ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ: ਨਿਹੰਗ ਬਾਣੇ 'ਚ ਆਏ ਬੰਦੇ ਲੁੱਟ ਕੇ ਲੈ ਗਏ 3,00,00, 000 ਦਾ ਕੈਸ਼
ਕੋਟ ਫਤੂਹੀ(ਬਹਾਦਰ ਖਾਨ)- ਉਪ-ਮੰਡਲ ਅਫਸਰ (ਪਾਲਦੀ) ਕੋਟ ਫਤੂਹੀ ਸੁਖਵਿੰਦਰ ਕੁਮਾਰ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ 66 ਕੇ. ਵੀ. ਸਬ-ਸਟੇਸ਼ਨ ਕੋਟ ਫਤੂਹੀ ਤੋਂ ਚੱਲਦੇ 11 ਕੇ. ਵੀ. ਸੂੰਨੀ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ ਪਿੰਡ ਠੁਆਣਾ, ਢਾਡਾ ਕਲਾਂ, ਢਾਡਾ ਖੁਰਦ, ਪੰਡੋਰੀ ਲੱਧਾ ਸਿੰਘ, ਬਿੰਜੋ, ਬਹਿਬਲਪੁਰ, ਬੁਗਰਾ, ਮਹਿਰੋਵਾਲ, ਰੀਹਲਾ, ਸੂਨੀ, ਚੱਕ ਸੂਨੀ, ਐਮਾ ਜੱਟਾਂ ਅਤੇ ਨੂਰਪੁਰ ਜੱਟਾਂ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ 6 ਮਾਰਚ ਨੂੰ ਸਵੇਰੇ ਦਸ ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਪ੍ਰਭਾਵਿਤ ਰਹੇਗੀ।
ਇਹ ਵੀ ਪੜ੍ਹੋ- ਪੰਜਾਬ: ਜਵਾਕ ਨੂੰ ਨੋਚ-ਨੋਚ ਖਾ ਗਏ ਖੂੰਖਾਰ ਕੁੱਤੇ, ਤੜਫ਼-ਤੜਫ਼ ਹੋਈ ਮੌਤ
ਸੁਲਤਾਨਪੁਰ ਲੋਧੀ (ਸੋਢੀ )- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸਬ ਸਟੇਸ਼ਨ ਸੁਲਤਾਨਪੁਰ ਲੋਧੀ, 66 ਕੇ.ਵੀ ਸਬ ਸਟੇਸ਼ਨ ਪੰਡੋਰੀ ਜਗੀਰ ਅਤੇ 66 ਕੇ.ਵੀ ਸਬ ਸਟੇਸ਼ਨ ਭਾਗੋ ਬੁੱਢਾ ਤੋਂ ਚੱਲਦੇ ਸਾਰੇ 11 ਕੇ.ਵੀ ਫੀਡਰਾਂ ਦੀ ਬਿਜਲੀ ਸਪਲਾਈ 220 ਕੇ.ਵੀ ਸਬ ਸਟੇਸ਼ਨ ਸੁਲਤਾਨਪੁਰ ਲੋਧੀ ਦੀ ਜਰੂਰੀ ਮੁਰਮਤ ਕਰਨ ਲਈ ਮਿਤੀ 6 ਮਾਰਚ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਇੰਜ: ਕੁਲਵਿੰਦਰ ਸਿੰਘ ਏ.ਈ ਉਪ ਮੰਡਲ ਅਫਸਰ ਸੁਲਤਾਨਪੁਰ ਲੋਧੀ ਨੰਬਰ 2 ਵੱਲੋਂ ਦਿੱਤੀ ਗਈ ਤੇ ਬਿਜਲੀ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ।
ਇਹ ਵੀ ਪੜ੍ਹੋ- ਪੰਜਾਬ ਦਾ ਕਰਜ਼ਾ 4 ਲੱਖ ਕਰੋੜ ਪਾਰ, ਰਾਜਾ ਵੜਿੰਗ ਨੇ 'ਆਪ' ਸਰਕਾਰ ‘ਤੇ ਚੁੱਕੇ ਸਵਾਲ
