ਜਲੰਧਰ (ਚੋਪੜਾ) : ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਵੱਡੀ ਗਿਣਤੀ 'ਚ ਹਿਜਰਤ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਕਾਰਨ ਸੂਬੇ 'ਚ ਆਰਥਿਕ ਅਤੇ ਉਦਯੋਗਿਕ ਸੰਕਟ ਪੈਦਾ ਹੋ ਜਾਏਗਾ। ਪ੍ਰਤਾਪ ਬਾਜਵਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਪ੍ਰਵਾਸੀ ਮਜ਼ਦੂਰਾਂ ਦੇ ਹਿੱਤਾਂ ਲਈ ਠੋਸ ਕਦਮ ਉਠਾਏ ਅਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰੇ ਤਾਂ ਜੋ ਉਹ ਆਪਣੇ ਘਰਾਂ ਨੂੰ ਪਰਤਣ ਨੂੰ ਮਜਬੂਰ ਨਾ ਹੋਣ। ਉਨ੍ਹਾਂ ਕਿਹਾ ਕਿ ਜੇਕਰ ਪ੍ਰਵਾਸੀ ਮਜ਼ਦੂਰ ਪੰਜਾਬ 'ਚ ਵਾਪਸ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ ਤਾਂ 15 ਦਿਨਾਂ ਤੋਂ ਬਾਅਦ ਇੰਡਸਟਰੀ ਖੁੱਲ੍ਹੇਗੀ ਤਾਂ ਇਥੇ ਕੰਮ ਕਰਨ ਲਈ ਲੇਬਰ ਕਿੱਥੋਂ ਮਿਲੇਗੀ। ਇਸ ਤੋਂ ਇਲਾਵਾ ਸੂਬੇ 'ਚ ਕਣਕ ਦੀ ਫਸਲ ਤਿਆਰ ਹੈ ਅਤੇ ਕਟਾਈ ਦਾ ਕੰਮ ਵੀ ਸ਼ੁਰੂ ਹੋਣ ਵਾਲਾ ਹੈ।
ਇਹ ਵੀ ਪੜ੍ਹੋ ► ਕੋਰੋਨਾ ਕਾਰਨ ਪੰਜਾਬ ਦੇ 19 ਲੱਖ ਵਿਦਿਆਰਥੀਆਂ ਤੱਕ ਨਹੀਂ ਪਹੁੰਚ ਰਿਹਾ ਮਿਡ ਡੇਅ ਮੀਲ
ਜੇਕਰ ਮਜ਼ਦੂਰ ਵਾਪਸ ਪਰਤ ਜਾਣਗੇ ਤਾਂ ਖੇਤਾਂ 'ਚ ਕੰਮ ਵੀ ਪ੍ਰਭਾਵਿਤ ਹੋਵੇਗਾ। ਸੰਸਦ ਮੈਂਬਰ ਬਾਜਵਾ ਨੇ ਕਿਹਾ ਕਿ ਜਿਸ ਤਰ੍ਹਾਂ ਮਜਬੂਰੀ 'ਚ ਪ੍ਰਵਾਸੀ ਮਜ਼ਦੂਰ ਪੈਦਲ ਤੇ ਭੁੱਖੇ ਦੂਸਰੇ ਸੂਬਿਆਂ 'ਚ ਆਪਣੇ ਘਰਾਂ ਨੂੰ ਜਾ ਰਹੇ ਹਨ, ਉਨ੍ਹਾਂ ਨੂੰ ਖਾਣਾ ਨਹੀਂ ਮਿਲ ਰਿਹਾ ਹੈ, ਅਜਿਹੇ 'ਚ ਹਾਲਾਤ 'ਚ ਕੀ ਉਹ ਪੰਜਾਬ ਜਾਂ ਆਪਣੇ ਮਾਲਕਾਂ ਕੋਲ ਦੁਬਾਰਾ ਜਾਣਗੇ। ਸੰਸਦ ਮੈਂਬਰ ਬਾਜਵਾ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜਦੋਂ ਤੱਕ ਕਰਫਿਊ ਲਾਕਡਾਊਨ ਹੈ ਉਦੋਂ ਤੱਕ ਸਰਕਾਰ ਲੇਬਰ ਨੂੰ ਘਟ ਤੋਂ ਘੱਟ ਮਜ਼ਦੂਰੀ ਦਾ ਭੁਗਤਾਨ ਕਰੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੂਬੇ ਦੇ ਸਾਰੇ ਬੰਦ ਸਕੂਲਾਂ, ਕਾਲਜਾਂ ਅਤੇ ਆਈ. ਟੀ. ਆਈਜ਼ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਸਹਾਰਾ ਦਿੱਤਾ ਜਾਵੇ ਅਤੇ ਇਨ੍ਹਾਂ ਦੇ ਰਹਿਣ ਦੇ ਪ੍ਰਬੰਧਾਂ ਦੇ ਨਾਲ-ਨਾਲ ਖਾਣ ਅਤੇ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਜਾਵੇ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਜਿੰਨੀਆਂ ਵੀ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਹਨ, ਉਨ੍ਹਾਂ ਦੇ ਸਹਿਯੋਗ ਨਾਲ ਇੰਡਸਟ੍ਰੀਲਿਸਟਾਂ ਨੂੰ ਵੀ ਪ੍ਰੇਰਿਤ ਕਰਨ ਕਿ ਉਹ ਇਨ੍ਹਾਂ ਦਾ ਸਹਿਯੋਗ ਕਰਨ।
ਇਹ ਵੀ ਪੜ੍ਹੋ ► ਅਮਰੀਕਾ ਦਾ ਦਾਅਵਾ 5 ਮਿੰਟ 'ਚ ਕੋਰੋਨਾ ਦੀ ਪੁਸ਼ਟੀ, ਇੱਧਰ ਪੰਜਾਬ 'ਚ ਚਿੰਤਾਜਨਕ ਹਾਲਾਤ
ਲੁਧਿਆਣਾ : ਕਰਫਿਊ ਦੌਰਾਨ ਰਾਸ਼ਨ ਲੈਣ ਗਏ ਵਿਅਕਤੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼
NEXT STORY