ਸ੍ਰੀ ਅਨੰਦਪੁਰ ਸਾਹਿਬ, (ਸੰਧੂ)- 132 ਕੇ. ਵੀ ਸਬ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਤੋਂ ਚਲਦੇ 11 ਕੇ. ਵੀ. ਢੇਰ ਫੀਡਰ ਦੀ ਸਪਲਾਈ ਜ਼ਰੂਰੀ ਮੈਂਟੀਨਸ ਕਰਨ ਲਈ ਮਿਤੀ 18 ਸਤੰਬਰ ਨੂੰ ਸਵੇਰੇ 10 ਤੋਂ 4 ਵਜੇ ਤੱਕ ਬੰਦ ਰਹੇਗੀ ਜਿਸ ਦੇ ਨਾਲ ਪਿੰਡ ਬਣੀ, ਮਜਾਰਾ ਸੱਧੇਵਾਲ ਗੰਗੂਵਾਲ ਬਾਸੋਵਾਲ ਮਾਂਗੇਵਾਲ ਬੀਕਾਪੁਰ ਹੇਠਲਾ ਉੱਪਰਲਾ ਸੂਰੇਵਾਲ ਉੱਪਰਲਾ ਗੰਭੀਰਪੁਰ ਉੱਪਰਲਾ ਆਦਿ ਦੀ ਸਪਲਾਈ ਬੰਦ ਰਹੇਗੀ।
ਇਲਾਕੇ ਦੇ ਖਪਤਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਪੀਣ ਵਾਲੇ ਪਾਣੀ ਅਤੇ ਹੋਰ ਰੁਝੇਵਿਆਂ ਕਾਰਨ ਪਹਿਲਾਂ ਹੀ ਅਗਾਊ ਪ੍ਰਬੰਧ ਕਰ ਲਏ ਜਾਵੇ ਜੀ। ਕੰਮ ਦੌਰਾਨ ਬਿਜਲੀ ਦਾ ਸਮਾਂ ਵੱਧ ਘੱਟ ਹੋ ਸਕਦਾ ਹੈ ਜੀ। ਖਰਾਬ ਮੌਸਮ ਹੋਣ ਕਾਰਨ ਪਰਮਿਟ ਰੱਦ ਵੀ ਕੀਤਾ ਜਾ ਸਕਦਾ ਹੈ। ਪ੍ਰੈੱਸ ਨੂੰ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਉਪਮੰਡਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਦਿੱਤੀ ਗਈ।
ਡਿਫਾਲਟਰਾਂ ਖਿਲਾਫ ਪਾਵਰਕਾਮ ਦੀ ਵੱਡੀ ਕਾਰਵਾਈ! ਕੱਟੇ ਜਾਣ ਲੱਗੇ ਬਿਜਲੀ ਮੀਟਰ
NEXT STORY