ਗੜ੍ਹਦੀਵਾਲਾ (ਮੁਨਿੰਦਰ)- ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਕਸਬੇ ਦੇ ਗਾਂਧੀ ਚੌਂਕ ਵਿਖੇ ਸਥਿਤ ਇਕ ਬ੍ਰਿਜ ਲਾਲ ਦਾ ਰਿਹਾਇਸ਼ੀ ਮਕਾਨ ਮੀਂਹ ਦੀ ਲਪੇਟ ’ਚ ਆਉਣ ਕਾਰਨ ਡਿੱਗ ਗਿਆ, ਜਿਸ ਕਾਰਨ ਲੋਕਾਂ ਵਿੱਚ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ। ਹਾਲਾਂਕਿ ਇਸ ਮਕਾਨ ਦੇ ਡਿੱਗਣ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਮਕਾਨ ਦੇ ਮਲਬੇ ਹੇਠ ਘਰ ਦਾ ਸਾਮਾਨ ਦੱਬਣ ਨਾਲ ਘਰ ਦੇ ਮਾਲਕ ਦਾ ਥੋੜ੍ਹਾ ਬਹੁਤ ਨੁਕਸਾਨ ਜ਼ਰੂਰ ਹੋ ਗਿਆ।
ਇਹ ਵੀ ਪੜ੍ਹੋ: ਪੰਜਾਬ 'ਤੇ ਮੰਡਰਾਇਆ ਵੱਡਾ ਖ਼ਤਰਾ! ਡੈਮ 'ਚ ਵਧਿਆ ਪਾਣੀ, ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਮਕਾਨ ਡਿੱਗਿਆਂ ਤਾਂ ਉਸ ਵੇਲੇ ਘਰ ਵਿੱਚ ਮਕਾਨ ਮਾਲਕ ਦਾ ਲੜਕਾ ਮੁਨੀਸ਼ ਘਰ ਵਿੱਚ ਮੌਜੂਦ ਸੀ ਅਤੇ ਜਦੋਂ ਉਹ ਲੜਕਾ ਕਿਸੇ ਕੰਮ ਲਈ ਘਰੋਂ ਬਾਹਰ ਨਿਕਲਿਆ ਤਾਂ ਮਗਰੋਂ ਮਕਾਨ ਡਿੱਗ ਪਿਆ, ਜਿਸ ਨਾਲ ਮਨੀਸ਼ ਇਸ ਹਾਦਸੇ ਦੌਰਾਨ ਵਾਲ-ਵਾਲ ਬਚ ਗਿਆ। ਇਸ ਤੋਂ ਇਲਾਵਾ ਘਰ ਦੇ ਹੋਰ ਮੈਂਬਰ ਦੁਕਾਨ ’ਤੇ ਗਏ ਹੋਏ ਸਨ, ਜਿਸ ਦੀ ਵਜ੍ਹਾ ਨਾਲ ਘਰ ਵਿੱਚ ਹੋਰ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ: ਕਾਂਗਰਸ ’ਚ ਸਲੀਪਰ ਸੈੱਲ ਨੂੰ ਖ਼ਤਮ ਕਰਨ ਰਾਹੁਲ ਗਾਂਧੀ, ਨਵਤੇਜ ਚੀਮਾ ਨੇ ਲਾਈ ਗੁਹਾਰ
ਮਕਾਨ ਡਿੱਗਣ ਦੇ ਧਮਾਕੇ ਦੀ ਆਵਾਜ਼ ਸੁਣ ਕੇ ਨੇੜਲੇ ਘਰਾਂ ਦੇ ਲੋਕ ਆਪਣੇ ਆਪਣੇ ਘਰਾਂ ’ਚੋਂ ਬਾਹਰ ਆ ਗਏ ਤਾਂ ਇਸ ਗਲੀ ਵਿਚੋਂ ਲੰਘਣ ਵਾਲੇ ਰਾਹਗੀਰਾਂ ਨੂੰ ਦੂਰ ਤੋਂ ਹੀ ਰੋਕ ਦਿੱਤਾ। ਦੱਸਣਯੋਗ ਹੈ ਕਿ ਇਹ ਮਕਾਨ ਸ਼ਹਿਰ ਦੇ ਬਿਲਕੁਲ ਵਿਚਕਾਰ ਤੰਗ ਗਲੀ ਵਿੱਚ ਸਥਿਤ ਹੈ ਅਤੇ ਇਸ ਦੇ ਨਾਲ ਹੀ ਗਾਂਧੀ ਚੌਂਕ ਪੈਂਦਾ ਹੈ, ਜਿੱਥੇ ਕਿ ਹਮੇਸ਼ਾ ਆਵਾਜਾਈ ਵੀ ਰਹਿੰਦੀ ਹੈ ਪਰ ਸਵੇਰ ਤੋਂ ਹੀ ਲਗਾਤਾਰ ਮੀਂਹ ਪੈਣ ਕਾਰਨ ਆਮ ਦਿਨਾਂ ਵਾਂਗ ਇਸ ਗਲੀ ’ਚ ਆਵਾਜਾਈ ਬਹੁਤ ਘੱਟ ਸੀ ਜਿਸ ਕਾਰਨ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਜਾਣੋ 5 ਤਾਰੀਖ਼ ਤੱਕ ਦੀ Weather Update, ਭਾਰੀ ਮੀਂਹ ਤੇ ਤੂਫ਼ਾਨ ਦਾ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਰੋਬਾਰੀ ਸੰਜੇ ਵਰਮਾ ਦੇ ਕਤਲ ਮਾਮਲੇ 'ਚ ਵੱਡੀ UPDATE, ਗੋਲੀਆਂ ਮਾਰ ਕੀਤਾ ਸੀ ਕਤਲ
NEXT STORY