ਲੁਧਿਆਣਾ (ਸਲੂਜਾ) : ਪਾਵਰਕਾਮ ਦੀ ਸੁੰਦਰ ਨਗਰ ਡਵੀਜ਼ਨ ਦੀਆਂ ਟੀਮਾਂ ਨੇ ਅੱਜ ਬਿਜਲੀ ਚੋਰੀ ਵਿਰੋਧੀ ਮੁਹਿੰਮ ਦੇ ਤਹਿਤ ਜਗੀਰਪੁਰ ਰੋਡ, ਪਿੰਡ ਬਾਜੜਾ, ਭੂਖੜੀ, ਖਾਸੀ ਕਲਾਂ, ਮਾਂਗਟ ਅਤੇ ਹਰਕਿਰਨ ਵਿਹਾਰ ਆਦਿ ਇਲਾਕਿਆਂ 'ਚ ਦਸਤਕ ਦੇ ਕੇ ਬਿਜਲੀ ਕਨੈਕਸ਼ਨਾਂ ਦੀ ਚੈਕਿੰਗ ਕੀਤੀ। ਪਾਵਰਕਾਮ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ 47 ਅਜਿਹੇ ਖ਼ਪਤਕਾਰ ਬੇਨਕਾਬ ਹੋਏ, ਜੋ ਸਿੱਧੀ ਕੁੰਡੀ ਅਤੇ ਮੀਟਰ ਟੈਂਪਰਿਡ ਕਰਕੇ ਬਿਜਲੀ ਚੋਰੀ ਕਰਕੇ ਵਿਭਾਗ ਨੂੰ ਚੂਨਾ ਲਗਾਉਂਦੇ ਆ ਰਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਚ 2 ਖ਼ਪਤਕਾਰ ਯੂ. ਯੂ. ਈ. ਦੀ ਉਲੰਘਣਾ ਕਰਦੇ ਪਾਏ ਗਏ ਹਨ। ਇਨ੍ਹਾਂ ਸਾਰੇ ਖ਼ਪਤਕਾਰਾਂ ਨੂੰ 19 ਲੱਖ 75 ਹਜ਼ਾਰ ਰੁਪਏ ਦਾ ਜੁਰਮਾਨਾ ਪਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਤਾਂ ਕਿ ਬਿਜਲੀ ਚੋਰੀ ਦੀ ਬੁਰਾਈ ਨੂੰ ਸਮਾਜ ਵਿਚੋਂ ਖ਼ਤਮ ਕੀਤਾ ਜਾ ਸਕੇ।
ਲਾਰੈਂਸ ਬਿਸ਼ਨੋਈ, ਸੁੱਖਾ ਕਾਹਲੋਂ, ਰੌਮੀ ਹਾਂਗਕਾਂਗ, ਗੌਂਡਰ ਵਰਗਿਆਂ ਲਈ ਟ੍ਰੇਨਿੰਗ ਕੇਂਦਰ ਬਣੀ ਰਹੀ ਨਾਭਾ ਦੀ ਸਕਿਓਰਿਟੀ
NEXT STORY