ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਲੰਘੀ 13 ਫਰਵਰੀ ਦੀ ਰਾਤ ਨੂੰ 2 ਧੜੀਆਂ ਵਿਚਕਾਰ ਰੰਜਿਸ਼ ਕਾਰਨ ਹੋਈ ਗੈਂਗਵਾਰ ਦੇ ਮਾਮਲੇ ’ਚ 2 ਨੌਜਵਾਨ ਪ੍ਰਦੀਪ ਸਿੰਘ ਅਤੇ ਅਮਿਤ ਕੁਮਾਰ ਵਾਸੀ ਮਾਛੀਵਾੜਾ ਜ਼ਖ਼ਮੀ ਹੋਏ ਸਨ ਜਿਨ੍ਹਾਂ ’ਚੋਂ ਅੱਜ ਦੇਰ ਰਾਤ ਲੁਧਿਆਣਾ ਵਿਖੇ ਇਲਾਜ ਅਧੀਨ ਪ੍ਰਦੀਪ ਸਿੰਘ (34) ਦਮ ਤੋੜ ਗਿਆ। ਮਾਛੀਵਾੜਾ ਪੁਲਸ ਵਲੋਂ ਇਸ ਮਾਮਲੇ ’ਚ 3 ਨੌਜਵਾਨ ਜੱਸੂ, ਗੋਪੀ, ਘੁੱਗੀ ਵਾਸੀਆਨ ਮਾਛੀਵਾੜਾ ਅਤੇ ਬਾਕੀ 5 ਅਣਪਛਾਤਿਆਂ ਸਮੇਤ 8 ਖ਼ਿਲਾਫ਼ ਕਾਤਲਾਨਾ ਹਮਲੇ ਦਾ ਮਾਮਲਾ ਦਰਜ ਕੀਤਾ ਸੀ ਜਿਸ ’ਚ ਵਾਧਾ ਕਰਦਿਆਂ ਕਤਲ ਦੀ ਧਾਰਾ ਲਗਾ ਦਿੱਤੀ ਹੈ। ਮਾਛੀਵਾੜਾ ਪੁਲਸ ਕੋਲ ਅਮਿਤ ਕੁਮਾਰ ਨੇ ਬਿਆਨ ਦਰਜ ਕਰਵਾਏ ਕਿ ਉਹ ਪ੍ਰਦੀਪ ਸਿੰਘ ਨਾਲ ਦੇਰ ਰਾਤ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਵਾਪਸ ਕਾਰ ਰਾਹੀਂ ਘਰ ਜਾ ਰਹੇ ਸਨ ਤਾਂ 3 ਗੱਡੀਆਂ ਵਲੋਂ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਦੁਸ਼ਹਿਰਾ ਮੈਦਾਨ ਨੇੜ੍ਹੇ ਪਿੱਛਾ ਕਰ ਰਹੀ ਗੱਡੀ ਨੇ ਉਨ੍ਹਾਂ ਦੀ ਕਾਰ ਅੱਗੇ ਰੁਕ ਗਈ ਅਤੇ ਇੱਕ ਨੌਜਵਾਨ ਜਿਸ ਦੇ ਹੱਥ ’ਚ ਤੇਜ਼ਧਾਰ ਹਥਿਆਰ ਸੀ, ਉਸਨੇ ਗੱਡੀ ਦੇ ਸ਼ੀਸ਼ੇ ’ਤੇ ਵਾਰ ਕੀਤਾ। ਹਮਲੇ ਦਾ ਡਰ ਹੋਣ ਕਾਰਨ ਉਨ੍ਹਾਂ ਨੇ ਗੱਡੀ ਰਤੀਪੁਰ ਰੋਡ, ਗੁਰਦੁਆਰਾ ਸ੍ਰੀ ਕ੍ਰਿਪਾਨ ਭੇਟ ਸਾਹਿਬ ਵੱਲ ਨੂੰ ਭਜਾ ਲਈ ਅਤੇ ਰਸਤੇ ’ਚ ਸੰਤੁਲਨ ਵਿਗੜਨ ਕਾਰਨ ਉਨ੍ਹਾਂ ਦੀ ਕਾਰ ਖੇਤਾਂ ’ਚ ਜਾ ਪਲਟੀ। ਪਿੱਛਾ ਕਰ ਰਹੀਆਂ 3 ਗੱਡੀਆਂ ’ਚੋਂ 7-8 ਨੌਜਵਾਨ ਉੱਤਰੇ ਜਿਨ੍ਹਾਂ ਨੇ ਮੇਰੇ ਅਤੇ ਪ੍ਰਦੀਪ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਾਰਾਂ ਨੇ ਉਨ੍ਹਾਂ ’ਤੇ ਕਈ ਵਾਰ ਕੀਤੇ ਜਿਸ ਕਾਰਨ ਉਹ ਜਖ਼ਮੀ ਹੋ ਗਏ ਅਤੇ ਨੌਜਵਾਨ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਬਿਆਨਕਰਤਾ ਅਨੁਸਾਰ ਉਸਨੇ ਕਿਸੇ ਵਿਅਕਤੀ ਤੋਂ ਫੋਨ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਸਾਨੂੰ ਆ ਕੇ ਹਸਪਤਾਲ ਭਰਤੀ ਕਰਵਾਇਆ।
ਇਹ ਵੀ ਪੜ੍ਹੋ : 11 ਸਾਲਾ ਬੱਚੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਦਿੱਤੀ ਦਰਦਨਾਕ ਮੌਤ, 3 ਭੈਣਾਂ ਦਾ ਇਕਲੌਤਾ ਭਰਾ ਸੀ ਤਰਨਵੀਰ ਸਿੰਘ
ਅਮਿਤ ਕੁਮਾਰ ਨੇ ਦੱਸਿਆ ਕਿ ਉਹ ਹਮਲਾਵਾਰਾਂ ’ਚੋਂ ਜੱਸੂ, ਗੋਪੀ ਤੇ ਘੁੱਗੀ ਨੂੰ ਪਹਿਚਾਣਦਾ ਹੈ ਜਦਕਿ ਬਾਕੀ ਨੂੰ ਸਾਹਮਣੇ ਆਉਣ ’ਤੇ ਪਛਾਣ ਸਕਦਾ ਹੈ। ਮਾਛੀਵਾੜਾ ਪੁਲਸ ਨੇ ਇਸ ਮਾਮਲੇ ’ਚ 8 ਵਿਅਕਤੀਆਂ ਖ਼ਿਲਾਫ਼ ਕਾਤਲਾਨਾ ਹਮਲੇ ਤੇ ਹੋਰ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਪ੍ਰਦੀਪ ਸਿੰਘ ਦੀ ਮੌਤ ਤੋਂ ਬਾਅਦ ਧਾਰਾ-302 ਦਾ ਵਾਧਾ ਕਰ ਦਿੱਤਾ ਗਿਆ ਹੈ। ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲਸ ਨੇ ਗੋਪੀ ਸਮੇਤ ਇੱਕ ਹੋਰ ਨਾਮਜ਼ਦ ਵਿਅਕਤੀ ਅਰੁਣ ਵਾਸੀ ਲੁਧਿਆਣਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਇਨ੍ਹਾਂ 2 ਧੜਿਆਂ ’ਚ ਪੁਰਾਣੀ ਰੰਜਿਸ਼ ਚੱਲ ਰਹੀ ਹੈ ਜਿਸ ਅਧੀਨ ਇੱਕ ਧੜੇ ਵਲੋਂ ਦੂਜੇ ਧੜੇ ’ਤੇ ਕਾਤਲਾਨਾ ਹਮਲਾ ਕੀਤਾ ਗਿਆ। ਮ੍ਰਿਤਕ ਪ੍ਰਦੀਪ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਛੋਟੇ-ਛੋਟੇ ਬੱਚੇ ਛੱਡ ਗਿਆ।