ਹਰਿਆਣਾ( ਆਨੰਦ, ਰੱਤੀ)- ਪੀ. ਐੱਸ. ਪੀ. ਸੀ. ਐੱਲ. ਹਰਿਆਣਾ ਦੇ ਉਪ ਮੰਡਲ ਅਫਸਰ ਇੰਜੀ ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 6 ਮਾਰਚ ਨੂੰ 132 ਕੇ. ਵੀ. ਚੋਹਾਲ ਤੋਂ ਚਲਦੀ 66 ਕੇ. ਵੀ. ਸਬ ਸਟੇਸ਼ਨ ਹਰਿਆਣਾ ਦੀ ਲਾਈਨ ’ਤੇ ਜ਼ਰੂਰੀ ਮੁਰੰਮਤ ਕਰ ਕੇ 66 ਕੇ. ਵੀ. ਹਰਿਆਣਾ ਤੋਂ ਚਲਦੇ ਸਾਰੇ 11 ਕੇ. ਵੀ. ਫੀਡਰ ਜਿਵੇ 11 ਕੇ. ਵੀ. ਭੂੰਗਾ , 11 ਕੇ. ਵੀ. ਕੋਟਲੀ, 11 ਕੇ. ਵੀ. ਹਰਿਆਣਾ, 11 ਕੇ. ਵੀ. ਗੁੱਗਾ ਪਟੀ, 11 ਕੇ. ਵੀ. ਸੋਤਲਾ, ਨੂਰਪੁਰ, ਨਿਕੀਵਾਲ, ਖੁਣਖੁਣ ਫੀਡਰ, ਭਿਖੋਵਾਲ, ਡੈਮ ਫੀਡਰ, ਜਨੌੜੀ , ਰਹਿਮਾਪੁਰ, ਕੈਲੋ, ਬਾਗਪੁਰ ਅਤੇ ਸਵਿਤਰੀ ਫੀਡਰਾ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ, ਜਿਸ ਨਾਲ ਇਨ੍ਹਾਂ ਫੀਡਰਾਂ ’ਤੇ ਚਲਦੇ ਘਰਾਂ , ਦੁਕਾਨਾਂ ਅਤੇ ਮੋਟਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਸੇ ਤਰ੍ਹਾਂ 132 ਕੇ. ਵੀ. ਚੌਹਾਲ ਸਬ ਸਟੇਸ਼ਨ ਤੋਂ ਆ ਰਹੀ 66 ਕੇ. ਵੀ. ਸਬ ਸਟੇਸ਼ਨ ਜਨੌੜੀ ਲਾਈਨ ਦੀ ਜ਼ਰੂਰੀ ਮੁਰੰਮਤ ਕਰਨ ਲਈ ਜਨੌੜੀ ਸਬ ਸਟੇਸ਼ਨ ਤੋਂ ਚਲਦੇ ਸਾਰੇ ਫੀਡਰ ਜਿਵੇਂ ਕਿ ਫੀਡਰ 11 ਕੇ. ਵੀ. ਲਾਲਪੁਰ ਯੂ. ਪੀ. ਐੱਸ., 11 ਕੇ. ਵੀ. ਬਸੀ ਬਜੀਦ ਕੰਢੀ ਏ. ਪੀ., 11 ਕੇ. ਵੀ. ਭਟੋਲੀਆਂ ਕੰਢੀ ਏ. ਪੀ. ,11 ਕੇ. ਵੀ. ਢੋਲਵਾਹਾ ਕੰਡੀ ਮਿਕਸ ,11 ਕੇਵੀ ਜਨੌੜੀ- 2 ਕੰਡੀ ਮਿਕਸ,11 ਕੇ. ਵੀ. ਅਤਵਾਰਾਪੁਰ ਕੰਡੀ ਮਿਕਸ ਦੀ ਸਪਲਾਈ ਸਵੇਰ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਰੂਰੀ ਮੁਰੰਮਤ ਕਰਨ ਲਈ ਬੰਦ ਰਹੇਗੀ ਜਿਸ ਕਰ ਕੇ ਢੋਲਵਾਹਾ, ਰਾਮਟਟਵਾਲੀ, ਜਨੌੜੀ, ਟੱਪਾ , ਬਹੇੜਾ, ਬਾੜੀ ਖੱਡ, ਕੂਕਾਨੇਟ ,ਦੇਹਰੀਆਂ, ਕੋਰਟ, ਪਟਿਆਲ, ਲਾਲਪੁਰ, ਰੋੜਾਂ, ਕਾਹਲਵਾਂ, ਭਟੋਲੀਆਂ ਡੰਡੋਹ, ਅਤਵਾਰਾਪੁਰ, ਆਦਿ ਪਿੰਡਾਂ ਦੇ ਘਰਾਂ ਦੀ, ਏ. ਪੀ. ਮੋਟਰਾਂ / ਟਿਊਬਵੈਲਾਂ ਦੀ ਅਤੇ ਫੈਕਟਰੀਆਂ ਦੀ ਸਪਲਾਈ 6 ਮਾਰਚ ਨੂੰ ਦਿੱਤੇ ਹੋਏ ਸਮੇਂ ਅਨੁਸਾਰ ਬੰਦ ਰਹੇਗੀ।
