ਫਤਿਹਗੜ੍ਹ ਸਾਹਿਬ (ਜਗਦੇਵ) : ਅੱਤ ਦੀ ਪੈ ਰਹੀ ਗਰਮੀ ਅਤੇ ਕੋਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਵੱਲੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸੇਵਾ ਕੇਦਰਾਂ ਦੇ ਕੰਮਕਾਜ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ ਤਾਂ ਜੋ ਆਮ ਜਨਤਾ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ 18 ਜੂਨ ਤੋਂ 30 ਸਤੰਬਰ ਤੱਕ ਸੇਵਾ ਕੇਂਦਰ ਸਵੇਰੇ 7:30 ਵਜੇ ਤੋਂ 3:30 ਵਜੇ ਤੱਕ ਖੁੱਲ੍ਹਿਆ ਕਰਨਗੇ।
ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਤਹਿਤ ਹੁਣ ਸੇਵਾ ਕੇਦਰਾਂ 'ਚ ਇੱਕ ਸਮੇਂ ਘੱਟ ਤੋਂ ਘੱਟ ਲੋਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਨਾਗਰਿਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਅਗਾਊਂ ਸਮਾਂ ਲੈਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਨਾਗਰਿਕ ਨੂੰ ਸੇਵਾ ਕੇਂਦਰ ਤੋਂ ਕੋਈ ਕੰਮ ਹੈ ਤਾਂ ਉਹ mSewa app, COVA app, dgrpg.Punjab.gov.in ਵੈਬਸਾਈਟ ਜਾਂ ਫਿਰ ਸੰਪਰਕ ਨੰਬਰ 89685-93812 ਜਾਂ 89685-93813 'ਤੇ ਸੰਪਰਕ ਕਰ ਕੇ ਮਿਲਣ ਦਾ ਸਮਾਂ ਲੈ ਸਕਦਾ ਹੈ।
ਸੇਵਾ ਕੇਂਦਰਾਂ ਵਿਖੇ ਆਉਣ ਵਾਲੇ ਵਿਅਕਤੀ ਕੋਰੋਨਾ ਤੋਂ ਬਚਾਅ ਸਬੰਧੀ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਉਣ। ਸੇਵਾ ਕੇਂਦਰ ਫ਼ਤਹਿਗੜ੍ਹ ਸ਼ਰਾਬ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਹੁਣ ਸੇਵਾ ਕੇਂਦਰਾਂ 'ਚ ਪਹਿਲਾਂ ਜਿੱਥੇ 300 ਦੇ ਕਰੀਬ ਰੋਜ਼ਾਨਾ ਕੰਮਕਾਰ ਲਈ ਲੋਕ ਸੇਵਾ ਕੇਂਦਰਾਂ 'ਚ ਆਉਂਦੇ ਸਨ, ਹੁਣ 100-150 ਤੱਕ ਹੀ ਰਹਿ ਗਏ ਹਨ।
ਫਗਵਾੜਾ ਪ੍ਰਸ਼ਾਸਨ ਦਾ ਨਵਾਂ ਫ਼ਰਮਾਨ, ਨਾਜਾਇਜ਼ ਮਾਈਨਿੰਗ ਰੋਕਣ ਲਈ ਅਧਿਆਪਕਾਂ ਦੀ ਨਾਕਿਆਂ 'ਤੇ ਲਾਈ ਡਿਊਟੀ
NEXT STORY