ਜਲੰਧਰ (ਪੁਨੀਤ)— ਸੇਵਕ ਮਸ਼ੀਨਾਂ ਰਾਹੀਂ ਬਿਜਲੀ ਬਿੱਲ ਜਮ੍ਹਾ ਕਰਨ ਵਾਲੀ ਪ੍ਰਾਈਵੇਟ ਕੰਪਨੀ ਦਾ ਪਾਵਰ ਨਿਗਮ ਨਾਲ ਠੇਕਾ ਇਸ ਮਹੀਨੇ ਖਤਮ ਹੋਣ ਜਾ ਰਿਹਾ ਹੈ। ਇਸ ਕਾਰਨ ਕੱਲ੍ਹ 31 ਜੁਲਾਈ ਤੋਂ ਬਾਅਦ ਮਸ਼ੀਨਾਂ ਰਾਹੀਂ ਬਿਜਲੀ ਦੇ ਬਿੱਲ ਜਮ੍ਹਾ ਨਹੀਂ ਹੋਣਗੇ। ਇਸ ਸਬੰਧੀ ਮਸ਼ੀਨਾਂ ਦੇ ਬਾਹਰ ਨੋਟਿਸ ਚਿਪਕਾਇਆ ਗਿਆ ਹੈ, ਜਿਸ 'ਚ ਲਿਖਿਆ ਹੈ ਕਿ 31 ਜੁਲਾਈ ਤੋਂ ਬਾਅਦ ਮਸ਼ੀਨਾਂ ਬੰਦ ਹੋਣ ਜਾ ਰਹੀਆਂ ਹਨ। ਨਕਦ ਬਿੱਲਾਂ ਦੀ ਅਦਾਇਗੀ ਲਈ ਉਪਭੋਗਤਾ ਨੂੰ ਪਾਵਰ ਨਿਗਮ ਦੇ ਕੈਸ਼ ਕਾਊਂਟਰਾਂ 'ਤੇ ਬਿੱਲਾਂ ਦੀ ਪੇਮੈਂਟ ਅਦਾ ਕਰਨੀ ਹੋਵੇਗੀ, ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਪਾਵਰ ਨਿਗਮ ਦੇ ਦਫ਼ਤਰਾਂ 'ਚ ਭੀੜ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਪਭੋਗਤਾ ਆਨਲਾਈਨ ਬਿੱਲ ਦੀ ਅਦਾਇਗੀ ਕਰ ਸਕਦੇ ਹਨ। ਵੇਖਣ 'ਚ ਆਇਆ ਹੈ ਕਿ ਕਈ ਸੇਵਕ ਮਸ਼ੀਨਾਂ ਦੇ ਬਾਹਰ ਤਾਲੇ ਲਟਕਦੇ ਹੋਏ ਨਜ਼ਰ ਆਏ, ਜਿਸ ਕਾਰਨ ਸੇਵਕ ਮਸ਼ੀਨਾਂ 'ਚ ਬਿੱਲ ਜਮ੍ਹਾ ਕਰਵਾਉਣ ਲਈ ਆਉਣ ਵਾਲੇ ਉਪਭੋਗਤਾਵਾਂ ਨੂੰ ਨਿਰਾਸ਼ ਪਰਤਣਾ ਪਿਆ।
ਇਹ ਵੀ ਪੜ੍ਹੋ: ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਮਸ਼ੀਨਾਂ ਬੰਦ ਹੋਣ ਬਾਰੇ ਕੋਈ ਅਧਿਕਾਰੀ ਸਾਫ ਤੌਰ 'ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਕਰਮਚਾਰੀਆਂ ਦੀ ਤਨਖ਼ਾਹ ਸਬੰਧੀ ਵਿਵਾਦ ਉੱਠਿਆ ਹੈ, ਜਿਸ ਕਾਰਨ ਕਰਮਚਾਰੀ ਤਾਲੇ ਲਗਾ ਕੇ ਕੰਪਨੀ ਦੇ ਦਫ਼ਤਰ ਪਹੁੰਚ ਗਏ। ਡਿਪਟੀ ਚੀਫ ਇੰਜੀਨੀਅਰ ਆਪ੍ਰੇਸ਼ਨਲ ਸਰਕਲ ਹਰਜਿੰਦਰ ਸਿੰਘ ਬਾਂਸਲ ਨੇ ਕਿਹਾ ਕਿ ਹੁਣ ਇਸ ਗੱਲ ਨੂੰ ਲੈ ਕੇ ਕੁਝ ਵੀ ਕਹਿਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਇਕ ਦਿਨ ਬਾਅਦ ਵੈਸੇ ਵੀ ਮਸ਼ੀਨਾਂ ਬੰਦ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀ ਦੇ ਕਿਸੇ ਕਰਮਚਾਰੀ ਵਲੋਂ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: ਵਿਆਹ ਕਰਵਾਉਣ ਤੋਂ ਬਾਅਦ ਕੁੜੀ ਨੇ ਮੁੰਡੇ ਨਾਲ ਕੀਤੀ ਵੱਡੀ ਠੱਗੀ, ਵਿਦੇਸ਼ ਜਾ ਕੇ ਕੀਤਾ ਇਹ ਕਾਰਾ
