helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, MAR 07, 2025
ਸੰਨਿਆਸ ਤੋਂ ਪਰਤੇ ਖਿਡਾਰੀ ਨੂੰ ਮਿਲੇਗੀ ਟੀਮ ਦੀ...
ਪੰਜਾਬ 'ਚ ਟਲੀ ਵੱਡੀ ਵਾਰਦਾਤ! ਬੱਬਰ ਖ਼ਾਲਸਾ ਦੇ 3...
ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ 'ਚ ਵੱਡੀ ਘਟਨਾ, ਪੈ...
ਪੰਜਾਬ 'ਚ ਵੱਡਾ ਹਾਦਸਾ, ਟਰੇਨ ਹੇਠਾਂ ਆਉਣ ਨਾਲ ASI...
ਪੰਜਾਬ
ਮਨੋਰੰਜਨ
Photos
Videos
ਪਟਿਆਲਾ (ਜੋਸਨ) : ਪੰਜਾਬ ਵਿੱਚ ਬਿਜਲੀ ਸਪਲਾਈ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਐਤਵਾਰ ਨੂੰ ਕਿਹਾ ਕਿ ਸੂਬੇ ਵਿਚ 13 ਅਕਤੂਬਰ ਤੱਕ ਰੋਜ਼ਾਨਾ 3 ਘੰਟੇ ਤੱਕ ਬਿਜਲੀ ਕਟੌਤੀ ਕੀਤੀ ਜਾਵੇਗੀ। ਕੋਲੇ ਦੀ ਗੰਭੀਰ ਕਮੀ ਕਾਰਨ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੂੰ ਬਿਜਲੀ ਉਤਪਾਦਨ ਵਿਚ ਕਟੌਤੀ ਕਰਨ ਅਤੇ ਬਿਜਲੀ ਕੱਟ ਲਾਉਣ ਲਈ ਮਜਬੂਰ ਹੋਣਾ ਪਿਆ ਹੈ।
ਇਹ ਵੀ ਪੜ੍ਹੋ : ਚੰਨੀ ਦੇ ਪੁੱਤ ਨੂੰ ਵਿਆਹ 'ਤੇ ਆਸ਼ੀਰਵਾਦ ਦੇਣ ਨਹੀਂ ਪੁੱਜੇ 'ਨਵਜੋਤ ਸਿੱਧੂ', ਗੈਰ ਮੌਜੂਦਗੀ ਸਭ ਨੂੰ ਰੜਕੀ
ਪਾਵਰਕਾਮ ਦੇ ਚੇਅਰਮੈਨ ਏ. ਵੇਣੂੰ ਪ੍ਰਸਾਦ ਨੇ ਕਿਹਾ ਕਿ ਕੋਲੇ ਦੇ ਭੰਡਾਰ ਵਿਚ ਕਮੀ ਦੇ ਕਾਰਨ, ਕੋਲੇ ਨਾਲ ਚੱਲਣ ਵਾਲੇ ਬਿਜਲੀ ਯੂਨਿਟ ਆਪਣੀ ਉਤਪਾਦਨ ਸਮਰੱਥਾ ਦੇ 50 ਫ਼ੀਸਦੀ ਤੋਂ ਵੀ ਘੱਟ ’ਤੇ ਕੰਮ ਕਰ ਰਹੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਨਿੱਜੀ ਬਿਜਲੀ ਤਾਪ ਯੂਨਿਟਾਂ ਦੇ ਕੋਲ ਡੇਢ ਦਿਨ ਤੱਕ ਅਤੇ ਸੂਬੇ ਦੀਆਂ ਮਾਲਕੀ ਵਾਲੀਆਂ ਇਕਾਈਆਂ ਦੇ ਕੋਲ ਚਾਰ ਦਿਨਾਂ ਤੱਕ ਲਈ ਕੋਲੇ ਦਾ ਭੰਡਾਰ ਹੈ। ਕੋਲਾ ਸੰਕਟ ਵਿਚ ਬੁਰੀ ਤਰ੍ਹਾਂ ਫਸ ਚੁੱਕੀ ਪਾਵਰਕਾਮ ਨੇ ਪੰਜਾਬ ਦੇ ਲੋਕਾਂ ਨੂੰ ਕੱਟਾਂ ਤੋਂ ਬਚਾਉਣ ਲਈ 11.60 ਰੁਪਏ ਦੇ ਹਿਸਾਬ ਦੇ ਨਾਲ ਬੇਹੱਦ ਮਹਿੰਗੀ 1800 ਮੈਗਾਵਾਟ ਬਿਜਲੀ ਖ਼ਰੀਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ 'ਨਵਜੋਤ ਸਿੱਧੂ' ਦਾ ਟਵੀਟ, ਪੰਜਾਬ ਸਰਕਾਰ ਨੂੰ ਦਿੱਤੀ ਸਲਾਹ
