ਭਵਾਨੀਗੜ੍ਹ (ਕਾਂਸਲ) : ਸੀ.ਆਈ.ਏ ਸਟਾਫ਼ ਬਹਾਦਰ ਸਿੰਘ ਵਾਲਾ ਦੀ ਪੁਲਸ ਨੇ ਇਕ ਕਾਰ ’ਚੋਂ 3 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ 6 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ 3 ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ ਸਟਾਫ਼ ਬਹਾਦਰ ਸਿੰਘ ਵਾਲਾ ਦੇ ਸਹਾਇਕ ਸਬ-ਇੰਸਪੈਕਟਰ ਜਗਤਾਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਵੱਲੋਂ ਜਦੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਪੁਲਸ ਪਾਰਟੀ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਪਰਮਜੀਤ ਸਿੰਘ ਉਰਫ ਭੱਪਾ, ਦਵਿੰਦਰ ਸਿੰਘ ਉਰਫ ਲਾਲੀ, ਮੁਹੰਮਦ ਆਸਿਫ ਉਰਫ ਸਨੀ ਉਰਫ ਮੀਆ, ਰਮਨਦੀਪ ਸਿੰਘ ਉਰਫ ਦੀਪੂ, ਦਵਿੰਦਰ ਸਿੰਘ ਉਰਫ ਮਨੀ ਅਤੇ ਗੱਗੀ ਸ਼ਰਮਾ ਕਥਿਤ ਤੌਰ ’ਤੇ ਇਕ ਕੈਂਟਰ ਰਾਹੀਂ ਭਾਰੀ ਭੁੱਕੀ ਚੂਰਾ ਪੋਸਤ ਲਿਆ ਕੇ ਵੇਚਣ ਦਾ ਗੋਰਖ ਧੰਦਾ ਕਰਦੇ ਹਨ ਅਤੇ ਉਕਤ ਵਿਅਕਤੀ ਅੱਜ ਇਕ ਕਾਰ ’ਚ ਭੂੱਕੀ ਚੂਰਾ ਪੋਸਤ ਲੋਡ ਕਰਕੇ ਵੇਚਣ ਲਈ ਆ ਰਹੇ ਹਨ।
ਇਸ ਦੀ ਸੂਚਨਾਂ ਪੁਲਸ ਪਾਰਟੀ ਵੱਲੋਂ ਸੀ.ਆਈ.ਏ ਸਟਾਫ਼ ਬਹਾਦਰ ਸਿੰਘ ਵਾਲਾ ਵਿਖੇ ਦਿੱਤੀ ਜਿਥੋਂ ਸਹਾਇਕ ਸਬ ਇੰਸਪੈਕਟਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਸੂਚਨਾ ਦੇ ਅਧਾਰ ’ਤੇ ਰੇਡ ਕੀਤੀ ਤਾਂ 3 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਪੁਲਸ ਨੇ ਪਰਮਜੀਤ ਸਿੰਘ ਉਰਫ ਭੱਪਾ ਪੁੱਤਰ ਸ਼ੇਰ ਸਿੰਘ ਵਾਸੀ ਪਾਟਿਆਵਾਲੀ ਥਾਣਾ ਧਰਮਗੜ੍ਹ, ਦਵਿੰਦਰ ਸਿੰਘ ਉਰਫ ਲਾਲੀ ਅਤੇ ਮੁਹੰਮਦ ਆਸਿਫ ਨੂੰ ਮੌਕੇ ਤੋਂ ਕਾਬੂ ਕਰ ਲਿਆ ਜਦੋਂ ਕਿ ਬਾਕੀ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪਾਮਾਰੀ ਜਾਰੀ ਹੈ।
ਫਗਵਾੜਾ: ਅੱਧੀ ਦਰਜਨ ਹਸਪਤਾਲਾਂ ’ਚ ਧੱਕੇ ਖਾਣ ਤੋਂ ਬਾਅਦ ਕੋਰੋਨਾ ਮਰੀਜ਼ ਨੇ ਤੜਫ਼-ਤੜਫ਼ ਕੇ ਤੋੜਿਆ ਦਮ
NEXT STORY