ਕੈਸ਼ ਕਾਊਂਟਰਾਂ ਤੋਂ 1.82 ਕਰੋੜ ਦੀ ਨਕਦ ਕੁਲੈਕਸ਼ਨ
ਉਥੇ ਹੀ ਅੱਜ ਪਾਵਰ ਨਿਗਮ ਦੀਆਂ ਸੇਵਕ ਮਸ਼ੀਨਾਂ ਬੰਦ ਰਹਿਣ ਕਾਰਣ ਕੈਸ਼ ਕਾਊਂਟਰਾਂ 'ਤੇ ਪਹਿਲਾਂ ਤੋਂ ਜ਼ਿਆਦਾ ਭੀੜ ਵੇਖਣ ਨੂੰ ਮਿਲੀ। ਅੱਜ ਕੈਸ਼ ਕਾਊਂਟਰਾਂ 'ਤੇ ਵਿਭਾਗ ਨੂੰ 1.82 ਕਰੋੜ ਰੁਪਏ ਦੇ ਬਿੱਲਾਂ ਦੀ ਨਕਦ ਕੁਲੈਕਸ਼ਨ ਹੋਈ। ਉਥੇ ਹੀ ਵਿਭਾਗ ਵਲੋਂ ਬਿੱਲ ਨਾ ਦੇਣ ਵਾਲੇ ਡਿਫਾਲਟਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ 47 ਲੱਖ ਰੁਪਏ ਦੀ ਰਿਕਵਰੀ ਹੋਈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਦਾ ਬਿੱਲ ਪੈਂਡਿੰਗ ਹੈ, ਉਹ ਤੁਰੰਤ ਉਸਦਾ ਭੁਗਤਾਨ ਕਰਨ। ਉਥੇ ਹੀ ਪਾਵਰ ਨਿਗਮ ਦੇ ਕਈ ਦਫਤਰਾਂ ਵਿਚ ਸਿਹਤ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਹੁੰਦੀ ਦੇਖੀ ਗਈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਮਾਰ, 2 ਮਰੀਜ਼ਾਂ ਦੀ ਗਈ ਜਾਨ, 34 ਨਵੇਂ ਮਾਮਲਿਆਂ ਦੀ ਪੁਸ਼ਟੀ
ਇਹ ਵੀ ਪੜ੍ਹੋ: ਪਤਨੀ ਦੀ ਵੀਡੀਓ ਰਿਕਾਰਡਿੰਗ ਵਾਇਰਲ ਕਰਨ ਲਈ ਕੀਤਾ ਬਲੈਕਮੇਲ, ਮੰਗੀ 3 ਲੱਖ ਦੀ ਫਿਰੌਤੀ
ਕੱਲ੍ਹ 11 ਵਜੇ ਬੰਦ ਹੋ ਜਾਣਗੇ ਪਾਵਰ ਨਿਗਮ ਦੇ ਕੈਸ਼ ਕਾਊਂਟਰ
ਕੱਲ੍ਹ 31 ਜੁਲਾਈ ਨੂੰ ਮਹੀਨੇ ਦਾ ਅੰਤਿਮ ਦਿਨ ਹੋਣ ਕਾਰਨ ਕੈਸ਼ ਕਾਊਂਟਰ ਸਵੇਰੇ 9 ਵਜੇ ਖੋਲ੍ਹ ਕੇ 11 ਵਜੇ ਬੰਦ ਕਰ ਦਿੱਤੇ ਜਾਣਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਬਿੱਲ ਦੇਣੇ ਹਨ, ਉਹ 11 ਵਜੇ ਤੋਂ ਪਹਿਲਾਂ ਪਹੁੰਚ ਜਾਣ, ਨਹੀਂ ਤਾਂ ਕੈਸ਼ ਨਹੀਂ ਲਿਆ ਜਾਵੇਗਾ। ਇਸ ਤੋਂ ਇਲਾਵਾ ਹੋਰ ਕੰਮ ਵੀ 11 ਵਜੇ ਤੋਂ ਬਾਅਦ ਬੰਦ ਰਹਿਣਗੇ। ਇਸ ਦਾ ਕਾਰਣ ਇਹ ਹੈ ਕਿ ਕਰਮਚਾਰੀਆਂ ਵੱਲੋਂ ਪੂਰੇ ਮਹੀਨੇ ਵਿਚ ਪ੍ਰਾਪਤ ਹੋਈ ਨਕਦੀ ਅਤੇ ਹੋਰ ਜਾਣਕਾਰੀ ਦਾ ਲੇਖਾ-ਜੋਖਾ ਬਣਾਉਣਾ ਹੁੰਦਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦਾ ਭਿਆਨਕ ਰੂਪ, ਇਕ ਮਰੀਜ਼ ਦੀ ਮੌਤ ਸਣੇ ਵੱਡੀ ਗਿਣਤੀ 'ਚ ਮਿਲੇ ਨਵੇਂ ਕੇਸ
ਸੈਕਟਰੀ, ਆਰ. ਟੀ. ਏ. ਬਰਜਿੰਦਰ ਸਿੰਘ ਨੇ ਦਿੱਤੀ ਕੋਰੋਨਾ ਨੂੰ ਮਾਤ, ਵਿਭਾਗੀ ਕੰਮਕਾਜ ਸੰਭਾਲਿਆ
NEXT STORY