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕੋਲੇ ਦੇ 22 ਰੈਕਾਂ ਦੀ ਜਗ੍ਹਾ 11 ਰੈਕ ਪ੍ਰਾਪਤ ਹੋਏ ਸਨ। ਏ. ਵੇਨੂ ਪ੍ਰਸਾਦ ਨੇ ਖ਼ੁਲਾਸਾ ਕੀਤਾ ਕਿ ਪਾਵਰਕਾਮ ਮਹਿੰਗੀਆਂ ਦਰਾਂ ’ਤੇ ਵੀ ਖੇਤੀਬਾੜੀ ਸੈਕਟਰ ਸਮੇਤ ਸੂਬੇ ਦੇ ਖਪਤਕਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਮਾਰਕਿਟ ਤੋਂ ਬਿਜਲੀ ਖ਼ਰੀਦ ਰਿਹਾ ਹੈ। ਪੀ. ਐੱਸ. ਪੀ. ਸੀ. ਐੱਲ. ਨੇ 9 ਅਕਤੂਬਰ ਨੂੰ ਪੰਜਾਬ ਦੀ 8788 ਮੈਗਾਵਾਟ ਦੀ ਵੱਧ ਤੋਂ ਵੱਧ ਬਿਜਲੀ ਦੀ ਮੰਗ ਪੂਰੀ ਕੀਤੀ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਐਕਸਚੇਂਜ ਤੋਂ 11.60 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 10 ਅਕਤੂਬਰ ਲਈ ਲਗਭਗ 1800 ਮੈਗਾਵਾਟ ਬਿਜਲੀ ਖ਼ਰੀਦੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਚੰਨੀ ਦੇ ਬੇਟੇ ਦੇ ਆਨੰਦ ਕਾਰਜਾਂ ਮੌਕੇ ਸਖ਼ਤ ਸੁਰੱਖਿਆ, ਗੁਰਦੁਆਰਾ ਸਾਹਿਬ 'ਚ ਆਮ ਸ਼ਰਧਾਲੂਆਂ ਦੀ ਐਂਟਰੀ ਬੰਦ (ਤਸਵੀਰਾਂ)
ਬਿਜਲੀ ਦੀ ਖ਼ਰੀਦ ਦੇ ਬਾਵਜੂਦ ਪੀ. ਐੱਸ. ਪੀ. ਸੀ. ਐੱਲ. ਨੂੰ ਮੰਗ ਅਤੇ ਸਪਲਾਈ ਦੇ ਵਿਚਲੇ ਪਾੜੇ ਨੂੰ ਦੂਰ ਕਰਨ ਲਈ ਬਿਜਲੀ ਖ਼ਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਅਤੇ ਰਾਜ ਭਰ ’ਚ ਲੋਡ ਸ਼ੈਡਿੰਗ ਕਰਨੀ ਪਏਗੀ। ਉਨ੍ਹਾਂ ਕਿਹਾ ਕਿ ਬੁੱਧਵਾਰ ਤੱਕ ਹਰ ਰੋਜ਼ ਤਕਰੀਬਨ ਛੋਟੇ ਬਿਜਲੀ ਕੱਟ ਦੀ ਮਿਆਦ ਲਾਗੂ ਕਰਨੀ ਪਵੇਗੀ। ਕੋਲਾ ਸੰਕਟ ਕਾਰਨ ਏ. ਵੇਣੂੰ ਪ੍ਰਸਾਦ ਨੇ ਪੰਜਾਬ ਦੇ ਖ਼ਪਤਕਾਰਾਂ ਨੂੰ ਬਿਜਲੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੁੱਖ ਮੰਤਰੀ ਚੰਨੀ ਦੇ ਪੁੱਤ ਨੂੰ ਵਿਆਹ 'ਤੇ ਆਸ਼ੀਰਵਾਦ ਦੇਣ ਨਹੀਂ ਪੁੱਜੇ 'ਨਵਜੋਤ ਸਿੱਧੂ', ਗੈਰ ਮੌਜੂਦਗੀ ਸਭ ਨੂੰ ਰੜਕੀ
Stories You May Like
OMG: ਆਈਸ ਕਰੀਮ 'ਚੋਂ ਨਿਕਲਿਆ ਜੰਮਿਆ ਹੋਇਆ ਸੱਪ, ਲੋਕਾਂ ਦੇ ਉੱਡੇ ਹੋਸ਼
CBSE ਦੇ ਇਸ ਵੱਡੇ ਫ਼ੈਸਲੇ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਖੜ੍ਹੀ ਕੀਤੀ ਨਵੀਂ...
