Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 08, 2026

    5:02:17 PM

  • big regarding government buses in punjab

    ਪੰਜਾਬ 'ਚ ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਅਪਡੇਟ,...

  • ravneet bittu on satluj

    'ਸਤਲੁਜ' ਫ਼ਿਲਮ ਅਤੇ ਜਸਵੰਤ ਸਿੰਘ ਖਾਲੜਾ ਬਾਰੇ...

  • trump declares ceasefire   over

    ਈਰਾਨ ਨਾਲ ਜੰਗਬੰਦੀ 'ਖ਼ਤਮ', ਨਹੀਂ ਕਰਾਂਗੇ ਕੋਈ...

  • trump s statement the stock market collapsed sensex fell by 1663 points

    ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਗੰਭੀਰ ਭੂ-ਜਲ ਸੰਕਟ ਦੀ ਦਸਤਕ ਅਤੇ ਬੇਫਿਕਰੀ ਦਾ ਆਲਮ

BLOG News Punjabi(ਬਲਾਗ)

ਗੰਭੀਰ ਭੂ-ਜਲ ਸੰਕਟ ਦੀ ਦਸਤਕ ਅਤੇ ਬੇਫਿਕਰੀ ਦਾ ਆਲਮ

  • Edited By Anmol Tagra,
  • Updated: 23 May, 2026 04:44 PM
Blog
groundwater crisis and a state of carelessness
  • Share
    • Facebook
    • Tumblr
    • Linkedin
    • Twitter
  • Comment

ਦੇਸ਼ ’ਚ ਜਲ ਭੰਡਾਰਾਂ ਦੀ ਸਥਿਤੀ ਦਿਨੋਂ-ਦਿਨ ਚਿੰਤਾਜਨਕ ਹੋਣ ਦੇ ਨਾਲ-ਨਾਲ ਜ਼ਬਰਦਸਤ ਦਬਾਅ ਹੇਠ ਹੈ। ਅਜਿਹੇ ਅਣਗਿਣਤ ਖੇਤਰ ਵਧਦੇ ਹੀ ਜਾ ਰਹੇ ਹਨ ਜਿੱਥੇ ਗਰਮੀਆਂ ਦੇ ਦਸਤਕ ਦਿੰਦੇ ਹੀ ਜ਼ਬਰਦਸਤ ਜਲ ਸੰਕਟ ਦਿਖਾਈ ਦੇਣ ਲੱਗਦਾ ਹੈ। ਗਰਮੀ ਵਧਦੇ ਹੀ ਇਹ ਬਹੁਤ ਗਹਿਰਾ ਹੋ ਜਾਂਦਾ ਹੈ। ਕੇਂਦਰੀ ਜਲ ਕਮਿਸ਼ਨ ਦੀ ਬੀਤੇ ਮਹੀਨੇ 30 ਅਪ੍ਰੈਲ ਨੂੰ ਜਾਰੀ ਰਿਪੋਰਟ ਚਿੰਤਾ ਹੋਰ ਵਧਾਉਂਦੀ ਹੈ। 166 ਪ੍ਰਮੁੱਖ ਜਲ ਭੰਡਾਰਾਂ ’ਚ ਮੌਜੂਦਾ ਸਮਰੱਥਾ ਘਟ ਕੇ ਮਹਿਜ਼ 38.72 ਫੀਸਦੀ ਰਹਿ ਗਈ ਹੈ, ਜਦੋਂ ਕਿ ਇਹੀ 9 ਅਪ੍ਰੈਲ ਨੂੰ 44.71 ਫੀਸਦੀ ਸੀ। ਇਸੇ ਤੋਂ ਭਿਆਨਕਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਜੇਕਰ ਸੂਬਿਆਂ ਮੁਤਾਬਕ ਗੱਲ ਕਰੀਏ ਤਾਂ ਆਸਾਮ, ਤ੍ਰਿਪੁਰਾ, ਪੱਛਮੀ ਬੰਗਾਲ, ਤਾਮਿਲਨਾਡੂ, ਕਰਨਾਟਕ, ਕੇਰਲ, ਮੱਧ ਪ੍ਰਦੇਸ਼ ਅਤੇ ਗੋਆ ’ਚ ਜਲ ਭੰਡਾਰਾਂ ਦਾ ਪੱਧਰ ਨਾ ਸਿਰਫ ਬੀਤੇ ਸਾਲ ਨਾਲੋਂ ਸਗੋਂ ਆਮ ਔਸਤ ਨਾਲੋਂ ਵੀ ਹੇਠਾਂ ਜਾ ਰਿਹਾ ਹੈ। ਰਿਪੋਰਟ ਅਨੁਸਾਰ ਦੱਖਣੀ ਭਾਰਤ ’ਚ 36 ਜਲ ਭੰਡਾਰ 40 ਫੀਸਦੀ ਤੋਂ ਘੱਟ ਭਰੇ ਹਨ। ਮਹਿਜ਼ ਅੰਕੜਿਆਂ ਨਾਲ ਹੀ ਚਿੰਤਾ ਬਹੁਤ ਜ਼ਿਆਦਾ ਵਧਦੀ ਹੈ ਕਿਉਂਕਿ ਆਸਾਮ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ’ਚ ਰਿਪੋਰਟ ਆਮ ਨਾਲੋਂ 40 ਫੀਸਦੀ ਤੋਂ ਵੱਧ ਦੀ ਕਮੀ ਦਰਸਾਉਂਦੀ ਹੈ। ਉੱਥੇ ਹੀ ਖਾਂਡੋਂਗ, ਚੰਦਨ, ਪੇਰੀਆਰ, ਵੈਗਈ ਅਤੇ ਕਾਂਗਸਬਾਤੀ ਵਰਗੇ ਵੱਡੇ ਜਲ ਭੰਡਾਰ ਆਪਣੀ ਸਮਰੱਥਾ ਤੋਂ 50 ਫੀਸਦੀ ਤੋਂ ਵੀ ਹੇਠਾਂ ਹਨ। ਨਿਸ਼ਚਿਤ ਤੌਰ ’ਤੇ ਇਸ ਦਾ ਅਸਰ ਪੀਣ ਵਾਲੇ ਪਾਣੀ ’ਤੇ ਤਾਂ ਪਵੇਗਾ ਹੀ, ਨਾਲ ਹੀ ਸਿੰਚਾਈ ਅਤੇ ਜਲ-ਬਿਜਲੀ ਉਤਪਾਦਨ ਪ੍ਰਾਜੈਕਟ ਵੀ ਗੰਭੀਰ ਰੂਪ ’ਚ ਪ੍ਰਭਾਵਿਤ ਹੋ ਰਹੇ ਹਨ, ਜੋ ਕਿ ਹੋਰ ਵਧੇਗਾ।

