ਲੁਧਿਆਣਾ (ਖੁਰਾਣਾ) : ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਪੰਜਾਬ ਰਾਜ ਬਿਜਲੀ ਨਿਗਮ ਦੇ ਸਿਟੀ ਵੈਸਟ ਡਵੀਜ਼ਨ ਨਾਲ ਸਬੰਧਤ ਦਫ਼ਤਰ ’ਚ ਤਾਇਨਾਤ ਕੁਝ ਕਰਮਚਾਰੀਆਂ ਨੇ ਪੁਰਾਣੀ ਕਚਹਿਰੀ ਰੋਡ ’ਤੇ ਸਥਿਤ ਪੈਵੇਲੀਅਨ ਮਾਲ ਦੇ 4000 ਕਿਲੋ ਵਾਟ ਬਿਜਲੀ ਕੁਨੈਕਸ਼ਨ ’ਚ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਬਿਨਾਂ ਨਾਮ ਬਦਲ ਦਿੱਤਾ ਹੈ, ਜੋ ਸਿੱਧੇ ਤੌਰ ’ਤੇ ਪਾਵਰਕਾਮ ’ਚ ਲੱਖਾਂ ਰੁਪਏ ਦੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਸ਼ੱਕ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, 5 ਜੁਲਾਈ ਤੱਕ ਦਿੱਤਾ ਗਿਆ ਆਖਰੀ ਮੌਕਾ
ਜਾਣਕਾਰੀ ਅਨੁਸਾਰ, ਪੈਵੇਲੀਅਨ ਮਾਲ ’ਚ ਚੱਲ ਰਹੇ 4000 ਕਿਲੋ ਵਾਟ ਦੇ ਬਿਜਲੀ ਦੇ ਲੋਡ ਨੂੰ ਅਧਿਕਾਰੀਆਂ ਵਲੋਂ ਇਤਰਾਜ਼ ਕੀਤੇ ਜਾਣ ਦੇ ਬਾਵਜੂਦ ਪਾਵਰਕਾਮ ਵਿਭਾਗ ਦੇ ਕਰਮਚਾਰੀਆਂ ਵਲੋਂ ਆਪਣੇ ਪੱਧਰ ’ਤੇ ਗੈਰ-ਕਾਨੂੰਨੀ ਢੰਗ ਨਾਲ ਬਦਲ ਦਿੱਤਾ ਗਿਆ, ਜਿਸ ’ਚ ਪਾਵਰਕਾਮ ਵਿਭਾਗ ਦੀ ਇਕ ਮਹਿਲਾ, ਇਕ ਆਰ. ਏ., ਇਕ ਕੰਪਿਊਟਰ ਆਪ੍ਰੇਟਰ ਅਤੇ ਇਕ ਕਲਰਕ ਸਮੇਤ 3 ਐੱਸ. ਡੀ. ਓਜ਼ ਦੇ ਨਾਂ ਸਾਹਮਣੇ ਆਏ ਹਨ। ਲੱਖਾਂ ਰੁਪਏ ਦੀ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦਾ ਗੰਭੀਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਵਿਭਾਗੀ ਗਲਿਆਰਿਆਂ ’ਚ ਹਲਚਲ ਮਚ ਗਈ ਹੈ, ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਸਿੱਧੇ ਤੌਰ ’ਤੇ ਟਾਲਣ ਦਾ ਗੰਭੀਰ ਮਾਮਲਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, 4 ਜੁਲਾਈ ਤੋਂ ਸ਼ੁਰੂ ਹੋਵੇਗੀ...
