ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਇੰਜੀਨੀਅਰ ਵਿਕਾਸ ਕੁਮਾਰ ਸਹਾਇਕ ਇੰਜੀਨੀਅਰ ਸਬ ਅਰਬਨ, ਸਬ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਹੈ ਕਿ 27 ਸਤੰਬਰ ਨੂੰ 66 ਕੇ.ਵੀ.ਏ. ਸਬ ਸਟੇਸ਼ਨ ਟਿੱਬੀ ਸਾਹਿਬ ਰੋਡ ’ਤੇ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰੀ ਮੈਂਟੀਨੈਂਸ ਕਰਨ ਕਾਰਨ ਸ਼ਟ ਡਾਊਨ ਰਹੇਗੀ। ਇਸ ਸ਼ੱਟ ਡਾਊਨ ਦੌਰਾਨ 66 ਕੇਵੀਏ ਸਬ ਸਟੇਸ਼ਨ ਟਿੱਬੀ ਸਾਹਿਬ ਰੋਡ ਤੋਂ ਚੱਲਦੇ ਸਾਰੇ 11 ਕੇਵੀਏ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਨੂਰਪੁਰਬੇਦੀ (ਭੰਡਾਰੀ) : ਪੰਜਾਬ ਸਟੇਟ ਪਾਵਰਕਾਮ ਲਿਮਟਿਡ, ਸਬ-ਆਫਿਸ, ਤਖ਼ਤਗੜ੍ਹ ਦੇ ਵਧੀਕ ਸਹਾਇਕ ਇੰਜੀਨੀਅਰ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਬਿਜਲੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਕੇ.ਵੀ. ਪਿੰਡ ਭੱਟੋਂ ਦੇ ਫੀਡਰ ਦੀਆਂ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਅਤੇ ਦਰੱਖਤ ਕੱਟਣ ਨੂੰ ਲੈ ਕੇ ਪ੍ਰਾਪਤ ਹੋਏ ਪਰਮਿਟ ਅਨੁਸਾਰ, 27 ਸਤੰਬਰ, ਸ਼ਨੀਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਜਿਸ ਕਰ ਕੇ ਉਕਤ ਫੀਡਰ ਦੇ ਅਧੀਨ ਆਉਣ ਵਾਲੇ ਸਰਥਲੀ, ਭੋਗੀਪੁਰ, ਭੱਟੋਂ, ਬੈਂਸ, ਅੱਡਾ ਬੈਂਸ, ਤਖ਼ਤਗੜ੍ਹ, ਢਾਹਾਂ, ਘੜੀਸਪੁਰ, ਔਲਖਾਂ, ਅਸਾਲਤਪੁਰ ਅਤੇ ਲੈਹੜੀਆਂ ਆਦਿ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ ਪ੍ਰਭਾਵਿਤ ਰਹੇੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਹਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ ਜਿਸ ਕਰ ਕੇ ਖਪਤਕਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
ਕੋਟ ਫਤੂਹੀ (ਬਹਾਦਰ ਖਾਨ): ਉਪ-ਮੰਡਲ ਅਫਸਰ ( ਪਾਲਦੀ) ਕੋਟ ਫਤੂਹੀ ਸੁਖਵਿੰਦਰ ਕੁਮਾਰ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ 66 ਕੇ. ਵੀ. ਸਬ-ਸਟੇਸ਼ਨ ਕੋਟ ਫਤੂਹੀ ਤੋਂ ਚੱਲਦੇ 11 ਕੇ. ਵੀ. ਕੋਟ ਫਤੂਹੀ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਰ ਕੇ ਪਿੰਡ ਝੱਜ, ਅੱਡਾ ਕੋਟ ਫਤੂਹੀ, ਪਿੰਡ ਕੋਟ ਫਤੂਹੀ, ਪਿੰਡ ਕੋਟਲਾ, ਮੰਨਣਹਾਨਾ, ਠੀਂਡਾ, ਰਾਮਪੁਰ ਅਤੇ ਅਟਾਰੀ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ ਅੱਜ 27 ਸਤੰਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਪ੍ਰਭਾਵਿਤ ਰਹੇਗੀ। ਐੱਸ. ਡੀ. ਓ. ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਬਿਜਲੀ ਸਪਲਾਈ ਚਾਲੂ ਕਰਨ ਲਈ ਸਮਾਂ ਵਧ ਜਾਂ ਘੱਟ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਹਿਰ ਓ ਰੱਬਾ! 22 ਦਿਨ ਪਹਿਲਾਂ ਵਿਆਹੇ ਇੱਕਲੌਤੇ ਮੁੰਡੇ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
NEXT STORY