ਜਲੰਧਰ (ਵੈੱਬ ਡੈਸਕ)- ਲੋਕ ਜਿੱਥੇ ਸਾਰਾ ਹਫ਼ਤਾ ਕੰਮ ਕਰਕੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਘਰ ਵਿਚ ਆਰਾਮ ਕਰਨ ਦੀ ਤਿਆਰੀ 'ਚ ਹਨ, ਉੱਥੇ ਹੀ ਅੱਜ ਪੰਜਾਬ ਦੇ ਕਈ ਇਲਾਕਿਆਂ ਵਿਚ ਲੰਮਾ Power Cut ਲੱਗਣ ਜਾ ਰਿਹਾ ਹੈ। ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਅੱਜ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ। ਇਸੇ ਤਰ੍ਹਾਂ ਭਲਕੇ ਵੀ ਕਈ ਥਾਈਂ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਦਿੱਤੇ ਗਏ ਵੇਰਵੇ ਹੇਠਾਂ ਮੁਤਾਬਕ ਹਨ-
ਮਾਲੇਰਕੋਟਲਾ 'ਚ ਬੰਦ ਰਹੇਗੀ ਬਿਜਲੀ
ਮਾਲੇਰਕੋਟਲਾ (ਜ਼ਹੂਰ, ਭੁਪੇਸ਼, ਸ਼ਹਾਬੂਦੀਨ)-ਵਧੀਕ ਨਿਗਰਾਨ ਇੰਜੀਨੀਅਰ ਵੰਡ-ਮੰਡਲ ਮਾਲੇਰਕੋਟਲਾ ਇੰਜ. ਹਰਵਿੰਦਰ ਸਿੰਘ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ. ਗਰਿੱਡ ਮਾਲੇਰਕੋਟਲਾ ਤੋਂ ਚੱਲਦੇ 11 ਕੇ. ਵੀ. ਸਨਅਤੀ-1, ਸਨਆਤੀ-2 ਅਤੇ ਹਸਪਤਾਲ ਫੀਡਰ ਦੀ ਜ਼ਰੂਰੀ ਸਾਂਭ-ਸਭਾਲ ਕਰਨ ਲਈ 18 ਮਈ ਨੂੰ ਸਵੇਰੇ 9:30 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਨ੍ਹਾਂ 11 ਕੇ.ਵੀ ਫੀਡਰਾਂ ਦੇ ਬੰਦ ਰਹਿਣ ਕਾਰਨ ਮਾਲੇਰਕੋਟਲਾ ਸ਼ਹਿਰ ਦੇ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਿਵਲ ਹਸਪਤਾਲ, ਹਸਪਤਾਲ ਰੋਡ, ਰੇਲਵੇ ਰੋਡ, ਰੇਲਵੇ ਸਟੇਸ਼ਨ, ਇੰਡਸਟ੍ਰੀਅਲ ਏਰੀਆ, ਅਰਿਹੰਤ ਮਿੱਲ ਰੋਡ, ਬੀ.ਐਸ.ਐਨ.ਐਲ ਐਕਸਚੈਂਜ, ਤਾਰਾ ਕਾਨਵੈਂਟ ਸਕੂਲ, ਠੰਢੀ ਸੜਕ, ਸ਼ਾਸ਼ਤਰੀ ਨਗਰ, ਕਪਾਹ ਮਿੱਲ, ਨੋਧਰਾਨੀ ਰੋਡ ਫਾਟਕਾਂ ਤੱਕ, ਆਦਮਪਾਲ ਰੋਡ, ਮਹਿਰਾ ਕਲੋਨੀ, ਅਲ-ਫਲਾਹ ਕਾਲੋਨੀ, ਬੀਲਾਲ ਨਗਰ, ਸ਼ੋਭਾ ਸਿੰਘ ਇਨਕਲੇਵ, ਵੀ. ਆਈ. ਪੀ. ਕਾਲੋਨੀ, ਸੋਮ-ਸਨ ਕਾਲੋਨੀ, ਰਾਧਾ ਕ੍ਰਿਸ਼ਨ ਇਨਕਲੇਵ, ਸਟੇਡੀਅਮ ਰੋਡ ਏਰੀਏ ਦੇ ਘਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ:'ਯੁੱਧ ਨਸ਼ਿਆਂ ਵਿਰੁੱਧ' ਤਹਿਤ 77ਵੇਂ ਦਿਨ ਹੈਰੋਇਨ ਤੇ 46 ਲੱਖ ਦੀ ਡਰੱਗ ਮਨੀ ਸਣੇ 250 ਸਮੱਗਲਰ ਗ੍ਰਿਫ਼ਤਾਰ
