ਚੰਡੀਗੜ੍ਹ (ਲਲਨ) : ਜੀ-20 ਦੀ ਬੈਠਕ 'ਚ ਹਿੱਸਾ ਲੈਣ ਲਈ ਸ਼ਹਿਰ ਪੁੱਜੇ ਡੈਲੀਗੇਟਸ ਲਈ ਸਾਰੰਗਪੁਰ ਸਥਿਤ ਇੰਡੀਅਨ ਰਿਜ਼ਰਵ ਬਟਾਲੀਅਨ (ਆਈ. ਆਰ. ਬੀ.) 'ਚ ਪੋਲੋ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ। ਇਹ ਪ੍ਰਦਰਸ਼ਨੀ ਮੈਚ ਚੰਡੀਗੜ੍ਹ ਪੋਲੋ ਕਲੱਬ ਅਤੇ ਲੀ ਕਾਰਬੂਜ਼ੀਏ ਕਲੱਬ ਵਿਚਕਾਰ ਖੇਡਿਆ ਗਿਆ। ਇਸ ਮੌਕੇ ਸ਼ਹਿਰ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਤੇ ਡੀ. ਜੀ. ਪੀ. ਪ੍ਰਵੀਰ ਰੰਜਨ ਸਮੇਤ ਸਾਰੇ ਅਧਿਕਾਰੀ ਮੌਜੂਦ ਰਹੇ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ G20 ਦੀ ਮੀਟਿੰਗ ਅੱਜ, ਸੰਸਾਰਿਕ ਆਰਥਿਕ ਚੁਣੌਤੀਆਂ 'ਤੇ ਕੀਤੀ ਜਾਵੇਗੀ ਚਰਚਾ
ਸ਼ਾਮ 4.45 ’ਤੇ ਵਿਦੇਸ਼ੀ ਡੈਲੀਗੇਟਸ ਆਈ. ਆਰ. ਬੀ. ਪੁੱਜੇ। ਪੁਲਸ ਬੈਂਡ ਨਾਲ ਡੈਲੀਗੇਟਸ ਦਾ ਸਵਾਗਤ ਹੋਇਆ। ਇਸ ਤੋਂ ਬਾਅਦ ਸਲਾਹਕਾਰ ਧਰਮਪਾਲ ਅਤੇ ਡੀ. ਜੀ. ਪੀ. ਪ੍ਰਵੀਰ ਰੰਜਨ ਨੇ ਬਾਲ ਮੈਦਾਨ 'ਚ ਸੁੱਟ ਕੇ ਮੈਚ ਸ਼ੁਰੂ ਕਰਵਾਇਆ। ਇਸ ਪ੍ਰਦਰਸ਼ਨੀ ਮੈਚ 'ਚ ਚੰਡੀਗੜ੍ਹ ਪੋਲੋ ਕਲੱਬ ਨੇ ਲੀ ਕਾਰਬੂਜ਼ੀਏ ਕਲੱਬ ਨੂੰ 7-5 ਨਾਲ ਮਾਤ ਦਿੱਤੀ। ਚੰਡੀਗੜ੍ਹ ਪੋਲੋ ਕਲੱਬ ਦੇ ਬ੍ਰਿਗੇਡੀਅਰ ਸੰਦੀਪ ਸਿੰਘ ਨੇ ਸਭ ਤੋਂ ਜ਼ਿਆਦਾ 3 ਗੋਲ ਕੀਤੇ।
ਇਹ ਵੀ ਪੜ੍ਹੋ : ਮਾਪਿਆਂ ਨੇ ਪੂਰੀ ਕਰ ਹੀ ਲਈ ਸੀ ਲਾਲਚੀ ਸਹੁਰਿਆਂ ਦੀ ਮੰਗ ਪਰ ਧੀ ਦੇ ਘਰੋਂ ਆਇਆ ਅਜਿਹਾ ਫੋਨ ਕਿ...
ਮੈਚ ਦੌਰਾਨ ਡੈਲੀਗੇਟਸ ਆਪਣੇ ਮੋਬਾਇਲਾਂ 'ਚ ਪੋਲੋ ਮੈਚ ਰਿਕਾਰਡ ਕਰਦੇ ਦਿਸੇ। ਇਸ ਦੌਰਾਨ ਚੰਡੀਗੜ੍ਹ ਪੁਲਸ ਵਲੋਂ ਟੈਂਟ ਪੈਗਿੰਗ ਦਾ ਪ੍ਰਦਰਸ਼ਨ ਕੀਤਾ ਗਿਆ। ਹਰ ਗੋਲ ’ਤੇ ਉਨ੍ਹਾਂ ਨੇ ਤਾੜੀਆਂ ਵਜਾਈਆਂ ਅਤੇ ਪੂਰੇ ਮੈਚ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ ਅਤੇ ਵਿਦੇਸ਼ੀ ਡੈਲੀਗੇਟਸ ਬਿਨਾਂ ਧਿਆਨ ਹਟਾਇਆਂ ਮੈਚ ਦੇਖਦੇ ਰਹੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਤੇ ਚੰਡੀਗੜ੍ਹ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਵਿਭਾਗ ਨੇ ਜਾਰੀ ਕੀਤਾ ਮੀਂਹ ਤੇ ਗੜ੍ਹੇਮਾਰੀ ਦਾ ਅਲਰਟ
NEXT STORY