ਲੁਧਿਆਣਾ (ਸਲੂਜਾ) : ਬਕਾਇਆ ਬਿਜਲੀ ਬਿੱਲਾਂ ਦੀ ਅਦਾਇਗੀ ਲਈ 29, 30 ਅਤੇ 31 ਮਾਰਚ ਨੂੰ ਛੁੱਟੀ ਵਾਲੇ ਦਿਨ ਵੀ ਲੁਧਿਆਣਾ ਅਧੀਨ ਪੈਂਦੇ ਸਾਰੇ ਪਾਵਰਕਾਮ ਦੇ ਕੈਸ਼ ਕਾਊਂਟਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੁੱਲ੍ਹੇ ਰਹਿਣਗੇ ਤਾਂ ਕਿ ਖਪਤਕਾਰਾਂ ਨੂੰ ਕਿਸੇ ਪੱਧਰ 'ਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਜਾਣਕਾਰੀ ਦਿੰਦੇ ਹੋਏ ਪਾਵਰਕਾਮ ਅਧਿਕਾਰੀ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਜਿਹੜਾ ਵੀ ਖਪਤਕਾਰ 31 ਮਾਰਚ ਤੱਕ ਆਪਣੇ ਬਕਾਇਆ ਬਿੱਲ ਕਲੀਅਰ ਨਹੀਂ ਕਰੇਗਾ, ਉਸ ਦਾ ਬਿਜਲੀ ਕੁਨੈਕਸ਼ਨ ਕੱਟ ਕੇ ਬਿਜਲੀ ਮੀਟਰ ਨੂੰ ਕਬਜ਼ੇ ਵਿਚ ਲੈ ਲਿਆ ਜਾਵੇਗਾ।
ਕਦੇ ਵੀ ਡਿੱਗ ਸਕਦੀ ਹੈ ਕੋਟ ਪਕਸ਼ੀਆਂ ਦੀ 90 ਸਾਲ ਪੁਰਾਣੀ ਖਸਤਾ ਹਾਲ ਬਿਲਡਿੰਗ
NEXT STORY