ਵਲਟੋਹਾ, (ਜ. ਬ.)- ਰੋਪੜ ਅਤੇ ਬਠਿੰਡਾ ਦੇ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਵਿਰੋਧ 'ਚ ਅੱਜ ਸਬ-ਡਵੀਜ਼ਨ ਅਮਰਕੋਟ ਵਿਖੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਚੇਅਰਮੈਨ ਵੇਨੂੰ ਪ੍ਰਸ਼ਾਦ ਦਾ ਪੁਤਲਾ ਫੂਕਿਆ। ਇਸ ਮੌਕੇ ਗੱਲਬਾਤ ਕਰਦਿਆਂ ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰਧਾਨ ਜਰਮਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਜੋ ਰੋਪੜ ਅਤੇ ਬਠਿੰਡਾ ਦੇ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਲੈ ਕੇ ਉਥੇ ਕੰਮ ਕਰ ਰਹੇ ਮੁਲਾਜ਼ਮਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਦੇ ਵਿਰੋਧ ਵਿਚ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ।
ਇਸ ਸਮੇਂ ਨਰਿੰਦਰ ਸਿੰਘ ਡਵੀਜ਼ਨ ਪ੍ਰਧਾਨ ਏਕਟ, ਹਰਦਿਆਲ ਸਿੰਘ ਪ੍ਰਧਾਨ ਸਬ-ਡਵੀਜ਼ਨ, ਬਲਦੇਵ ਸਿੰਘ, ਮਨਜੀਤ ਸਿੰਘ ਇੰਪਲਾਈਜ਼ ਫੈੱਡਰੇਸ਼ਨ, ਬਿਕਰ ਸਿੰਘ ਮੀਤ ਪ੍ਰਧਾਨ, ਬਲਵੀਰ ਸਿੰਘ ਪੂਨੀਆਂ, ਕਾਰਜ ਸਿੰਘ, ਬਲਵੀਰ ਸਿੰਘ ਲਾਖਣਾ, ਸੁਰੇਸ਼ ਕੁਮਾਰ, ਜਸਵੰਤ ਸਿੰਘ ਠੱਠੀ ਤੇ ਰਣਜੀਤ ਸਿੰਘ ਰਾਣਾ ਆਦਿ ਹਾਜ਼ਰ ਸਨ।
ਖਜ਼ਾਨਾ ਮੰਤਰੀ ਵੱਲੋਂ ਗੁਰੁ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਭਾਰਤ ਮਾਤਾ ਦੀ ਜੈ ਬੁਲਾਉਣ ਦਾ ਜਥੇਦਾਰ ਨੇ ਲਿਆ ਨੋਟਿਸ
NEXT STORY