ਇਹ ਵੀ ਪੜ੍ਹੋ : ਪੀ. ਜੀ. ਆਈ. ਇਲਾਜ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਘਰ ਬੈਠੇ ਮਿਲੇਗੀ ਹਰ ਸੂਚਨਾ
ਨੌਜਵਾਨ ਪ੍ਰਦੀਪ ’ਤੇ ਬੇਰਹਿਮੀ ਨਾਲ ਕੀਤੇ ਗਏ ਤੇਜ਼ਧਾਰ ਹਥਿਆਰਾਂ ਨਾਲ ਵਾਰ
ਦੱਸ ਦਈਏ ਕਿ ਮਾਛੀਵਾੜਾ ’ਚ ਇਹ ਦੋ ਧੜਿਆਂ ਵਿਚਕਾਰ ਰੰਜਿਸ਼ ਪੁਰਾਣੀ ਚੱਲੀ ਆ ਰਹੀ ਸੀ ਅਤੇ ਪਹਿਲਾਂ ਵੀ ਇਨ੍ਹਾਂ ਦੀ ਖੂਨੀ ਝੜਪ ਹੋ ਚੁੱਕੀ ਹੈ ਅਤੇ ਪੁਲਸ ਵਲੋਂ ਮਾਮਲੇ ਵੀ ਦਰਜ ਕੀਤੇ ਗਏ ਹਨ। 13 ਫਰਵਰੀ ਦੀ ਲੰਘੀ ਰਾਤ ਨੂੰ ਕਰੀਬ 12 ਵਜੇ ਪ੍ਰਦੀਪ ਸਿੰਘ ਤੇ ਅਮਿਤ ਜਦੋਂ ਕਾਰ ’ਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਇਨ੍ਹਾਂ ਦਾ ਦੂਜੇ ਧੜੇ ਵਲੋਂ ਪਿੱਛਾ ਕੀਤਾ ਗਿਆ ਅਤੇ ਗੱਡੀ ਪਲਟਣ ਕਾਰਨ ਇਹ ਦੋਵੇਂ ਹਮਲਾਵਾਰਾਂ ਦੇ ਅੜਿੱਕੇ ਆ ਗਏ। ਹਮਲਾਵਾਰਾਂ ਦੀ ਗਿਣਤੀ ਜੋ ਕਿ 7-8 ਦੱਸੀ ਜਾ ਰਹੀ ਜੋ ਕਿ ਤਿੰਨ ਵੱਖ-ਵੱਖ ਕਾਰਾਂ ’ਚ ਸਵਾਰ ਸਨ। ਉਨ੍ਹਾਂ ਨੇ ਪ੍ਰਦੀਪ ਸਿੰਘ ਤੇ ਅਮਿਤ ਕੁਮਾਰ ਨੂੰ ਪਲਟੀ ਕਾਰ ’ਚੋਂ ਬਾਹਰ ਕੱਢਿਆ ਅਤੇ ਸਭ ਤੋਂ ਵੱਧ ਤੇਜ਼ਧਾਰ ਹਥਿਆਰ ਨਾਲ ਵਾਰ ਪ੍ਰਦੀਪ ’ਤੇ ਹੀ ਕੀਤੇ। ਘਟਨਾ ਵਾਲੇ ਸਥਾਨ ’ਤੇ ਕਾਰ ’ਚ ਖੂਨ ਵੀ ਬਹੁਤ ਲੱਗਿਆ ਹੋਇਆ ਸੀ ਅਤੇ ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਤੇ ਅਮਿਤ ਕੁਮਾਰ ਕਈ 2-3 ਘੰਟੇ ਖੇਤਾਂ ’ਚ ਬੇਸੁਧ ਪਏ ਰਹੇ ਅਤੇ ਉਨ੍ਹਾਂ ਦਾ ਕਾਫ਼ੀ ਖੂਨ ਬਹਿ ਗਿਆ। ਪ੍ਰਦੀਪ ਸਿੰਘ ਦੇ ਇਲਾਜ ਅਧੀਨ ਉਸਦੇ ਸਰੀਰ ’ਤੇ ਬਹੁਤ ਜਖ਼ਮ ਸਨ ਜੋ ਕਿ ਉਸਦੀ ਮੌਤ ਦਾ ਕਾਰਨ ਬਣੇ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਸੀਟੂ ਵਰਕਰਾਂ ਨੇ ਦਿੱਲੀ ਹਾਈਵੇਅ ਕੀਤਾ ਜਾਮ, ਵਾਹਨ ਚਾਲਕ ਰਹੇ ਪਰੇਸ਼ਾਨ
NEXT STORY