ਚੰਡੀਗੜ੍ਹ : ਦਫਤਰ ਮੁੱਖ ਚੋਣ ਅਫਸਰ ਪੰਜਾਬ ਵਿਖੇ ਪੰਜਾਬ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਜਨਤਕ ਬਰਾਡਕਾਸਟਿੰਗ ਸਿਸਟਮ ਤੇ ਪ੍ਰਚਾਰ ਕਰਨ ਲਈ ਸਮਾਂ.ਅਲਾਟ ਕਰਨ ਲਈ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਐਡੀਸ਼ਨਲ ਮੁੱਖ ਚੋਣ ਅਫਸਰ ਪੰਜਾਬ ਕਵਿਤਾ ਸਿੰਘ, ਐਡੀਸ਼ਨਲ ਮੁੱਖ ਚੋਣ ਅਫਸਰ ਪੰਜਾਬ ਸਿਬਨ ਸੀ ਅਤੇ ਐਡੀਸ਼ਨਲ ਮੁੱਖ ਚੋਣ ਅਫਸਰ ਪੰਜਾਬ ਭੁਪਿੰਦਰ ਸਿੰਘ ਰਾਏ ਹਾਜ਼ਰ ਸਨ। ਮੀਟਿੰਗ 'ਚ ਹਾਜ਼ਰ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਚੋਣ ਲੜ ਰਹੇ ਉਮੀਦਵਾਰ 10000 ਰੁਪਏ ਤੋਂ ਵੱਧ ਦੀ ਅਦਾਇਗੀ ਚੈਕ, ਡੀਡੀ ਅਤੇ ਆਰ. ਟੀ. ਜੀ.ਐਸ. ਰਾਹੀਂ ਕਰ ਸਕਦੇ ਹਨ, ਜਦੋਂ ਕਿ ਚੰਦਾ ਵੀ 10000 ਤੋਂ ਵੱਧ ਕੈਸ਼ ਨਹੀਂ ਲੈ ਸਕਦੇ ਅਤੇ ਇਹ ਚੰਦਾ ਚੈਕ, ਡੀਡੀ ਅਤੇ ਆਰ. ਟੀ. ਜੀ. ਐਸ. ਰਾਹੀਂ ਲਿਆ ਜਾ ਸਕਦਾ ਹੈ। ਰਾਜਨੀਤਕ ਪਾਰਟੀਆਂ ਆਦਰਸ਼ ਚੋਣ ਜ਼ਾਬਤੇ ਦੌਰਾਨ ਲੋਕ ਪ੍ਰਤੀਨਿਧੀ ਐਕਟ 1951 ਦੀ ਧਾਰਾ 29 ਸੀ ਅਨੁਸਾਰ ਹੀ ਨਕਦੀ ਦਾ ਲੈਣ ਦੇਣ ਕਰ ਸਕਦੇ ਹਨ।
ਉਨ੍ਹਾਂ ਇਸ ਮੌਕੇ ਰਾਜਨੀਤਕ ਪਾਰਟੀਆਂ ਨੂੰ ਉਮੀਦਵਾਰਾਂ ਦੇ ਅਪਰਾਧਕ ਪਿਛੋਕੜ ਬਾਰੇ ਅਖਬਾਰ ਅਤੇ ਟੈਲੀਵੀਜਨ ਵਿੱਚ ਇਸ਼ਤਿਹਾਰ ਦੇਣ ਬਾਰੇ, ਫਾਰਮ ਸੀ-4 ਅਤੇ ਸੀ-5 ਫਾਰਮ ਬਾਰੇ, ਫਾਰਮ 26 ਵਿੱਚ ਉਮੀਦਵਾਰ, ਉਸਦੇ ਜੀਵਨਸਾਥੀ ਅਤੇ ਉਸਤੇ ਨਿਰਭਰ ਵਿਅਕਤੀਆਂ ਦੀ ਆਮਦਨ ਕਰਦੀਆਂ ਪਿਛਲੇ ਪੰਜ ਸਾਲ ਦੀਆਂ ਸੂਚਨਾਵਾਂ ਦੇਣ ਸਬੰਧੀ ਅਤੇ ਹਿੰਦੂ ਅਣਵੰਡੇ ਪਰਿਵਾਰ ਅਧੀਨ ਆਮਦਨ ਬਾਰੇ ਜਾਣਕਾਰੀ ਦੇਣ ਬਾਰੇ, ਰਾਜਨੀਤਕ ਪਾਰਟੀਆਂ ਵੱਲੋਂ ਕੀਤੇ ਜਾਣ ਵਾਲੇ ਖਰਚੇ ਵਿਸ਼ੇਸ਼ ਕਰ ਹੈਲੀਕਪਟਰ ਅਤੇ ਜਹਾਜ਼ਾਂ ਦੀ ਵਰਤੋਂ ਬਾਰੇ ਦਫਤਰ ਮੁੱਖ ਚੋਣ ਅਫਸਰ ਪੰਜਾਬ ਨੂੰ ਜ਼ਰੂਰ ਸੂਚਿਤ ਕੀਤਾ ਜਾਵੇ।
