ਜਲੰਧਰ/ਲਾਂਬੜਾ (ਕਮਲੇਸ਼, ਵਰਿੰਦਰ)— ਕੈਨੇਡਾ ਦੇ ਸਰੀ 'ਚ ਕਤਲ ਕੀਤੀ ਗਈ ਪ੍ਰਭਲੀਨ ਕੌਰ ਦਾ ਅੰਤਿਮ ਸੰਸਕਾਰ ਕੈਨੇਡਾ 'ਚ ਹੀ ਹੋਵੇਗਾ। ਇਹ ਗੱਲ ਉਸ ਦੇ ਪਿਤਾ ਗੁਰਦਿਆਲ ਸਿੰਘ ਮਠਾਰੂ ਨੇ ਕਹੀ ਹੈ। ਉਨ੍ਹਾਂ ਨੇ ਕੈਨੇਡਾ ਜਾਣ ਲਈ ਆਪਣਾ ਪਾਸਪੋਰਟ ਕੈਨੇਡਾ ਅੰਬੈਸੀ ਨੂੰ ਭੇਜ ਕੇ ਵੀਜ਼ਾ ਅਪਲਾਈ ਕਰ ਦਿੱਤਾ ਹੈ।

ਉਧਰ ਕੈਨੇਡਾ ਪੁਲਸ ਦੇ ਅਧਿਕਾਰਿਆਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਕੈਨੇਡਾ ਆਉਣ 'ਤੇ ਹੀ ਉਨ੍ਹਾਂ ਨੂੰ ਪ੍ਰਭਲੀਨ ਦੀ ਹੱਤਿਆ ਨਾਲ ਜੁੜੀ ਪੂਰਨ ਜਾਨਕਾਰੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪ੍ਰਭਲੀਨ 2016 ਵਿਚ ਕੈਨੇਡਾ ਸਟੱਡੀ ਵੀਜ਼ਾ 'ਤੇ ਗਈ ਸੀ । ਸਟੱਡੀ ਪੂਰੀ ਹੋਣ ਤੋਂ ਬਾਅਦ ਉਹ ਸਰੀ 'ਚ ਫੁੱਲ ਟਾਈਮਜ਼ ਜਾਬ ਵੀ ਕਰ ਰਹੀ ਸੀ।

ਦੱਸਣਯੋਗ ਹੈ ਕਿ ਕੈਨੇਡਾ ਦੇ ਸ਼ਹਿਰ ਸਰੀ 'ਚ ਪ੍ਰਭਲੀਨ ਦੀ ਹੱਤਿਆ ਦੇ ਮਾਮਲੇ 'ਚ ਕੈਨੇਡਾ ਦੇ ਇਕ ਨਿਊਜ਼ ਵੈੱਬ ਪੋਰਟਲ ਦੇ ਹਵਾਲੇ ਤੋਂ ਪਤਾ ਲੱਗਾ ਸੀ ਕੈਨੇਡਾ ਪੁਲਸ ਨੂੰ ਪ੍ਰਭਲੀਨ ਕੌਰ ਦੀ ਰੈਂਟਿਡ ਅਕਮੋਡੇਸ਼ਨ ਤੋਂ ਪ੍ਰਭਲੀਨ ਦੀ ਡੈੱਡ ਬਾਡੀ ਤੋਂ ਇਲਾਵਾ ਇਕ 18 ਸਾਲ ਨੌਜਵਾਨ ਦੀ ਵੀ ਡੈੱਡ ਬਾਡੀ ਵੀ ਮਿਲੀ ਸੀ। ਹਾਲਾਂਕਿ ਨਿਊਜ਼ ਪੋਰਟਲ ਨੇ ਨੌਜਵਾਨ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ। ਸ਼ੁਰੂਆਤੀ ਜਾਂਚ ਵਿਚ ਪੁਲਸ ਦਾ ਇਹ ਵੀ ਕਹਿਣਾ ਹੈ ਕਿ ਦੋਵੇਂ ਮ੍ਰਿਤਕ ਇਕ ਦੂਜੇ ਨੂੰ ਜਾਣਦੇ ਸਨ। ਉਥੇ ਹੀ ਛੇ ਦਿਨ ਬੀਤਣ ਦੇ ਬਾਵਜੂਦ ਵੀ ਪ੍ਰਭਲੀਨ ਦੀ ਹੱਤਿਆ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤੀ ਨਹੀਂ ਲੱਗ ਸਕਿਆ ਹੈ। ਪ੍ਰਭਲੀਨ ਦੇ ਪਿਤਾ ਨੇ ਦੱਸਿਆ ਕਿ ਫਿਲਹਾਲ ਕੈਨੇਡਾ ਪੁਲਸ ਦਾ ਕਹਿਣਾ ਹੈ ਕਿ ਉਹ ਕੈਨੇਡਾ ਆਉਣ ਅਤੇ ਫਿਰ ਸਾਰਾ ਮਾਮਲੇ ਬਾਰੇ ਦੱਸਿਆ ਜਾਵੇਗਾ।
ਪੰਜਾਬ 'ਚ 'ਦੁੱਧ' ਹੋਇਆ ਹੋਰ ਵੀ ਮਹਿੰਗਾ, ਕਿੱਲੋ ਪਿੱਛੇ 3 ਰੁਪਏ ਦਾ ਵਾਧਾ
NEXT STORY