ਬੁਢਲਾਡਾ (ਬਾਂਸਲ) : ਇਕ ਔਰਤ ਵੱਲੋਂ ਆਪਣੀ ਮਹਿਲਾ ਸਾਥੀ ਅਤੇ ਉਸਦੇ ਸਹਿਯੋਗੀਆਂ ਨਾਲ ਮਿਲ ਕੇ ਇਕ ਨੌਜਵਾਨ ਨੂੰ ਪਿਆਰ ਦੇ ਜਾਲ 'ਚ ਫਸਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੈਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਵਿਅਕਤੀ ਦੇ ਬਿਆਨਾਂ 'ਤੇ ਦੋ ਔਰਤਾਂ ਸਮੇਤ 4 ਵਿਅਕਤੀਆਂ ਖਿਲਾਫ ਧਾਰਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਚ. ਓ. ਸਿਟੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਵਿਅਕਤੀ ਸ਼ਹਿਰ ਵਿਚ ਇਕ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਸੀ ਕਿ ਉੱਥੇ ਸੰਦੀਪ ਕੌਰ ਨਾਮ ਦੀ ਔਰਤ ਉਸਦੀ ਦੁਕਾਨ 'ਤੇ ਅਕਸਰ ਆਉਂਦੀ ਰਹਿੰਦੀ ਸੀ ਜਿਸ ਨਾਲ ਪੀੜਤ ਦੇ ਸੰਬੰਧ ਬਣ ਗਏ। ਜਿੱਥੇ ਸੰਦੀਪ ਕੌਰ ਨੇ ਉਸ ਨੂੰ ਬਾਹਰ ਘੁੰਮਣ ਜਾਣ ਦੀ ਪੇਸ਼ਕਸ਼ ਕੀਤੀ, ਜਿੱਥੇ ਉਹ ਮਾਨਸਾ ਆਪਣੀ ਸਹੇਲੀ ਦਲਬੀਰ ਕੌਰ ਕਿਰਨ ਦੇ ਘਰ ਲੈ ਗਈ।
ਇਸ ਦੌਰਾਨ ਉਥੇ ਰਵੀ ਅਤੇ ਕ੍ਰਿਸ਼ਨ ਸਿੰਘ ਨਾਮ ਦੇ ਦੋ ਵਿਅਕਤੀ ਆਪਸ ਵਿਚ ਗੱਲਬਾਤ ਕਰ ਰਹੇ ਸਨ। ਪੀੜਤ ਨੇ ਦੱਸਿਆ ਕਿ ਸੰਦੀਪ ਕੌਰ ਮੇਰੇ ਨਾਲ ਅਸ਼ਲੀਲ ਹਰਕਤਾ ਕਰਨ ਲੱਗੀ ਤਾਂ ਉਪਰੋਕਤ ਵਿਅਕਤੀਆਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਿਸ 'ਤੇ ਮੈਂ ਘਬਰਾ ਗਿਆ ਅਤੇ ਉਨ੍ਹਾਂ ਨੇ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ 3 ਲੱਖ ਰੁਪਏ ਦੀ ਮੰਗ ਕੀਤੀ। ਬਾਅਦ ਵਿਚ 1 ਲੱਖ ਰੁਪਏ ਵਿਚ ਸੌਦਾ ਤੈਅ ਹੋ ਗਿਆ। ਇਹ ਸਾਰੀ ਗੱਲਬਾਤ ਉਸ ਨੇ ਆਪਣੇ ਪਿਤਾ ਨੂੰ ਦੱਸੀ, ਜਿਸ 'ਤੇ ਦੋ ਔਰਤਾਂ ਸਮੇਤ ਚਾਰ ਵਿਅਕਤੀ ਨਾਭਾ ਕਲੋਨੀ ਬੁਢਲਾਡਾ ਵਿਖੇ ਆਏ ਅਤੇ 25 ਹਜ਼ਾਰ ਰੁਪਏ ਦੇ ਦਿੱਤੇ ਅਤੇ ਬਾਕੀ ਰਕਮ ਦੇਣ ਲਈ ਮੇਰੇ ਤੇ ਦਬਾਅ ਬਣਾਉਦਿਆਂ ਮੈਨੂੰ ਬਲੈਕਮੇਲ ਕਰਨ ਲੱਗੇ ਜਿਸ 'ਤੇ ਮੈਂ ਸਾਰੀ ਸੂਚਨਾ ਪੁਲਸ ਨੂੰ ਦਿੱਤੀ। ਸਹਾਇਕ ਥਾਣੇਦਾਰ ਭੋਲਾ ਸਿੰਘ ਨੇ ਇਸ ਮਾਮਲੇ ਦੀ ਪੜਤਾਲ ਕਰਦਿਆਂ ਸੰਦੀਪ ਕੌਰ ਪਤਨੀ ਜਰਨੈਲ ਸਿੰਘ ਰਤੀਆ ਹਾਲ ਆਬਾਦ ਰੱਲੀ, ਦਲਬੀਰ ਕੌਰ ਮਾਨਸਾ, ਨਿਰਮਲ ਸਿੰਘ ਉਰਫ ਰਵੀ ਅਤੇ ਕ੍ਰਿਸ਼ਨ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਚਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਸੁਖਬੀਰ ਦੀ ਜਨ ਸਭਾ 'ਚ ਹੰਗਾਮਾ, ਵਿਅਕਤੀ ਨੂੰ ਦੇਖ ਪੁਲਸ ਨੂੰ ਪਈਆਂ ਭਾਜੜਾਂ
NEXT STORY