ਇੰਨਾ ਹੀ ਨਹੀਂ, ਦੇਸ਼ ਦੀਆਂ ਪ੍ਰਮੁੱਖ ਨਦੀਆਂ ਦੇ ਬੇਸਿਨ ’ਚ ਵੀ ਅਪ੍ਰੈਲ ਦੀ ਤੁਲਨਾ ’ਚ ਪਾਣੀ ਦਾ ਪੱਧਰ ਘਟਣਾ ਦੂਜੀ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਬੇਸਿਨ ਅਸਲ ’ਚ ਧਰਤੀ ਦੀ ਸਤ੍ਹਾ ਦਾ ਉਹ ਹਿੱਸਾ ਹੁੰਦਾ ਹੈ ਜਿੱਥੇ ਮੀਂਹ ਦਾ ਪਾਣੀ ਅਤੇ ਪਿਘਲੀ ਹੋਈ ਬਰਫ਼ ਵਹਿ ਕੇ ਇਕ ਮੁੱਖ ਨਦੀ ਅਤੇ ਉਸ ਦੀਆਂ ਸਹਾਇਕ ਨਦੀਆਂ ’ਚ ਮਿਲ ਜਾਂਦੀ ਹੈ। ਸਰਲ ਸ਼ਬਦਾਂ ’ਚ, ਇਹ ਇਕ ਵੱਡੇ ਕਟੋਰੇ ਵਰਗਾ ਉਹ ਪੂਰਾ ਖੇਤਰ ਹੁੰਦਾ ਹੈ ਜਿਸ ਦਾ ਪਾਣੀ ਇਕ ਹੀ ਜਲ ਪ੍ਰਣਾਲੀ ਰਾਹੀਂ ਗੁਜ਼ਰਦਾ ਹੈ।

