ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ,ਜਸ਼ਵਿੰਦਰ) : ਨਵੇਂ ਸਾਲ (2021) ਦੀ ਆਮਦ ’ਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਮੂਨਕ ਖੁਰਦ ਵਿਖੇ ਸਰਬੱਤ ਦੇ ਭਲੇ ਅਤੇ ਦਿੱਲੀ ’ਚ ਖ਼ੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਚੜ੍ਹਦੀ ਕਲਾ ਅਤੇ ਸਫਲਤਾ ਲਈ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਗਿਆਨੀ ਅਮਰਜੀਤ ਸਿੰਘ ਮੂਨਕਾਂ ਅਤੇ ਹੋਰਨਾਂ ਜਥਿਆਂ ਨੇ ਮਨੋਹਰ ਸ਼ਬਦ ਕੀਰਤਨ ਦੁਆਰਾ ਨਿਹਾਲ ਕੀਤਾ।
ਇਹ ਵੀ ਪੜ੍ਹੋ : ਕਿਸਾਨਾਂ ਲਈ ਸਾਲ 2020 ਰਿਹਾ ਚੁਣੌਤੀਆਂ ਭਰਿਆ
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ, ਯੂਥ ਆਗੂ ਸੁਖਵਿੰਦਰ ਸਿੰਘ ਮੂਨਕਾਂ ਅਤੇ ਯੂਥ ਆਗੂ ਸਰਬਜੀਤ ਸਿੰਘ ਮੋਮੀ ਨੇ ਸਮੂਹ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਨਵਾਂ ਸਾਲ ਸਭਨਾਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇਗਾ । ਦਿੱਲੀ ’ਚ ਆਪਣੇ ਹੱਕਾਂ ਲਈ ਕਿਸਾਨ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਬਹੁਤ ਜਲਦ ਹੀ ਸਫ਼ਲਤਾ ਪ੍ਰਾਪਤ ਹੋਵੇਗੀ। ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਵਰਤਾਏ ਗਏ। ਇਸ ਮੌਕੇ ਪੰਚ ਅਮਰਜੀਤ ਸਿੰਘ, ਸਰਪੰਚ ਕੁਲਵਿੰਦਰ ਕੌਰ, ਪੰਚ ਅਮਰਜੀਤ ਸਿੰਘ, ਜਥੇਦਾਰ ਮਲਕੀਤ ਸਿੰਘ, ਸੂਬੇਦਾਰ ਗੁਰਨਾਮ ਸਿੰਘ,ਸੂਬੇਦਾਰ ਅਮਰਨਾਥ, ਪਰਮਜੀਤ ਸਿੰਘ ਪੰਮੀ ਤੋਂ ਇਲਾਵਾ ਭਾਰੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 'ਬੀਬੀਆਂ' ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ, ਖੁੱਲ੍ਹ ਕੇ ਰੱਖ ਸਕਣਗੀਆਂ ਆਪਣੀ ਗੱਲ
ਕਈ ਗੰਭੀਰ ਚੁਣੌਤੀਆਂ ਦੇ ਬਾਵਜੂਦ ਨਵੇਂ ਮੀਲ ਪੱਥਰਾਂ ਦਾ ਗਵਾਹ ਬਣਿਆ ‘ਸਾਲ-2020’
NEXT STORY