ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਜਿਥੇ ਦਾਣਾ ਮੰਡੀਆਂ 'ਚ ਕਣਕ ਦੀ ਆਮਦ ਤੇਜ਼ ਹੋ ਗਈ ਹੈ, ਉਥੇ ਹੀ ਪਿੰਡ ਰੌਂਤਾ ਦੀ ਦਾਣਾ ਮੰਡੀ ਮੀਂਹ ਦੇ ਪਾਣੀ ਨਾਲ ਛੱਪੜ ਬਣੀ ਹੋਈ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਦਾਣਾ ਮੰਡੀ 'ਚ ਹਲਕੀ ਬਾਰਿਸ਼ ਨਾਲ ਹੀ ਪਾਣੀ ਭਰ ਜਾਂਦਾ ਹੈ। ਕਿਸਾਨਾਂ ਤੇ ਪਿੰਡ ਦੇ ਪਤਵੰਤਿਆਂ ਮਨਜੀਤ ਸਿੰਘ ਜੀਤੀ, ਹਰਬੰਸ ਸਿੰਘ ਮੱਲ੍ਹੀ, ਗੁਰਚਰਨ ਘੋਪੀ ਪੰਚ, ਮੇਜਰ ਸਿੰਘ ਔਲਖ, ਮਹਿੰਦਰ ਸਿੰਘ, ਕਾਕਾ ਸਿੰਘ, ਪਵਿੱਤਰ ਸਿੰਘ ਪ੍ਰਧਾਨ, ਨੀਲਾ ਰਾਈਕਾ, ਦਰਸ਼ਨ ਸਿੰਘ ਆਦਿ ਨੇ ਕਿਹਾ ਕਿ ਕਣਕ ਮੰਡੀਆਂ 'ਚ ਆ ਰਹੀ ਹੈ। ਇਸ ਲਈ ਪ੍ਰਸ਼ਾਸਨਿਕ ਅਧਿਕਾਰੀ ਇਸ ਵੱਲ ਤੁਰੰਤ ਧਿਆਨ ਦੇਣ। ਦਾਣਾ ਮੰਡੀ 'ਚ ਚੰਗੇ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਖਰਾਬ ਨਾ ਹੋ ਸਕੇ। ਇਹ ਵੀ ਪਤਾ ਲੱਗਾ ਕਿ ਮੰਡੀ ਨੀਵੀਂ ਹੋਣ ਨਾਲ ਕਿਸਾਨ ਹੋਰਨਾਂ ਥਾਵਾਂ 'ਤੇ ਕਣਕ ਲਿਜਾਣ ਲਈ ਮਜਬੂਰ ਹੁੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਬੜੀ ਦਿੱਕਤ ਹੁੰਦੀ ਹੈ।
ਮੰਗਾਂ ਸਬੰਧੀ ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਕਰਮਚਾਰੀਆਂ ਨੇ ਕੀਤਾ ਪ੍ਰਦਰਸ਼ਨ
NEXT STORY