ਪਟਿਆਲਾ (ਪਰਮੀਤ, ਜੋਸਨ) - ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਇੰਜੀ. ਬਲਦੇਵ ਸਿੰਘ ਸਰਾਂ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਪਾਵਰਕਾਮ ਨੇ ਸਤੰਬਰ ਮਹੀਨੇ 'ਚ 426 ਕਰੋੜ ਰੁਪਏ ਦੀ ਬਿਜਲੀ ਵੇਚ ਕੇ ਭਾਰਤ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।ਗੱਲਬਾਤ ਕਰਦਿਆਂ ਇੰਜੀ. ਸਰਾਂ ਨੇ ਦੱਸਿਆ ਕਿ ਪਾਵਰਕਾਮ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਰਕਮ ਦੀ ਬਿਜਲੀ ਵੇਚੀ ਗਈ ਹੋਵੇ। ਸਤੰਬਰ ਮਹੀਨੇ ਇਸ ਐਕਸਚੇਂਜ 'ਚ ਆਲ ਇੰਡੀਆ ਪੱਧਰ 'ਤੇ ਕੁੱਲ 5725.4 ਮਿਲੀਅਨ ਯੂਨਿਟ ਬਿਜਲੀ 4.69 ਰੁਪਏ ਪ੍ਰਤੀ ਯੂਨਿਟ ਦੀ ਦਰ 'ਤੇ ਵੇਚੀ ਗਈ ਹੈ। ਪੀਕ ਸਮੇਂ ਦਾ ਰੇਟ 6.25 ਰੁਪਏ ਪ੍ਰਤੀ ਯੂਨਿਟ ਸੀ। ਪੰਜਾਬ ਨੇ ਇਸ ਦਾ ਲਾਹਾ ਲੈਂਦਿਆਂ 5.73 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਵੇਚੀ ਹੈ।
2017-18 ਦੌਰਾਨ ਅਪ੍ਰੈਲ ਤੋਂ ਸਤੰਬਰ ਤੱਕ ਕੁੱਲ 221 ਮਿਲੀਅਨ ਯੂਨਿਟ ਬਿਜਲੀ 3.93 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਵੇਚਦਿਆਂ 87 ਕਰੋੜ ਰੁਪਏ ਕਮਾਏ ਗਏ ਸਨ, ਉਥੇ ਹੀ ਇਕੱਲੇ ਸਤੰਬਰ 2018 ਮਹੀਨੇ ਤੱਕ ਪਾਵਰਕਾਮ ਨੇ 1073 ਯੂਨਿਟ ਬਿਜਲੀ 5.31 ਰੁਪਏ ਪ੍ਰਤੀ ਯੂਨਿਟ ਔਸਤ ਦੀ ਦਰ ਨਾਲ ਵੇਚ ਕੇ 569 ਕਰੋੜ ਰੁਪਏ ਕਮਾਏ ਹਨ। ਇਸ ਤੋਂ ਇਲਾਵਾ ਪਾਵਰਕਾਮ ਨੇ ਪੰਜਾਬ ਅੰਦਰ ਅਗਸਤ 2018 ਤੱਕ 28773 ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਹੈ, ਜੋ 2017 'ਚ ਇਸ ਸਮੇਂ ਸਪਲਾਈ ਕੀਤੇ 28267 ਯੂਨਿਟ ਨਾਲੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਬਠਿੰਡਾ ਪਲਾਂਟ ਦੇ 4 ਤੇ ਰੋਪੜ ਦੇ 2 ਯੂਨਿਟ ਬੰਦ ਹੋਣ ਕਾਰਨ ਪਾਵਰਕਾਮ ਦੇ ਬਿਜਲੀ ਉਤਪਾਦਨ ਸਮਰੱਥਾ 'ਚ 880 ਮੈਗਾਵਾਟ ਅਤੇ ਪਾਣੀ ਦੀ ਆਮਦ ਘੱਟ ਹੋਣ ਕਾਰਨ ਪਣ-ਬਿਜਲੀ ਪ੍ਰਾਜੈਕਟਾਂ ਤੋਂ ਬਿਜਲੀ ਉਤਪਾਦਨ ਦੀ ਕਮੀ ਆਈ ਹੈ। ਇਸ ਦੇ ਬਾਵਜੂਦ ਅਸੀਂ ਵੱਧ ਬਿਜਲੀ ਸਪਲਾਈ ਕਰਨ ਤੇ ਵੇਚਣ 'ਚ ਕਾਮਯਾਬ ਰਹੇ ਹਾਂ।ਉਨ੍ਹਾਂ ਇਸ ਪ੍ਰਾਪਤੀ ਲਈ ਟਰਾਂਸਕੋ ਦੇ ਮੁਖੀ ਸ਼੍ਰੀ ਏ. ਵੇਨੂ ਪ੍ਰਸਾਦ ਪ੍ਰਮੁੱਖ ਸਕੱਤਰ ਬਿਜਲੀ ਪੰਜਾਬ ਸਰਕਾਰ ਦੀ ਅਗਵਾਈ ਵਾਲੀ ਸਮੁੱਚੀ ਟੀਮ ਤੇ ਪਾਵਰਕਾਮ ਦੇ ਡਾਇਰੈਕਟਰਾਂ, ਅਫਸਰਾਂ, ਸਟਾਫ ਤੇ ਵਰਕਰਾਂ ਦਾ ਧੰਨਵਾਦ ਕੀਤਾ ਹੈ।
ਬਿਜਲੀ ਮੰਤਰੀ ਨੇ ਕੀਤੀ ਸ਼ਲਾਘਾ
ਇਸ ਦੌਰਾਨ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸੀ. ਐੈੱਮ. ਡੀ. ਇੰਜੀ. ਬਲਦੇਵ ਸਿੰਘ ਸਰਾਂ ਦੀ ਅਗਵਾਈ ਵਾਲੀ ਪਾਵਰਕਾਮ ਮੈਨੇਜਮੈਂਟ ਵੱਲੋਂ ਨਵੀਆਂ ਪ੍ਰਾਪਤੀਆਂ ਕਰਨ ਬਦਲੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਲਈ 8 ਘੰਟੇ ਬਿਜਲੀ ਦੇਣ ਦਾ ਵਾਅਦਾ ਵੀ ਪੂਰਾ ਕੀਤਾ ਗਿਆ ਹੈ।
ਪਾਵਰਕਾਮ ਵੱਲੋਂ ਵੇਚੀ ਬਿਜਲੀ 'ਤੇ ਇਕ ਝਾਤ (ਮਾਤਰਾ ਮਿਲੀਅਨ ਯੂਨਿਟ 'ਚ)
ਮਹੀਨਾ - 2017-2018
ਅਪ੍ਰੈਲ - 21.8146.6
ਮਈ - 0138.5
ਜੂਨ - 4.10.8
ਜੁਲਾਈ - 1.64.4
ਅਗਸਤ - 25.238.2
ਸਤੰਬਰ - 168.3744.5
ਕੁੱਲ - 2211073
2017 ਵਿਚ ਵੇਚੀ ਬਿਜਲੀ ਦੀ ਰਕਮ 86.77 ਕਰੋੜ ਰੁਪਏ
2018 ਵਿਚ ਵੇਚੀ ਬਿਜਲੀ ਦੀ ਰਕਮ 569.24 ਕਰੋੜ ਰੁਪਏ
ਕੁੱਟ-ਮਾਰ ਦੇ ਦੋਸ਼ ’ਚ 5 ਨਾਮਜ਼ਦ
NEXT STORY