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬਿਜਲੀ
ਜਲੰਧਰ (ਪੁਨੀਤ)–ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿਚ 18 ਮਈ ਨੂੰ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਇਸੇ ਸਿਲਸਿਲੇ ਵਿਚ 66 ਕੇ. ਵੀ. ਟਾਂਡਾ ਰੋਡ ਸਬ-ਸਟੇਸ਼ਨ ਅਧੀਨ ਆਉਣ ਵਾਲੇ ਸਾਰੇ 11 ਕੇ. ਵੀ. ਫੀਡਰ ਸਵੇਰੇ 8.30 ਤੋਂ ਦੁਪਹਿਰ 2 ਵਜੇ ਤਕ ਬੰਦ ਰਹਿਣਗੇ। ਇਹ ਸ਼ੱਟਡਾਊਨ 66 ਕੇ. ਵੀ. ਆਊਟਡੋਰ ਬਸ-ਬਾਰ ਨੰਬਰ 1 ਦੀ ਸਮਰੱਥਾ ਵਧਾਉਣ ਸਬੰਧੀ ਕੀਤਾ ਜਾ ਰਿਹਾ ਹੈ। ਇਸ ਕਾਰਨ ਸੋਢਲ ਰੋਡ, ਜੇ. ਐੱਮ. ਪੀ. ਚੌਕ, ਮਥੁਰਾ ਨਗਰ, ਦੋਆਬਾ ਚੌਕ, ਅਮਨ ਨਗਰ, ਸੁਭਾਸ਼ ਨਗਰ, ਖਾਲਸਾ, ਦੇਵੀ ਤਲਾਬ ਮੰਦਰ, ਚੱਕ ਹੁਸੈਨਾ, ਸੰਤੋਖਪੁਰਾ, ਨੀਵੀਂ ਆਬਾਦੀ, ਅੰਬਿਕਾ ਕਾਲੋਨੀ, ਵਿਕਾਸਪੁਰੀ, ਹੁਸ਼ਿਆਰਪੁਰ ਰੋਡ, ਲੰਮਾ ਪਿੰਡ ਚੌਕ, ਹਰਦੀਪ ਨਗਰ, ਹਰਦਿਆਲ ਨਗਰ, ਕੋਟਲਾ ਰੋਡ, ਥ੍ਰੀ ਸਟਾਰ, ਚਾਰਾ ਮੰਡੀ, ਰੇਰੂ, ਸਰਾਭਾ ਨਗਰ, ਜੀ. ਐੱਮ. ਐਨਕਲੇਵ, ਰਮਨੀਕ ਐਨਕਲੇਵ, ਬਾਬਾ ਦੀਪ ਸਿੰਘ ਨਗਰ, ਪਠਾਨਕੋਟ ਰੋਡ, ਪਰੂਥੀ ਹਸਪਤਾਲ ਦਾ ਇਲਾਕਾ, ਹਰਗੋਬਿੰਦ ਨਗਰ, ਕਾਲੀ ਮਾਤਾ ਮੰਦਰ, ਗਊਸ਼ਾਲਾ ਰੋਡ, ਟਰਾਂਸਪੋਰਟ ਨਗਰ, ਕੇ. ਐੱਮ. ਵੀ. ਰੋਡ, ਸ਼ਾਰਪ ਚੱਕ, ਫਾਈਵ ਸਟਾਰ, ਸਟੇਟ ਬੈਂਕ, ਜੱਜ ਕਾਲੋਨੀ, ਇੰਡਸਟਰੀਅਲ ਅਸਟੇਟ, ਖਾਲਸਾ ਰੋਡ, ਸ਼ਾਹ ਸਿਕੰਦਰ ਰੋਡ, ਡੀ. ਆਰ. ਪੀ., ਧੋਗੜੀ ਰੋਡ, ਜੰਡੂਸਿੰਘਾ, ਐਗਰੀਕਲਚਰ ਫੀਡਰ ਅਤੇ ਇੰਡਸਟਰੀਅਲ ਏਰੀਆ ਪ੍ਰਭਾਵਿਤ ਹੋਵੇਗਾ।
