ਮੋਹਾਲੀ (ਰਾਣਾ) : ਹੁਣ ਸ਼ਹਿਰ ਵਿਚ ਕਿਸੇ ਵੀ ਕੰਧ 'ਤੇ ਪੋਸਟਰ ਦਿਖਾਈ ਨਹੀਂ ਦੇਵੇਗਾ ਕਿਉਂਕਿ ਮੋਹਾਲੀ ਨਗਰ ਨਿਗਮ ਨੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਪੂਰੀ ਕਮਰ ਕੱਸ ਲਈ ਹੈ, ਜਿਸ ਲਈ 16 ਲੋਕਾਂ ਨੂੰ ਨੋਟਿਸ ਵੀ ਭੇਜਿਆ ਜਾ ਚੁੱਕਾ ਹੈ, ਜਿਨ੍ਹਾਂ ਵਿਚੋਂ 11 ਤੋਂ ਨਿਗਮ 97 ਹਜ਼ਾਰ ਰੁਪਏ ਦੀ ਵਸੂਲੀ ਕਰ ਚੁੱਕਾ ਹੈ। ਨਿਗਮ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਨੇ ਕਾਫੀ ਕਰਮਚਾਰੀਆਂ ਦੀ ਡਿਊਟੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲਾਈ ਹੋਈ ਹੈ, ਤਾਂ ਕਿ ਹਰ ਖੇਤਰ ਵਿਚ ਜਾ ਕੇ ਸਰਵੇ ਕਰਕੇ ਉਹ ਰਿਪੋਰਟ ਬਣਾਉਣ, ਜਿਸ ਦੇ ਆਧਾਰ 'ਤੇ ਸ਼ਹਿਰ ਨੂੰ ਗੰਦਾ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾ ਸਕੇ।
50 ਹਜ਼ਾਰ ਜੁਰਮਾਨਾ ਤੇ 6 ਮਹੀਨਿਆਂ ਦੀ ਕੈਦ
ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਤੇ ਪ੍ਰਾਈਵੇਟ ਕੰਧਾਂ 'ਤੇ ਪੋਸਟਰ ਲਾਉਣ ਦੇ ਮਾਮਲਿਆਂ ਨੂੰ ਲੋਕ ਹਲਕੇ ਵਿਚ ਨਾ ਲੈਣ ਕਿਉਂਕਿ ਇਸ ਦੀ ਉਨ੍ਹਾਂ ਨੂੰ ਵੱਡੀ ਕੀਮਤ ਅਦਾ ਕਰਨੀ ਪੈ ਸਕਦੀ ਹੈ। ਦੱਸਣਯੋਗ ਹੈ ਕਿ ਕਾਨੂੰਨ ਮੁਤਾਬਕ ਜੇਕਰ ਕੋਈ ਵਿਅਕਤੀ ਸਰਕਾਰੀ ਤੇ ਪ੍ਰਾਈਵੇਟ ਕੰਧਾਂ 'ਤੇ ਪੋਸਟਰ ਲਾਉਣ ਦੇ ਮਾਮਲੇ ਵਿਚ ਫੜਿਆ ਜਾਂਦਾ ਹੈ ਤਾਂ ਉਸ ਨੂੰ 50 ਹਜ਼ਾਰ ਰੁਪਏ ਜੁਰਮਾਨਾ ਤੇ 6 ਮਹੀਨੇ ਦੀ ਕੈਦ ਤਕ ਹੋ ਸਕਦੀ ਹੈ।
ਦਿੱਲੀ ਕਮੇਟੀ ਨੇ ਬਰਤਾਨੀਆ ਸਰਕਾਰ ਨੂੰ ਜਲਿਆਂਵਾਲਾ ਬਾਗ ਕਤਲੇਆਮ ਦੀ ਮੁਆਫੀ ਮੰਗਣ ਦੀ ਕੀਤੀ ਅਪੀਲ
NEXT STORY