ਦੱਸਿਆ ਜਾ ਰਿਹਾ ਹੈ ਕਿ ਇਸ ਦੇ ਬਦਲੇ ਕਰਮਚਾਰੀਆਂ ਨੇ ਬਿਨੈਕਾਰਾਂ ਤੋਂ ਕਥਿਤ ਤੌਰ ’ਤੇ ਲੱਖਾਂ ਰੁਪਏ ਦੀ ਰਿਸ਼ਵਤ ਲਈ ਹੈ ਅਤੇ ਇਸ ਧੋਖਾਦੇਹੀ ’ਚ ਵਿਭਾਗ ਦੇ ਕੁਝ ਕਰਮਚਾਰੀਆਂ ਨੇ ਫੁਹਾਰਾ ਚੌਕ ਵਿਖੇ ਵਿਭਾਗ ਦੇ ਦਫ਼ਤਰ ’ਚ ਤਾਇਨਾਤ ਜੇ. ਈ. ਦੀ ਆਈ. ਡੀ. ਦੀ ਵੀ ਦੁਰਵਰਤੋਂ ਕੀਤੀ ਹੈ।‘ਜਗ ਬਾਣੀ’ ਵਲੋਂ ਜਲਦੀ ਹੀ ਇਸ ਮਾਮਲੇ ਬਾਰੇ ਵੱਡੇ ਖੁਲਾਸੇ ਕੀਤੇ ਜਾਣਗੇ, ਜਿਸ ’ਚ ਪਾਵਰਕਾਮ ਵਿਭਾਗ ਦੇ ਤਿੰਨ ਐੱਸ. ਡੀ. ਓ., ਆਰ. ਏ., ਕਲਰਕ ਅਤੇ ਕੰਪਿਊਟਰ ਆਪ੍ਰੇਟਰ ਦੇ ਚਿਹਰਿਆਂ ’ਤੇ ਪਹਿਨੇ ਇਮਾਨਦਾਰੀ ਦੇ ਮਖੌਟੇ ਬੇਨਕਾਬ ਕੀਤੇ ਜਾਣਗੇ ਅਤੇ ਉਨ੍ਹਾਂ ਦੇ ਪਿਛਲੇ ਕਾਰਨਾਮਿਆਂ ਦਾ ਪਰਦਾਫਾਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡਾ ਐਨਕਾਊਂਟਰ, ਸ਼ਿਵ ਸੈਨਾ ਆਗੂ ਦੇ ਕਾਤਲ ਨੂੰ ਲੱਗੀਆਂ ਗੋਲ਼ੀਆਂ
ਗੰਭੀਰ ਮਾਮਲਾ ਸਾਹਮਣੇ ਆਉਣ ਤੋਂ ਤੁਰੰਤ ਬਾਅਦ, ਪੰਜਾਬ ਰਾਜ ਬਿਜਲੀ ਨਿਗਮ ਦੇ ਮੁੱਖ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਪੰਜਾਬ ਰਾਜ ਬਿਜਲੀ ਨਿਗਮ ਦੇ ਡਾਇਰੈਕਟਰ ਨੂੰ ਮਾਮਲੇ ਦੀ ਰਿਪੋਰਟ ਭੇਜੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਦੀ ਸਿਫਾਰਸ਼ ਕੀਤੀ। ਮੁੱਖ ਇੰਜੀਨੀਅਰ ਹਾਂਸ ਨੇ ਕਿਹਾ ਕਿ ਵਿਭਾਗ ’ਚ ਕਿਸੇ ਵੀ ਹਾਲਤ ’ਚ ਰਿਸ਼ਵਤਖੋਰੀ ਵਰਗੇ ਮਾਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਭਾਖੜਾ ਨਹਿਰ 'ਚ ਧਾਰਮਿਕ ਸਮੱਗਰੀ ਜਲ ਪ੍ਰਵਾਹ ਕਰਦਿਆਂ ਲੱਖਾਂ ਦਾ ਸੋਨਾ ਵੀ ਰੋੜ੍ਹ ਬੈਠਾ ਪਰਿਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab: ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ, ਸਿਵਲ ਹਸਪਤਾਲ 'ਚ ਲਾਸ਼ ਨੂੰ ਲੈ ਕੇ ਮਚਿਆ ਬਵਾਲ
NEXT STORY