ਇਸੇ ਤਰ੍ਹਾਂ ਨਾਲ ਫੋਕਲ ਪੁਆਇੰਟ ਨੰਬਰ 1-2 ਅਧੀਨ ਆਉਣ ਵਾਲੇ ਫੀਡਰਾਂ ਦੀ ਸਪਲਾਈ ਸਵੇਰੇ 9 ਤੋਂ ਦੁਪਹਿਰ 4 ਵਜੇ ਤਕ ਬੰਦ ਰੱਖੀ ਜਾਵੇਗੀ, ਜਦਕਿ ਕੈਟਾਗਰੀ 2 ਦੇ ਰਾਜਾ ਗਾਰਡਨ, ਰਾਮ ਵਿਹਾਰ, ਗੁਰੂ ਨਾਨਕ, ਸਟਾਰ ਫੀਡਰਾਂ ਦੀ ਸਪਲਾਈ ਦੁਪਹਿਰ 1 ਵਜੇ ਤਕ ਬੰਦ ਰਹੇਗੀ। ਕੈਟਾਗਰੀ-2 ਦਾ ਅਮਨ ਨਗਰ ਸਵੇਰੇ ਸਾਢੇ 8 ਤੋਂ ਦੁਪਹਿਰ 2 ਵਜੇ ਤਕ ਬੰਦ ਰਹੇਗਾ। 66 ਕੇ. ਵੀ. ਸਰਜੀਕਲ ਤੋਂ ਚੱਲਦੇ 11 ਕੇ. ਵੀ. ਵਿਦੇਸ਼ ਸੰਚਾਰ, ਕਨਾਲ ਅਤੇ ਬਸਤੀ ਪੀਰਦਾਦ ਫੀਡਰਾਂ ਦੀ ਸਪਲਾਈ ਸਵੇਰੇ 10 ਤੋਂ ਦੁਪਹਿਰ 3 ਵਜੇ ਤਕ ਬੰਦ ਰਹੇਗੀ, ਜਿਸ ਨਾਲ ਹਰਬੰਸ ਨਗਰ, ਜੇ. ਪੀ. ਨਗਰ, ਵਿਰਦੀ ਕਾਲੋਨੀ, ਅੰਬੇਡਕਰ ਨਗਰ, ਸ਼ਾਸਤਰੀ ਨਗਰ, ਦਿਲਬਾਗ ਨਗਰ, ਬਸਤੀ ਦਾਨਿਸ਼ਮੰਦਾਂ, ਸ਼ੇਰ ਸਿੰਘ ਕਾਲੋਨੀ, ਨਿਊ ਰਸੀਲਾ ਨਗਰ, ਸਨ ਸਿਟੀ, ਪਾਰਸ ਅਸਟੇਟ, ਨਾਹਲਾਂ ਪਿੰਡ, ਰੋਜ਼ ਗਾਰਡਨ ਆਦਿ ਇਲਾਕੇ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਮੰਤਰੀ, ਵਿਧਾਇਕ ਤੇ ਹਲਕਾ ਇੰਚਾਰਜ ਕਰਨਗੇ 'ਨਸ਼ਾ ਮੁਕਤੀ ਯਾਤਰਾ'
ਲੁਧਿਆਣਾ 'ਚ ਸਵੇਰ ਤੋਂ ਸ਼ਾਮ ਤੱਕ ਬਿਜਲੀ ਸਪਲਾਈ ਹੋਵੇਗੀ ਪ੍ਰਭਾਵਿਤ
ਲੁਧਿਆਣਾ (ਖੁਰਾਣਾ)- ਪੰਜਾਬ ਰਾਜ ਬਿਜਲੀ ਨਿਗਮ ਦੇ ਸਿਟੀ ਵੈਸਟ ਡਿਵੀਜ਼ਨ ਅਧੀਨ ਆਉਂਦੇ ਜਲੰਧਰ ਬਾਈਪਾਸ ਚੌਕ ਅਤੇ ਬਹਾਦਰਕੇ ਰੋਡ ਦੇ ਦਰਜਨਾਂ ਇਲਾਕਿਆਂ ’ਚ ਬਿਜਲੀ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਅਤੇ ਨਵੀਆਂ ਬਿਜਲੀ ਲਾਈਨਾਂ ਵਿਛਾਉਣ ਅਤੇ ਵਾਧੂ ਫੀਡਰਾਂ ਦੀ ਸਥਾਪਨਾ ਕਾਰਨ 18 ਮਈ ਨੂੰ 11 ਕੇ. ਵੀ. ਕੁਤਬੇਵਾਲ, 11 ਕੇ. ਵੀ. ਲਾਰਕ, 11 ਕੇ.ਵੀ. ਕਾਦੀਆਂ, 11 ਕੇ. ਵੀ. ਐੱਸ. ਟੀ. ਪੀ., 11 ਕੇ.ਵੀ. ਗਿਰਨਾਰ, 11 ਕੇ. ਵੀ. ਓਕਟੇਵ, 11 ਕੇ. ਵੀ. ਵੀਨਸ ਦੇ ਨਾਲ-ਨਾਲ 11 ਕੇ.