ਗੁਰਦਾਸਪੁਰ (ਹੇਮੰਤ) - ਬਿਜਲੀ ਵਿਭਾਗ ਦੇ ਇਨਫੋਰਸਮੈਂਟ ਵਿਭਾਗ ਵਲੋਂ ਗੁਪਤ ਸੂਚਨਾ 'ਤੇ ਗੁਰਦਾਸਪੁਰ ਦੇ ਹੱਲਾ ਪਿੰਡ ਦੇ ਸਰਪੰਚ ਦੇ ਘਰ ਛਾਪਾ ਮਾਰ ਕੇ ਬਿਜਲੀ ਚੋਰੀ ਕਰਨ ਦੇ ਦੋਸ਼ 'ਚ ਸਰਪੰਚ ਨੂੰ 3 ਲੱਖ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੇਹਾਤੀ ਸਬ ਡਵੀਜ਼ਨ ਦੇ ਅਧਿਕਾਰੀ ਇੰਜੀ. ਜਤਿੰਦਰ ਸ਼ਰਮਾ ਨੇ ਦੱਸਿਆ ਕਿ ਇਨਫੋਰਸਮੈਂਟ ਵਿਭਾਗ ਦੇ ਐਕਸੀਅਨ ਪਠਾਨਕੋਟ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਹੱਲਾ ਦਾ ਸਰਪੰਚ ਬਿਜਲੀ ਚੋਰੀ ਕਰ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ: ਵੱਡੀ ਕਾਮਯਾਬੀ: 6 ਮਹੀਨੇ ਪਹਿਲਾਂ ਕਰਤਾਰਪੁਰ ਤੋਂ ਅਗਵਾ ਹੋਇਆ 13 ਸਾਲਾ ਬੱਚਾ ਜਲੰਧਰ ਦੇ ਢਾਬੇ ਤੋਂ ਬਰਾਮਦ
ਇਸ ਤੋਂ ਬਾਅਦ ਇਨਫੋਰਸਮੈਂਟ ਵਿਭਾਗ ਦੇ ਐਕਸੀਅਨ ਪਠਾਨਕੋਟ ਨੇ ਸਬ-ਡਵੀਜ਼ਨ ਦੇਹਾਤੀ ਦੇ ਅਧਿਕਾਰੀਆਂ ਨਾਲ ਸਾਂਝੇ ਤੌਰ 'ਤੇ ਪਿੰਡ ਹੱਲਾ ਦੇ ਸਰਪੰਚ ਦੇ ਘਰ ਜਾ ਕੇ ਦੇਖਿਆ ਕਿ ਬਿਜਲੀ ਦਾ ਮੀਟਰ ਬੰਦ ਪਿਆ ਸੀ। ਬਿਜਲੀ ਦੀਆਂ ਸਿੱਧੀਆਂ ਤਾਰਾਂ ਲਗਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਲੋਡ ਵੀ ਘੱਟ ਸੀ, ਜਿਸ ਤੋਂ ਬਾਅਦ ਉਸ ਨੂੰ 3 ਲੱਖ 10 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਅਤੇ ਲੋਡ 7 ਕਿਲੋਵਾਟ ਕਰ ਦਿੱਤਾ ਗਿਆ।
ਪੜ੍ਹੋ ਇਹ ਵੀ ਖ਼ਬਰ: ਮੂਸੇਵਾਲਾ ਕਤਲਕਾਂਡ ’ਚ 7 ਦਿਨਾਂ ਰਿਮਾਂਡ 'ਤੇ ਲਾਰੈਂਸ ਬਿਸ਼ਨੋਈ, ਪੰਜਾਬ ਪੁਲਸ ਪੁੱਛ ਸਕਦੀ ਹੈ ਇਹ ਸਵਾਲ
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਜਲੀ ਚੋਰੀ ਕਰਨਾ ਅਪਰਾਧ ਹੈ। ਇਸ ਲਈ ਬਿਜਲੀ ਚੋਰੀ ਨਹੀਂ ਕਰਨੀ ਚਾਹੀਦੀ ਅਤੇ ਜੇਕਰ ਲੋਡ ਘੱਟ ਹੈ ਤਾਂ ਵਧਾਇਆ ਜਾਵੇ। ਜੇਕਰ ਕੋਈ ਬਿਜਲੀ ਚੋਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਲੁਧਿਆਣਾ : ਤੇਜ਼ ਰਫ਼ਤਾਰ ਟਾਟਾ-407 ਨੇ ਪਰਿਵਾਰ 'ਤੇ ਵਰ੍ਹਾਇਆ ਕਹਿਰ, ਭੈਣ-ਭਰਾ ਦੀ ਮੌਤ
NEXT STORY