ਗੁਰਦਾਸਪੁਰ (ਹਰਮਨ)-ਇਸ ਸਾਲ ਸਰਦੀ ਦੀ ਸ਼ੁਰੂਆਤ ਤੋਂ ਪਹਿਲਾਂ ਅਜੇ ਤੱਕ ਇਕ ਵਾਰ ਵੀ ਬਾਰਿਸ਼ ਨਾ ਹੋਣ ਕਾਰਨ ਖੇਤਰ ਵਿਚ ਸੁੱਕੀ ਠੰਡ ਨੇ ਲੋਕਾਂ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ। ਬਿਨਾਂ ਬਾਰਿਸ਼ ਦੇ ਚੱਲ ਰਹੇ ਤਾਪਮਾਨ ਦੇ ਉਤਾਰ-ਚੜ੍ਹਾਅ, ਵਧਦੇ ਪ੍ਰਦੂਸ਼ਣ ਅਤੇ ਨਮੀ ਕਾਰਨ ਲੋਕਾਂ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਖ਼ਾਸ ਤੌਰ ’ਤੇ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਬੀਮਾਰ ਵਿਅਕਤੀਆਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪੈ ਰਹੀ ਸੁੱਕੀ ਠੰਡ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ, ਜਿਸ ਦੇ ਨਾਲ ਹੀ ਹਵਾ ਵਿਚ ਮਿਕਸ ਹੋ ਰਹੇ ਧੂੜ ਮਿੱਟੀ ਦੇ ਕਣ ਅਤੇ ਹੋਰ ਪਦਾਰਥਾਂ ਕਾਰਨ ਹਵਾ ਦਾ ਗੁਣਵੱਤਾ ਸੂਚਕ ਅੰਕ 128 ਤੱਕ ਪਹੁੰਚ ਚੁੱਕਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਦਸੰਬਰ ਦੀ ਸ਼ੁਰੂਆਤ 'ਚ...
ਦਿਨ-ਰਾਤ ਦੇ ਤਾਪਮਾਨ ’ਚ ਵੱਡਾ ਫਰਕ, ਨਮੀ ਘਟੀ
ਮੌਸਮ ਵਿਭਾਗ ਅਨੁਸਾਰ ਖੇਤਰ ਵਿਚ ਇਸ ਸਮੇਂ ਦਿਨ ਦਾ ਤਾਪਮਾਨ 24 ਡਿਗਰੀ ਸੈਲਸੀਅਸ ਹੈ, ਜਦੋਂ ਕਿ ਰਾਤ ਦਾ ਤਾਪਮਾਨ 8 ਡਿਗਰੀ ਸੈਲਸੀਅਸ ਹੈ। ਨਮੀ ਦੀ ਮਾਤਰਾ 29 ਪ੍ਰਤੀਸ਼ਤ ਦੇ ਕਰੀਬ ਹੈ। ਤਾਪਮਾਨ ’ਚ ਇਸ ਤਰ੍ਹਾਂ ਦੇ ਵੱਡੇ ਫਰਕ ਅਤੇ ਨਮੀ ਦੀ ਕਮੀ ਕਾਰਨ ਹਵਾ ਸੁੱਕੀ ਹੋ ਰਹੀ ਹੈ, ਜਿਸ ਨਾਲ ਗਲਾ ਖਰਾਬ ਹੋਣਾ, ਖੰਘ, ਜ਼ੁਕਾਮ ਅਤੇ ਵਾਇਰਲ ਬੁਖਾਰ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਜਲਦ ਸ਼ੁਰੂ ਹੋਣਗੇ ਕੰਮ
ਡਾਕਟਰਾਂ ਅਨੁਸਾਰ ਇਸ ਸੁੱਕੀ ਠੰਡ ਦੇ ਦੌਰਾਨ ਦਮੇ, ਐਲਰਜੀ, ਸਾਇਨਸ, ਅੱਖਾਂ ਦੀ ਸੁਕਾਈ ਅਤੇ ਚਮੜੀ ਦੀਆਂ ਸਮੱਸਿਆਵਾਂ ਦੇ ਕੇਸ ਵੀ ਵੱਧ ਜਾਣ ਦੀ ਸੰਭਾਵਨਾ ਰਹਿੰਦੀ ਹੈ। ਲੋਕ ਵਾਇਰਲ ਬੁਖਾਰ ਨਾਲ ਜ਼ਿਆਦਾ ਪੀੜਤ ਹੋ ਰਹੇ ਹਨ, ਜਿਸ ਦੇ ਨਾਲ ਹੀ ਲੋਕਾਂ ਗਲਾ ਖਰਾਬ ਹੋਣ ਅਤੇ ਖਾਂਸੀ ਦੀ ਸਮੱਸਿਆ ਵੀ ਬਹੁਤ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ: ਹੋਟਲ ਦੇ ਬੰਦ ਕਮਰੇ 'ਚ ਪ੍ਰੇਮੀ ਨਾਲ ਫੜੀ ਘਰਵਾਲੀ, ਰੋਂਦਾ ਪਤੀ ਬੋਲਿਆ 15 ਸਾਲ ਹੋ ਗਏ...
ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਦਾ ਇਸਤੇਮਾਲ ਕਰਨ ਨੂੰ ਤਰਜੀਹ ਦੇਣ। ਠੰਡਾ ਪਾਣੀ ਪੀਣ ਦੀ ਬਜਾਏ ਕੋਸਾ ਪਾਣੀ ਪੀਤਾ ਜਾਵੇ। ਧੂੜ ਤੋਂ ਬਚਾਅ ਕਰੋ। ਬੱਚਿਆਂ ਤੇ ਬਜ਼ੁਰਗਾਂ ਨੂੰ ਸਵੇਰੇ ਦੀ ਠੰਢ ਤੋਂ ਬਚਾ ਕੇ ਰੱਖੋ। ਦਮੇ ਜਾਂ ਐਲਰਜੀ ਵਾਲੇ ਮਰੀਜ਼ ਦਵਾਈ ਆਪਣੇ ਨਾਲ ਰੱਖਣ ਅਤੇ ਘਰਾਂ ’ਚ ਨਮੀ ਕਾਇਮ ਰੱਖਣ ਲਈ ਸਟੀਮਰ ਜਾਂ ਹਿਊਮਿਡੀਫਾਇਰ ਇਸਤੇਮਾਲ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਸਵੇਰੇ-ਸਵੇਰੇ ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਐਨਕਾਊਂਟਰ 'ਚ ਬਦਮਾਸ਼ ਢੇਰ
ਬਾਰਿਸ਼ ਨਾ ਹੋਣ ਕਾਰਨ ਖਤਰਨਾਕ ਪੱਧਰ ਵੱਲ ਵਧ ਰਿਹੈ ਪ੍ਰਦੂਸ਼ਣ
ਬਾਰਿਸ਼ ਨਾ ਪੈਣ ਕਾਰਨ ਹਵਾ ’ਚ ਧੂੜ, ਧੂੰਏ ਅਤੇ ਪ੍ਰਦੂਸ਼ਕ ਕਣ (PM 2.5 ਅਤੇ PM 10) ਵੱਧ ਰਹੇ ਹਨ। ਆਮ ਤੌਰ ’ਤੇ ਬਾਰਿਸ਼ ਇਨ੍ਹਾਂ ਕਣਾਂ ਨੂੰ ਜ਼ਮੀਨ ’ਤੇ ਬਿਠਾ ਦਿੰਦੀ ਹੈ ਪਰ ਇਸ ਵਾਰ ਲੰਬੇ ਸਮੇਂ ਤੋਂ ਮੌਸਮੀ ਸੁੱਕੇ ਨੇ ਪ੍ਰਦੂਸ਼ਣ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਇਸ ਖੇਤਰ ਦਾ ਏਅਰ ਕਵਾਲਿਟੀ ਇੰਡੈਕਸ (AQI) ਅੱਜ 128 ਦਰਜ ਕੀਤਾ ਗਿਆ ਹੈ, ਜੋ ਕਿ ਸਿਹਤ ਲਈ ਹਾਨੀਕਾਰਕ ਵਾਲੇ ਪੱਧਰ ’ਚ ਆਉਂਦਾ ਹੈ। ਇਹ ਖ਼ਾਸ ਕਰ ਕੇ ਬੱਚਿਆਂ, ਬਜ਼ੁਰਗਾਂ ਅਤੇ ਦਿਲ-ਫੇਫੜਿਆਂ ਦੇ ਮਰੀਜ਼ਾਂ ਲਈ ਖਤਰਾ ਬਣ ਸਕਦਾ ਹੈ।