ਡਾ. ਰਾਜੂ ਨੇ ਸਮੂਹ ਪਾਰਟੀਆਂ ਨੂੰ ਅਪੀਲ ਕੀਤੀ ਕਿ ਇਸ ਬਾਰ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਵਿੱਚ ਵਾਤਾਵਰਣ-ਪੱਖੀ ਚੋਣ ਸਾਮਗਰੀ ਚੋਣ ਸਮੱਗਰੀ ਹੀ ਵਰਤਣ ਲਈ ਅਪੀਲ ਕੀਤੀ ਗਈ ਹੈ ਇਸ ਲਈ ਸਮੂਹ ਰਾਜਨੀਤਕ ਪਾਰਟੀਆਂ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਚੋਣ ਪ੍ਰਚਾਰ ਦੌਰਾਨ ਕਿਸੇ ਵੀ ਤਰ•ਾਂ ਦੀ ਅਜਿਹੀ ਚੀਜ਼ ਦੀ ਵਰਤੋਂ ਨਾ ਕੀਤੀ ਜਾਵੇ ਜੋ ਕਿ ਵਾਤਾਵਰਣ-ਪੱਖੀ ਨਾ ਹੋਵੇ।
ਪੰਜਾਬ ਦੀਆਂ ਅਤੇ ਕੌਮੀ ਰਾਜਨੀਤਕ ਪਾਰਟੀਆਂ ਨੂੰ ਜਨਤਕ ਬਰਾਡਕਾਸਟਿੰਗ ਸਿਸਟਮ ਤੇ ਪ੍ਰਚਾਰ ਕਰਨ ਲਈ ਸਮਾ ਅਲਾਟ ਕੀਤਾ ਗਿਆ ਜਿਸ ਅਨੁਸਾਰ ਇਹ ਪਾਰਟੀਆਂ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਕੇਂਦਰ ਤੋਂ ਆਪਣੀ ਪਾਰਟੀਆਂ ਸਬੰਧੀ ਚੋਣ ਪ੍ਰਚਾਰ ਕਰ ਸਕਣਗੀਆਂ। ਪੰਜਾਬ ਵਿੱਚ ਮਾਨਤਾ ਪ੍ਰਾਪਤ ਪਾਰਟੀ ਆਮ ਆਦਮੀ ਪਾਰਟੀ ਨੂੰ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ 'ਤੇ ਪ੍ਰਚਾਰ ਲਈ 43 ਮਿੰਟ, ਬਹੁਜਨ ਸਮਾਜ ਪਾਰਟੀ ਨੂੰ 5 ਮਿੰਟ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੂੰ 5 ਮਿੰਟ ਅਤੇ ਸ਼ੋਮਣੀ ਅਕਾਲੀ ਦਲ ਨੂੰ 41 ਮਿੰਟ ਇਸੇ ਤਰ•ਾਂ ਕੌਮੀ ਪਾਰਟੀ ਵੱਜੋਂ ਮਾਨਤਾ ਪ੍ਰਾਪਤ ਕਾਂਗਰਸ ਪਾਰਟੀ ਨੂੰ 15 ਮਿੰਟ ਅਤੇ ਭਾਰਤੀ ਜਨਤਾ ਪਾਰਟੀ ਨੂੰ 10 ਮਿੰਟ ਮਿਲੇ ਹਨ। ਮੀਟਿੰਗ ਵਿੱਚ ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਸ਼ੋਮਣੀ ਅਕਾਲੀ ਦਲ, ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਹਾਜ਼ਰ ਸਨ।
ਇਸ ਵਾਰ ਪੰਜਾਬ ਦੇ ਚੋਣ ਮੈਦਾਨ 'ਚ ਕਿਸਮਤ ਅਜ਼ਮਾਉਣਗੀਆਂ ਤਿੰਨ ਨਵੀਆਂ ਪਾਰਟੀਆਂ
NEXT STORY