ਟਾਂਡਾ ਉੜਮੁੜ (ਪੰਡਿਤ )-66 ਕੇ. ਵੀ. ਸਬ ਸਟੇਸ਼ਨ ਕੰਧਾਲਾ ਜੱਟਾਂ ਤੋਂ ਸਹਾਇਕ ਇੰਜੀਨੀਅਰ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ 6 ਮਾਰਚ ਨੂੰ ਰਾਮਪੁਰ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਫੀਡਰ ਬੰਦ ਰਹੇਗਾ | ਇਸ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਉਨ੍ਹਾਂ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ |
ਹਰਿਆਣਾ (ਰੱਤੀ)- ਪੀ.ਐਸ.ਪੀ.ਸੀ.ਐਲ. ਹਰਿਆਣਾ ਦੇ ਉਪ ਮੰਡਲ ਅਫਸਰ ਇੰਜੀ ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਮਿਤੀ 06-03-26 ਦਿਨ ਸ਼ੁਕਰਵਾਰ ਨੂੰ 132 ਕੇ.ਵੀ ਚੋਹਾਲ ਤੋ ਚਲਦੀ 66 ਕੇ.ਵੀ.ਸਬ ਸਟੇਸ਼ਨ ਹਰਿਆਣਾ ਦੀ ਲਾਈਨ ਤੇ ਜਰੂਰੀ ਮੁਰੰਮਤ ਕਰਕੇ 66 ਕੇ.ਵੀ.ਹਰਿਆਣਾ ਤੋ ਚਲਦੇ ਸਾਰੇ 11 ਕੇ ਵੀ ਫੀਡਰ ਜਿਵੇ 11ਕੇ ਵੀ ਭੂੰਗਾ ,11ਕੇ ਵੀ ਕੋਟਲੀ,11 ਕੇ.ਵੀ.ਹਰਿਆਣਾ, 11ਕੇ.ਵੀ.ਗੁੱਗਾ ਪਟੀ,11ਕੇ.ਵੀ.ਸੋਤਲਾ,ਨੂਰਪੁਰ,ਨਿਕੀਵਾਲ, ਖੁਣਖੁਣ ਫੀਡਰ, ਭਿਖੋਵਾਲ, ਡੈਮ ਫੀਡਰ, ਜਨੌੜੀ ,ਰਹਿਮਾਪੁਰ,ਕੈਲੋ,ਬਾਗਪੁਰ ਅਤੇ ਸਵਿਤਰੀ ਫੀਡਰਾ ਦੀ ਸਪਲਾਈ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤਕ ਬੰਦ ਰਹੇਗੀ ਜਿਸ ਨਾਲ ਇਹਨਾਂ ਫੀਡਰਾ ਤੇ ਚਲਦੇ ਘਰਾ , ਦੁਕਾਨਾਂ ਅਤੇ ਮੋਟਰਾ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਚੋਣਾਂ 'ਚ ਬੂਥ ਪੱਧਰ 'ਤੇ ਝਾਂਸੀ ਦੀ ਰਾਣੀ ਬਣ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਔਰਤਾਂ: ਹਰਸਿਮਰਤ ਬਾਦਲ
NEXT STORY