ਮੁਕੇਰੀਆਂ (ਜੱਜ)— ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮੁਕੇਰੀਆਂ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਤਰਸੇਮ ਲਾਲ ਹਰਚੰਦ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵੱਡੀ ਗਿਣਤੀ ਪੈਨਸ਼ਨਰਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਤੇਜ਼ ਕਰਦਿਆਂ ਰੋਸ ਮੁਜ਼ਾਹਰੇ ਕੀਤੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਵਰਕਰਾਂ ਨੇ ਦੱਸਿਆ ਕਿ ਮੰਗਾਂ ਦੇ ਸਬੰਧ 'ਚ 17 ਮਾਰਚ ਨੂੰ ਪਟਿਆਲਾ ਹੈੱਡ ਆਫਿਸ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਪ੍ਰਧਾਨ ਡੀ. ਕੇ. ਮਹਿਤਾ, ਤ੍ਰਿਲੋਚਨ ਸਿੰਘ, ਪੰਡਿਤ ਰੂਪ ਲਾਲ, ਸੁਰੇਸ਼ ਸ਼ਰਮਾ, ਸਰਵਣ ਸਿੰਘ, ਤ੍ਰਿਲੋਕ ਸਿੰਘ, ਮਹਿੰਦਰ ਸਿੰਘ, ਹਰਦੀਪ ਸਿੰਘ, ਸੋਮਨਾਥ ਆਦਿ ਹਾਜ਼ਰ ਸਨ। ਰੈਗੂਲਰ ਕਰਮਚਾਰੀਆਂ ਵਾਂਗ ਪੈਨਸ਼ਨਰਾਂ ਨੂੰ ਬਿਜਲੀ ਦੇ ਰਿਆਇਤੀ ਯੂਨਿਟ ਦਿੱਤੇ ਜਾਣ, ਮੈਡੀਕਲ ਭੱਤਾ 2500 ਕੀਤਾ ਜਾਵੇ, 22 ਮਹੀਨਿਆਂ ਦਾ ਡੀ. ਏ. ਦਾ ਏਰੀਅਰ ਇਕਮੁਸ਼ਤ ਦਿੱਤਾ ਜਾਵੇ, ਸਾਲ 2017 ਦਾ ਡੀ. ਏ. ਜਾਰੀ ਕੀਤਾ ਜਾਵੇ, 6ਵੇਂ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਮੈਡੀਕਲ ਕੈਸ਼ਲੈੱਸ ਸਕੀਮ ਤਹਿਸੀਲ ਪੱਧਰ 'ਤੇ ਹਸਪਤਾਲਾਂ ਅਧੀਨ ਲਿਆਂਦੀ ਜਾਵੇ।
ਸਫ਼ਲ ਆਪ੍ਰੇਸ਼ਨ ਦੌਰਾਨ ਔਰਤ ਦੇ ਪੇਟ 'ਚੋਂ ਕੱਢੀਆਂ 32 ਰਸੌਲੀਆਂ
NEXT STORY