ਮਹਿਲਾ ਦਿਵਸ 'ਤੇ ਵਿਸ਼ੇਸ਼ : NYPD ਦੀ ਪਹਿਲੀ ਮਹਿਲਾ ਭਾਰਤੀ ਕਮਾਂਡਿੰਗ ਅਫਸਰ ਦੇ...
ਅਸਦ ਸਮਰਥਕਾਂ ਨੇ ਸੀਰੀਆਈ ਫੌਜ 'ਤੇ ਕੀਤਾ ਹਮਲਾ, 13 ਪੁਲਸ ਅਧਿਕਾਰੀਆਂ ਦੀ ਮੌਤ
ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ, ਤਹਿਸੀਲ ਜਾਣ ਵਾਲੇ ਲੋਕ ਦੇਣ ਧਿਆਨ
ਪੰਜਾਬ ਲਈ ਖ਼ਤਰੇ ਦੀ ਘੰਟੀ, ਨਵੀਂ ਮੁਸੀਬਤ 'ਚ ਘਿਰੇ ਕਿਸਾਨ
ਜਲੰਧਰ 'ਚ ਦਿਨ-ਦਿਹਾੜੇ ਨੌਜਵਾਨ ਦਾ ਕਤਲ, ਖ਼ੂਨ ਨਾਲ ਲਥਪਥ ਨਸ਼ਾ ਛੁਡਾਊ ਕੇਂਦਰ...
ਜਲੰਧਰ 'ਚ ਇਕ ਵਾਰ ਫਿਰ ਤੋਂ Gas Leak! ਮਚ ਗਈ ਹਫ਼ੜਾ-ਦਫ਼ੜੀ
ਪੰਜਾਬ 'ਚ ਠੰਡੀਆਂ ਹਵਾਵਾਂ ਲਗਾਤਾਰ ਜਾਰੀ, ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ
ਕਸ਼ਮੀਰ ਬਾਰੇ ਜੈਸ਼ੰਕਰ ਦੀਆਂ ਟਿੱਪਣੀਆਂ 'ਤੇ ਪਾਕਿਸਤਾਨ ਦਾ ਬੇਤੁਕਾ ਬਿਆਨ
ਹੁਣ ਫਰਾਂਸ ਦੇਵੇਗਾ ਯੂਕ੍ਰੇਨ ਨੂੰ ਫੌਜੀ ਖੁਫੀਆ ਜਾਣਕਾਰੀ
ਰੂਸ ਨੇ ਜ਼ੇਲੇਂਸਕੀ ਦੇ ਜੱਦੀ ਸ਼ਹਿਰ 'ਤੇ ਦਾਗੀ ਮਿਜ਼ਾਈਲ , ਚਾਰ ਲੋਕਾਂ ਦੀ ਮੌਤ
ਲੱਗਣਗੀਆਂ ਮੌਜਾਂ: ਪੰਜਾਬ 'ਚ ਲਗਾਤਾਰ ਦੋ ਛੁੱਟੀਆਂ
ਰਮਜ਼ਾਨ ਦੌਰਾਨ ਫਲਸਤੀਨੀਆਂ ਲਈ 'ਚੈਰਿਟੀ ਰਸੋਈ' ਬਣੀ ਉਮੀਦ ਦੀ ਕਿਰਨ
ਸਰਕਾਰੀ ਸੰਪੱਤੀਆਂ ਵੇਚਣ ਦੀ ਯੋਜਨਾ 'ਤੇ ਟਰੰਪ ਪ੍ਰਸ਼ਾਸਨ ਦਾ ਯੂਟਰਨ
ਕੈਨੇਡਾ ਦਾ PM ਚੁਣੇ ਜਾਣ 'ਤੇ ਭਾਰਤ ਨਾਲ ਸਬੰਧ ਮੁੜ ਕਰਾਂਗਾ ਬਹਾਲ : ਕਾਰਨੀ
ਟਰੰਪ ਪ੍ਰਸ਼ਾਸਨ ਦੀ ਨਵੀਂ ਯੋਜਨਾ ਨਾਲ 80,000 ਕਰਮਚਾਰੀਆਂ 'ਤੇ ਲਟਕੀ ਤਲਵਾਰ
Trump 'ਤੇ ਟਿੱਪਣੀ ਕਰਨਾ ਨਿਊਜ਼ੀਲੈਂਡ ਦੇ ਡਿਪਲੋਮੈਟ ਨੂੰ ਪਿਆ ਮਹਿੰਗਾ, ਗੁਆਈ...
Subscribe Now!