ਵੀ. ਏਕਤਾ ਡਾਇੰਗ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਕਾਰਨ ਉਕਤ ਇਲਾਕਿਆਂ ’ਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ । ਇਸ ਦੇ ਨਾਲ ਹੀ 11 ਕੇ.ਵੀ. ਭੱਟੀਆਂ, 11 ਕੇ.ਵੀ. ਜੈਨ ਫੀਡਰ, 11 ਕੇ. ਵੀ. ਬੀ.ਕੇ. ਫੀਡਰ ਅਤੇ 11 ਕੇ. ਵੀ. ਜੀ.ਐੱਚ.ਆਰ. ਫੀਡਰ ਵੀ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬੰਦ ਰਹਿਣਗੇ, ਜਿਸ ਕਾਰਨ ਸਬੰਧਤ ਇਲਾਕਿਆਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਇਹ ਵੀ ਪੜ੍ਹੋ: 'ਨਸ਼ਾ ਮੁਕਤੀ ਯਾਤਰਾ' ਦੌਰਾਨ ਹੁਸ਼ਿਆਰਪੁਰ ਪੁੱਜੇ CM ਭਗਵੰਤ ਮਾਨ, ਆਖੀਆਂ ਅਹਿਮ ਗੱਲਾਂ (ਵੀਡੀਓ)
ਕਪੂਰਥਲਾ 'ਚ ਅੱਜ ਬਿਜਲੀ ਸਪਲਾਈ ਬੰਦ ਰਹੇਗੀ
ਕਪੂਰਥਲਾ (ਮਹਾਜਨ)- ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਸਬ ਡਿਵੀਜ਼ਨ ਕਪੂਰਥਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ 220 ਕੇ.ਵੀ. ਸਾਇੰਸ ਸਿਟੀ ਸਬ ਸਟੇਸ਼ਨ `ਤੇ ਜ਼ਰੂਰੀ ਮੁਰੰਮਤ ਦੇ ਕਾਰਨ 18 ਮਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ 11 ਕੇ.ਵੀ. ਪੀ.ਟੀ.ਯੂ ਫੀਡਰ, 11 ਕੇ.ਵੀ. ਸਾਇੰਸ ਸਿਟੀ ਫੀਡਰ, 11 ਕੇ.ਵੀ. ਐੱਸ. ਐੱਸ. ਨਹਿਰਾ ਫੀਡਰ, 11 ਕੇ.ਵੀ. ਢੱਪਈ, 11 ਕੇ.ਵੀ. ਵਡਾਲਾ, ਆਤਮਾ ਸਿੰਘ ਅਰਬਨ ਅਸਟੇਟ, ਸਾਊਥ ਸਿਟੀ, ਇੰਡਸਟ੍ਰੀਅਲ ਏਰੀਆ, ਪਿੰਡ ਕਾਦੂਪੁਰ, ਧਾਲੀਵਾਲ, ਢੱਪਈ, ਇੱਬਣ, ਧੁਆਂਖੇ ਜਗੀਰ, ਵਡਾਲਾ ਕਲਾਂ, ਨੂਰਪੁਰ, ਮੈਣਵਾਂ, ਖੈਰਾ ਮਾਝਾ ਤੇ ਖੋਜੇਵਾਲ ਆਦਿ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਦੋਰਾਹਾ 'ਚ ਬੰਦ ਰਹੇਗੀ ਬਿਜਲੀ
