ਚੰਡੀਗੜ੍ਹ, (ਬਿਊਰੋ)- ਸ਼ਨੀਵਾਰ ਨੂੰ ਪ੍ਰੀ-ਮਾਨਸੂਨ ਨੇ ਸ਼ਹਿਰ 'ਚ ਜ਼ੋਰਦਾਰ ਦਸਤਕ ਦਿੱਤੀ । ਸਵੇਰੇ 6 ਵਜੇ ਮੀਂਹ ਸ਼ੁਰੂ ਹੋਇਆ ਤੇ 8.30 ਵਜੇ ਤਕ ਪਿਆ । ਇਸ ਤੋਂ ਬਾਅਦ ਵੀ ਬੂੰਦਾ-ਬਾਂਦੀ ਹੁੰਦੀ ਰਹੀ ਤੇ ਮੌਸਮ ਖੁਸ਼ਗਵਾਰ ਬਣਿਆ ਰਿਹਾ । ਮੋਹਾਲੀ ਵਿਚ ਵੀ ਚੰਗਾ ਮੀਂਹ ਪਿਆ । ਚੰਡੀਗੜ੍ਹ ਵਿਚ 33.1 ਮਿ. ਮੀਟਰ ਮੀਂਹ ਦਰਜ ਕੀਤਾ ਗਿਆ, ਜੋ ਜੂਨ 'ਚ ਹੁਣ ਤਕ ਸਭ ਤੋਂ ਜ਼ਿਆਦਾ ਹੈ । ਹਾਲਾਂਕਿ ਏਅਰਪੋਰਟ ਸਥਿਤ ਆਬਜ਼ਰਵੇਟਰੀ ਵਿਚ 16. 4 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ ।
ਇਸ ਤੋਂ ਬਾਅਦ ਦੁਪਹਿਰ 12 ਵਜੇ ਧੁੱਪ ਨਿਕਲ ਆਈ । ਇਸ ਦੇ ਤਹਿਤ ਹਵਾ ਵਿਚ ਨਮੀ ਦੀ ਸਿਰਫ 91 ਫੀਸਦੀ ਤਕ ਪੁੱਜਣ ਨਾਲ ਲੋਕਾਂ ਨੂੰ ਚਿਪਚਿਪ ਵਾਲੀ ਗਰਮੀ ਨੇ ਪ੍ਰੇਸ਼ਾਨ ਕੀਤਾ । ਸ਼ਾਮ ਦੇ ਸਮੇਂ ਇਕ ਵਾਰ ਫਿਰ ਬੱਦਲ ਛਾ ਗਏ ਤੇ ਕੁਝ ਸੈਕਟਰਾਂ ਵਿਚ ਹਲਕੀ ਬੂੰਦਾ-ਬਾਂਦੀ ਹੋਈ। ਇਹ ਮੀਂਹ ਜ਼ਿਆਦਾ ਦੇਰ ਤਕ ਨਹੀਂ ਪਿਆ । ਸ਼ਨੀਵਾਰ ਦਾ ਵੱਧ ਤੋਂ ਵੱਧ ਤਾਪਮਾਨ 33.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਘੱਟ ਰਿਹਾ । ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਨਿਰਦੇਸ਼ਕ ਸੁਰਿੰਦਰਪਾਲ ਨੇ ਦੱਸਿਆ ਕਿ ਐਤਵਾਰ ਨੂੰ ਵੀ ਮੀਂਹ ਦੇ ਆਸਾਰ ਹਨ । ਤੇਜ਼ ਹਵਾਵਾਂ ਚੱਲ ਸਕਦੀਆਂ ਹਨ ।
ਘਰ 'ਤੇ ਹਮਲਾ, ਮਾਂ-ਪੁੱਤਰ ਜ਼ਖ਼ਮੀ
NEXT STORY