ਪਟਿਆਲਾ (ਜੋਸਨ) : ਇੱਥੋਂ ਦੀ ਰਹਿਣ ਵਾਲੀ ਪਾਵਰ ਲਿਫਟਿੰਗ ਦੀ ਨੈਸ਼ਨਲ ਖਿਡਾਰਣ ਅੰਮ੍ਰਿਤ ਕੌਰ ਬਰੈੱਡ-ਦੁੱਧ ਆਦਿ ਵੇਚ ਕੇ ਗੁਜ਼ਾਰਾ ਰਹੀ ਹੈ। ਚਾਰ ਵਾਰ ਇੰਟਰ-ਯੂਨੀਵਰਸਿਟੀ ਲੈਵਲ ’ਤੇ ਗੋਲਡ ਮੈਡਲ ਜਿੱਤਣ ਵਾਲੀ ਅੰਮ੍ਰਿਤ ਨੂੰ ਸਰਕਾਰ ਕੋਲੋਂ ਕੋਈ ਮਦਦ ਨਹੀਂ ਮਿਲੀ। ਅੰਮ੍ਰਿਤ ’ਤੇ ਦੁੱਖਾਂ ਦਾ ਪਹਾੜ ਉਸ ਵੇਲੇ ਟੁੱਟਿਆ, ਜਦੋਂ ਨੌਕਰੀ ਨਾ ਮਿਲਣ ਕਾਰਣ ਘਰ ਵਾਲਿਆਂ ਨੇ ਵਿਆਹ ਕਰ ਦਿੱਤਾ। 9 ਮਹੀਨੇ ਪਹਿਲਾਂ ਪਤੀ ਨੇ ਝਗੜੇ ਦੌਰਾਨ ਚਾਕੂ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਗਰਮੀ ਤੇ ਕੋਰੋਨਾ ਦੇ ਵੱਧਦੇ ਪ੍ਰਕੋਪ ਕਾਰਨ ਸੇਵਾ ਕੇਂਦਰਾਂ ਦਾ ਸਮਾਂ ਬਦਲਿਆ
ਹੁਣ ਅੰਮ੍ਰਿਤ ਵੱਖ ਰਹਿ ਕੇ ਆਪਣੇ ਬੇਟੇ ਅਤੇ ਬੇਟੀ ਨਾਲ ਮਿਹਨਤ ਕਰਕੇ ਗੁਜ਼ਾਰਾ ਕਰ ਰਹੀ ਹੈ। ਉਹ ਆਪਣੇ 12 ਸਾਲਾ ਬੇਟੇ ਨਾਲ ਸਵੇਰ ਵੇਲੇ ਸ਼ਹਿਰ ਦੀਆਂ ਸੜਕਾਂ ’ਤੇ ਬੇਕਰੀ ਦਾ ਸਾਮਾਨ ਵੇਚਣ ਨਿਕਲ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੰਗ ਕੇ ਖਾਣ ਨਾਲੋਂ ਮਿਹਨਤ ਕਰ ਕੇ ਖਾ ਲਵਾਂਗੇ। ਪਟਿਆਲਾ ਦੀ ਰਹਿਣ ਵਾਲੀ ਅੰਮ੍ਰਿਤ ਕੌਰ ਦੀਆਂ ਚਾਰ ਭੈਣਾਂ ਹਨ। ਖੇਡਾਂ ਦੇ ਸ਼ੌਕ ਕਾਰਣ ਉਸ ਨੇ ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਸ਼ੁਰੂ ਕੀਤੀ। ਇਸ ਦੌਰਾਨ ਚਾਰ ਵਾਰ ਗੋਲਡ ਮੈਡਲ ਜਿੱਤਿਆ ਪਰ ਸਰਕਾਰ ਕੋਲੋਂ ਕੋਈ ਮਦਦ ਨਹੀਂ ਮਿਲੀ।
ਇਹ ਵੀ ਪੜ੍ਹੋ : ਲੁਧਿਆਣਾ ਸਬਜ਼ੀ ਮੰਡੀ 'ਚ ਕੋਰੋਨਾ ਨੂੰ ਲੈ ਕੇ ਪੁਲਸ ਹੋਈ ਸਖਤ, ਅਪਣਾਏ ਤਿੱਖੇ ਤੇਵਰ
ਅੰਮ੍ਰਿਤ ਆਪਣੇ ਬੱਚਿਆਂ ਨੂੰ ਖੂਬ ਪੜ੍ਹਾਉਣਾ ਚਾਹੁੰਦੀ ਹੈ ਤਾਂ ਜੋ ਉਨ੍ਹਾਂ ਨੂੰ ਸੜਕਾਂ ’ਤੇ ਨਾ ਰੁਲਣਾ ਪਏ। ਅੰਮ੍ਰਿਤ ਵਰਗੇ ਕਈ ਇਨਸਾਨ ਸਾਡੇ ਸਮਾਜ 'ਚ ਹਨ, ਜਿਨ੍ਹਾਂ ’ਚ ਕਾਬਲੀਅਤ ਦੀ ਕੋਈ ਘਾਟ ਨਹੀਂ ਹੁੰਦੀ, ਸਿਰਫ ਮੌਕਿਆਂ ਦੀ ਕਮੀ ਰਹਿ ਜਾਂਦੀ ਹੈ। ਕਈ ਵਾਰ ਸਿਸਟਮ ਦਾ ਸ਼ਿਕਾਰ ਹੋ ਕੇ ਨਜ਼ਰਅੰਦਾਜ਼ ਹੋ ਜਾਂਦੇ ਹਨ।
ਦੁਬਈ 'ਚ ਫਸੇ ਪੰਜਾਬੀਆਂ ਦੀ ਹੱਡ-ਬੀਤੀ ਸੁਣ ਵਿਦੇਸ਼ਾਂ ਵੱਲ ਕਦੇ ਨਹੀਂ ਕਰੋਗੇ ਮੂੰਹ (ਵੀਡੀਓ)
NEXT STORY