ਮਾਹਿਰਾਂ ਅਨੁਸਾਰ 0–50 ਤੱਕ ਦਾ ਪੱਧਰ ਸਿਹਤ ਲਈ ਪੂਰੀ ਤਰ੍ਹਾਂ ਠੀਕ ਹੁੰਦਾ ਹੈ ਜਦੋਂ ਕਿ 51–100 ਹਲਕੀ ਐਲਰਜੀ ਵਾਲਿਆਂ ਲਈ ਥੋੜੀ ਸਮੱਸਿਆ ਪੈਦਾ ਕਰਦਾ ਹੈ। 101–150 ਤੱਕ ਦਾ ਪੱਧਰ ਬੱਚੇ, ਬਜ਼ੁਰਗ, ਦਮੇ ਵਾਲੇ ਮਰੀਜ਼ਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ। 151–200 ਤੱਕ ਦਾ ਪੱਧਰ ਆਮ ਲੋਕਾਂ ਨੂੰ ਵੀ ਸਾਹ ਦੀ ਸਮੱਸਿਆ ਪੈਦਾ ਕਰ ਸਕਦਾ ਹੈ। 201–300 ਦੀ ਰੇਂਜ ਵਿਚ ਗੰਭੀਰ ਸਿਹਤ ਸਮੱਸਿਆ ਪੈਦਾ ਹੋ ਸਕਦੀ ਹੈ। ਜੇਕਰ 300 ਤੋਂ ਜ਼ਿਆਦਾ ਹੋ ਜਾਵੇ ਤਾਂ ਖ਼ਤਰਨਾਕ ਸਥਿਤੀ ਬਣ ਜਾਂਦੀ ਹੈ, ਜਿਸ ਵਿਚ ਘਰੋਂ ਬਾਹਰ ਜਾਣਾ ਵੀ ਜੋਖਮ ਭਰਿਆ ਕੰਮ ਹੁੰਦਾ ਹੈ।
ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਵਧੀ
ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਬੁਖਾਰ ਅਤੇ ਗਲੇ ਦੀ ਖਰਾਬੀ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 10–15 ਦਿਨਾਂ ’ਚ ਖੰਘ ਅਤੇ ਜ਼ੁਕਾਮ ਦੇ ਕੇਸ ਵਧੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਹਵਾ ਦੀ ਗੁਣਵੱਤਾ ਖਰਾਬ ਹੋਣ ਨਾਲ ਇਹ ਮਰੀਜ਼ ਤੇਜ਼ੀ ਨਾਲ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਵਿਭਾਗ ਦੇ ਅਨੁਸਾਰ ਅਗਲੇ ਕੁਝ ਦਿਨ ਤੱਕ ਵੀ ਕੋਈ ਵੱਡੀ ਬਾਰਿਸ਼ ਦੀ ਸੰਭਾਵਨਾ ਨਹੀਂ। ਸੁੱਕੇ ਮੌਸਮ ਕਾਰਨ ਪ੍ਰਦੂਸ਼ਣ ’ਚ ਹੋਰ ਵਾਧਾ ਹੋ ਸਕਦਾ ਹੈ। ਪਹਾੜਾਂ ਵਿਚ ਬਰਫ਼ੀਲੀ ਹਵਾਵਾਂ ਦੇ ਆਉਣ ਨਾਲ ਤਾਪਮਾਨ ਹੋਰ 2–3 ਡਿਗਰੀ ਤੱਕ ਘਟ ਸਕਦਾ ਹੈ, ਜਿਸ ਨਾਲ ਸੁੱਕੀ ਠੰਢ ਹੋਰ ਵਧੇਗੀ।
ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਨਵੀਂ ਖ਼ਬਰ! ਪਾਵਰਕਾਮ ਵਲੋਂ ਵੱਡੇ ਐਕਸ਼ਨ ਦੀ ਤਿਆਰੀ
NEXT STORY