੌਜਵਾਨ ਨੂੰ ਚੌਂਕੀ ਇੰਚਾਰਜ ਸਰਬਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਨੇ ਸੁਰੱਖਿਅਤ ਨਹਿਰ ’ਚੋਂ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ।
ਇਹ ਵੀ ਪੜ੍ਹੋ : ਜਾਣੋ ਕਿਉਂ ਹੜ੍ਹਾਂ ਦੌਰਾਨ ਵੀ ਨਹੀਂ ਛੱਡਿਆ ਰਾਜਸਥਾਨ ਫੀਡਰ 'ਚ ਪਾਣੀ, ਮੀਤ ਹੇਅਰ ਨੇ ਦੱਸੀ ਅਸਲ ਵਜ੍ਹਾ
ਪ੍ਰਾਪਤ ਜਾਣਕਾਰੀ ਅਨੁਸਾਰ ਚੌਂਕੀ ਇੰਚਾਰਜ ਸਬ ਇੰਸਪੈਕਟਰ ਸਰਬਜੀਤ ਸਿੰਘ ਕੁਲਗਰਾਂ ਆਪਣੇ ਸਾਥੀ ਪੁਲਸ ਮੁਲਾਜ਼ਮ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਨਾਲ ਕਿਸੇ ਜ਼ਰੂਰੀ ਕੰਮ ਲਈ ਘਨੌਲੀ ਤੋਂ ਰੂਪਨਗਰ ਵੱਲ ਜਾ ਰਹੇ ਸਨ। ਜਦੋਂ ਉਹ ਪਿੰਡ ਅਹਿਮਦਪੁਰ ਫਲਾਈਓਵਰ ਨੇੜੇ ਭਾਖੜਾ ਨਹਿਰ ਦੇ ਪੁਲ਼ ’ਤੇ ਪੁੱਜੇ ਤਾਂ ਉਨ੍ਹਾਂ ਇਕ ਨੌਜਵਾਨ ਨੂੰ ਨਹਿਰ ’ਚ ਰੁੜ੍ਹੇ ਜਾਂਦਿਆ ਵੇਖਿਆ। ਉਨ੍ਹਾਂ ਤੁਰੰਤ ਆਪਣੀ ਗੱਡੀ ਭਾਖਡ਼ਾ ਨਹਿਰ ਦੀ ਪਟੜੀ ’ਤੇ ਖੜ੍ਹੀ ਕਰ ਕੇ ਆਪਣੀ ਪੱਗ ਖੋਲ੍ਹ ਕੇ ਨੌਜਵਾਨ ਵੱਲ ਸੁੱਟੀ ਅਤੇ ਨੌਜਵਾਨ ਵੱਲੋਂ ਪੱਗ ਫੜ੍ਹਨ ਉਪਰੰਤ ਰਾਹਗੀਰਾਂ ਦੀ ਮਦਦ ਨਾਲ ਨੌਜਵਾਨ ਨੂੰ ਨਹਿਰ ’ਚੋਂ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ : ਥਾਣਾ ਸਿਟੀ ਫਿਰਜ਼ੋਪੁਰ ਵਿਖੇ ਏ. ਐੱਸ. ਆਈ. ਸਣੇ 5 ਪੁਲਸ ਮੁਲਾਜ਼ਮਾਂ 'ਤੇ ਪਰਚਾ ਦਰਜ, ਜਾਣੋ ਪੂਰਾ ਮਾਮਲਾ
ਨੌਜਵਾਨ ਦੀ ਪਛਾਣ ਰਵੀ ਪੁੱਤਰ ਰੂਪਾ ਵਾਸੀ ਬੀੜ ਪਲਾਸੀ ਹਿਮਾਚਲ ਪ੍ਰਦੇਸ਼ ਵਜੋਂ ਹੋਈ ਜੋ ਭਾਖੜਾ ਨਹਿਰ ’ਚ ਪਾਣੀ ਪੀਣ ਲਈ ਉਤਰਿਆ ਸੀ, ਜਿਸ ਦੌਰਾਨ ਉਸ ਦਾ ਪੈਰ ਤਿਲਕ ਗਿਆ। ਚੌਂਕੀ ਇੰਚਾਰਜ ਵੱਲੋਂ ਦਿਖਾਈ ਦਲੇਰੀ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ।
ਇਹ ਵੀ ਪੜ੍ਹੋ : ਡੇਢ ਮਹੀਨਾ ਪਹਿਲਾਂ ਪਤੀ ਤੇ ਹੁਣ ਅਮਰੀਕਾ 'ਚ ਇਕਲੌਤੇ ਪੁੱਤ ਦੀ ਹੋਈ ਮੌਤ, ਪਿੱਛੇ ਵਿਲਕਣ ਲਈ ਰਹਿ ਗਈ ਮਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਪੰਜਾਬ ਦੇ ਕਰਜ਼ੇ ’ਤੇ ਲਕੀਰ ਫੇਰ ਕੇ ਪੰਜਾਬੀਆਂ ਦੀਆਂ ਕੁਰਬਾਨੀਆਂ ਦਾ ਸਤਿਕਾਰ ਕਰੇ : ਕੁਲਤਾਰ ਸਿੰਘ ਸੰਧਵਾਂ
NEXT STORY