ਫਰੀਦਕੋਟ (ਜਗਤਾਰ) : ਬੇਅਦਬੀ ਮਾਮਲੇ ਅਤੇ ਵਿਵਾਦਿਤ ਪੋਸਟਰ ਮਾਮਲੇ ’ਚ ਅੱਜ 6 ਡੇਰਾ ਪ੍ਰੇਮੀਆਂ ਦੀ ਫ਼ਰੀਦਕੋਟ ਦੀ JMIC ਅਦਾਲਤ ’ਚ ਪੇਸ਼ੀ ਹੋਈ। ਜਾਣਕਾਰੀ ਮੁਤਾਬਕ ਸਾਰੇ ਦੋਸ਼ੀਆਂ ਨੂੰ ਅੱਜ ਦੋਵੇਂ ਮਾਮਲਿਆਂ ’ਚ ਚਲਾਨ ਦੀਆਂ ਕਾਪੀਆਂ ਸੌਂਪੀਆਂ ਗਈਆਂ। ਉੱਥੇ ਹੁਣ ਇਨ੍ਹਾਂ ਦੋਵਾਂ ਮਾਮਲਿਆਂ ਦੀ ਸੁਣਵਾਈ 17 ਅਗਸਤ ਨੂੰ ਹੋਵੇਗੀ।
ਇਹ ਵੀ ਪੜ੍ਹੋ : ਘਰੋਂ ਜ਼ਿਆਦਾ ਮਾਲ ਨਹੀਂ ਮਿਲਿਆ ਤਾਂ ਚੋਰਾਂ ਨੇ 1 ਮਹੀਨੇ ਦੇ ਬੱਚੇ ਨੂੰ ਚੁੱਕ ਕੇ ਪਾ ਲਿਆ ਬੈਗ ’ਚ
ਜ਼ਿਕਰਯੋਗ ਹੈ ਕਿ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੀ ਕੰਧ ਤੇ ਹੱਥ ਲਿਖਤ ਭਡ਼ਕਾਊ ਪੋਸਟਰ ਲਾਉਣ ਦੇ ਸਬੰਧ ’ਚ ਥਾਣਾ ਬਾਜਾਖਾਨਾ ਵਿਖੇ 25 ਸਤੰਬਰ 2015 ਨੂੰ ਐੱਫ.ਆਈ.ਆਰ. ਨੰਬਰ 117 ਦਰਜ ਹੋਈ ਸੀ।ਐੱਸ.ਆਈ.ਟੀ. ਨੇ ਅਦਾਲਤ ਤੋਂ ਉਕਤ ਮਾਮਲੇ ਵਿਚ ਦੋ ਡੇਰਾ ਪ੍ਰੇਮੀਆਂ ਸ਼ਕਤੀ ਸਿੰਘ ਡੱਗੋਰੋਮਾਣਾ ਅਤੇ ਰਣਜੀਤ ਸਿੰਘ ਭੋਲਾ ਦਾ ਰਿਮਾਂਡ ਪ੍ਰਾਪਤ ਕੀਤਾ ਸੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਬਰਗਾੜੀ ਗੁਰਦੁਆਰਾ ਸਾਹਿਬ ਦੀਆਂ ਕੰਧ ’ਤੇ ਹੱਥ ਨਾਲ ਲਿਖ਼ਤੀ ਪੋਸਟਰਾਂ ਉੱਪਰ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਡੇਰਾ ਪ੍ਰੇਮੀਆਂ ਨੇ ਪ੍ਰਵਾਨ ਕੀਤਾ ਸੀ ਕਿ ਤੁਸੀ ਸਾਡੇ ਬਾਬੇ ਦੀ ‘ਐੱਮ.ਐੱਸ.ਜੀ. ਫ਼ਿਲਮ’ ਨਹੀਂ ਚੱਲਣ ਦਿੱਤੀ, ਇਸ ਲਈ ਅਸੀਂ ਤੁਹਾਡਾ ਵੱਡਾ ਗੁਰੂ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਇਸ ਨੂੰ ਲੱਭਣ ਵਾਲੇ ਨੂੰ ਅਸੀਂ ਡੇਰਾ ਸਲਾਬਤਪੁਰਾ ਵਿਖੇ 10 ਲੱਖ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕਰਾਂਗੇ, ਜੇਕਰ ਸਾਡੇ ਬਾਬੇ ਦੀ ਫ਼ਿਲਮ ਚੱਲਣ ਵਿਚ ਵਿਘਨ ਪਾਇਆ ਤਾਂ ਅਸੀਂ ਤੁਹਾਡੇ ਸਾਰੇ ਗ੍ਰੰਥ ਸਾੜ ਦਿਆਂਗੇ, ਜਿਹੜਾ ਤੁਹਾਡਾ ਵੱਡਾ ਗੁਰੂ ਆਪਣਾ ਬਚਾਅ ਨਹੀਂ ਕਰ ਸਕਿਆ, ਉਹ ਕਿਸੇ ਹੋਰ ਦਾ ਬਚਾਅ ਕਿਵੇਂ ਕਰੇਗਾ?
ਇਹ ਵੀ ਪੜ੍ਹੋ : ਦਸੂਹਾ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਲੋਕਾਂ ਦੀ ਮੌਕੇ ’ਤੇ ਮੌਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਮੁੱਖ ਮੰਤਰੀ ਵਲੋਂ ਸਨਅਤੀ ਗਤੀਵਿਧੀਆਂ ਲਈ ਹੋਰ ਇਲਾਕੇ ਖੋਲ੍ਹਣ ਦੀ ਇਜਾਜ਼ਤ
NEXT STORY