ਦੋਰਾਹਾ (ਵਿਨਾਇਕ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸੰਚਾਲਨ ਮੰਡਲ ਸ਼ਹਿਰੀ ਦੋਰਾਹਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਕਮ ਉਪ ਮੰਡਲ ਅਫਸਰ ਨੇ ਦੱਸਿਆ ਕਿ 18 ਮਈ ਨੂੰ ਸਵੇਰੇ 10 ਤੋਂ ਸ਼ਾਮ 6 ਵਜੇ ਤਕ 220 ਕੇ. ਵੀ. ਸਬ-ਸਟੇਸ਼ਨ ਦੋਰਾਹਾ ਤੋਂ ਚੱਲਦੇ 11 ਕੇ. ਵੀ. ਮੈਕਡੋਨਲ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ ਸਪਲਾਈ ਬੰਦ ਰਹੇਗੀ। ਇਸ ਨਾਲ ਇਸ ਫੀਡਰ ’ਤੇ ਪੈਂਦੀ ਇੰਡਸਟਰੀ ਅਤੇ ਜੈਪੁਰਾ ਰੋਡ, ਸੁੰਦਰ ਨਗਰ ਤੇ ਰਾਇਲ ਐਨਕਲੇਵ ਤੋਂ ਇਲਾਵਾ ਜੀ. ਟੀ. ਰੋਡ ’ਤੇ ਪੈਂਦੇ ਖਪਤਕਾਰਾਂ ਅਤੇ ਹੋਰ ਨਾਲ ਲੱਗਦੇ ਏਰੀਏ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਸੁਲਤਾਨਪੁਰ ਲੋਧੀ 'ਚ ਭਲਕੇ ਰਹੇਗੀ ਬਿਜਲੀ ਬੰਦ
ਸੁਲਤਾਨਪੁਰ ਲੋਧੀ (ਸੋਢੀ)- ਉੱਪ ਮੰਡਲ ਸੁਲਤਾਨਪੁਰ ਲੋਧੀ ਨੰਬਰ 1 ਦੇ ਐਸ.ਡੀ.ਓ. ਕੁਲਵਿੰਦਰ ਸਿੰਘ ਸੰਧੂ ਅਤੇ ਜੇ.ਈ. ਗੁਰਪ੍ਰੀਤ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਮਿਤੀ 19 ਮਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜਰੂਰੀ ਮੁਰੰਮਤ ਕਰਨ ਵਾਸਤੇ ਬਿਜਲੀ ਘਰ 220 ਕੇ.ਵੀ. ਸਬ ਸਟੇਸ਼ਨ ਸੁਲਤਾਨਪੁਰ ਲੋਧੀ , 66 ਕੇ.ਵੀ. ਸਬ ਸਟੇਸ਼ਨ ਤਲਵੰਡੀ ਮਾਧੋ , ਸੁਲਤਾਨਪੁਰ , ਪੰਡੋਰੀ ਜਗੀਰ, ਭਾਗੋ ਬੁੱਢਾ , ਜੱਕੋਪੁਰ, ਲੋਹੀਆਂ, ਤਲਵੰਡੀ ਚੌਧਰੀਆਂ ਤੋਂ ਚਲਦੇ ਸਾਰੇ ਫੀਡਰ ਬੰਦ ਰਹਿਣਗੇ ਤੇ ਬਿਜਲੀ ਸਪਲਾਈ ਬੰਦ ਰਹੇਗੀ ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 5 ਦਿਨ ਅਹਿਮ! 12 ਜ਼ਿਲ੍ਹਿਆਂ ਲਈ Alert, ਇਨ੍ਹਾਂ ਤਾਰੀਖ਼ਾਂ ਨੂੰ ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
4 ਮਹੀਨੇ ਪਹਿਲਾਂ ਵਿਦੇਸ਼ ਭੇਜੇ ਪੁੱਤ ਦੀ ਖ਼ਬਰ ਨੇ ਉਡਾਏ ਹੋਸ਼, ਰੋਂਦੀ ਕੁਰਲਾਉਂਦੀ ਵਿਧਵਾ ਮਾਂ ਨੇ ਸੁਣਾਇਆ ਦਰਦ
NEXT STORY