ਗੰਗਾ ਬੇਸਿਨ 53.8 ਫੀਸਦੀ ਤੋਂ ਡਿੱਗ ਕੇ ਲਗਭਗ 50.01 ਫੀਸਦੀ,

ਗੋਦਾਵਰੀ ਬੇਸਿਨ 47.58 ਫੀਸਦੀ ਤੋਂ ਘਟ ਕੇ 40.69 ਫੀਸਦੀ,

ਨਰਮਦਾ ਬੇਸਿਨ 46.09 ਫੀਸਦੀ ਤੋਂ ਡਿੱਗ ਕੇ 38.82 ਫੀਸਦੀ ਦੀ ਗਿਰਾਵਟ ’ਤੇ ਪਹੁੰਚ ਗਿਆ ਹੈ।

ਇਸ ਸਾਰੀ ਸਥਿਤੀ ਨੂੰ ਇਕ ਹੀ ਨਕਸ਼ੇ ’ਤੇ ਦੇਖੀਏ ਤਾਂ ਸਮਝ ਆਉਂਦਾ ਹੈ ਕਿ ਭਾਰਤ ਭਰ ’ਚ ਮੁੱਖ-ਮੁੱਖ ਜਲ ਭੰਡਾਰਾਂ ਦੀ ਕੁੱਲ ਸਮਰੱਥਾ 40 ਫੀਸਦੀ ਤੋਂ ਵੀ ਹੇਠਾਂ ਆ ਗਈ ਹੈ। ਇਹ ਸਥਿਤੀ ਦੀ ਗੰਭੀਰਤਾ ਨੂੰ ਸਮਝਣ ਲਈ ਕਾਫ਼ੀ ਹੈ। ਉੱਥੇ ਹੀ ਜੇਕਰ ਜਲ ਕਮਿਸ਼ਨ ਦੇ ਹਫ਼ਤਾਵਾਰੀ ਬੁਲੇਟਿਨਾਂ ਨੂੰ ਦੇਖੀਏ ਤਾਂ ਸਥਿਤੀ ਦੀ ਨਜ਼ਾਕਤ ਹੋਰ ਸਮਝ ਆਉਂਦੀ ਹੈ।

ਦੇਸ਼ ’ਚ 166 ਜਲ ਭੰਡਾਰਾਂ ਦੀ ਮੌਜੂਦਾ ਭੰਡਾਰਨ ਸਮਰੱਥਾ 183.565 ਘਣ ਮੀਟਰ ਹੈ, ਜਿਨ੍ਹਾਂ ’ਚ ਹਾਲੀਆ ਰਿਪੋਰਟ ਅਨੁਸਾਰ 71.082 ਘਣ ਮੀਟਰ ਹੀ ਪਾਣੀ ਰਹਿ ਗਿਆ ਹੈ। ਇਸ ਤਰ੍ਹਾਂ 9 ਅਪ੍ਰੈਲ ਨੂੰ ਭੰਡਾਰਨ ਪੱਧਰ 44.71 ਫੀਸਦੀ ਸੀ, ਜਿਸ ’ਚ ਮਹਿਜ਼ ਤਿੰਨ ਹਫ਼ਤਿਆਂ ’ਚ ਹੀ ਗਿਰਾਵਟ ਹੋ ਕੇ ਪੱਧਰ 38.72 ਫੀਸਦੀ ਰਹਿ ਗਿਆ। ਇਨ੍ਹਾਂ ’ਚ 20 ਉਹ ਜਲ ਭੰਡਾਰ ਵੀ ਹਨ ਜੋ ਜਲ-ਬਿਜਲੀ ਪ੍ਰਾਜੈਕਟਾਂ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਦੀ ਕੁੱਲ ਮਿਲਾ ਕੇ ਸਮਰੱਥਾ 35.299 ਘਣ ਮੀਟਰ ਹੈ।

ਜੇਕਰ ਲੰਬੇ ਸਮੇਂ ਦੀ ਸਥਿਤੀ ਦੇਖੀਏ ਤਾਂ ਸਾਲ 2030 ਤੱਕ ਦੇਸ਼ ਦੀ 40 ਫੀਸਦੀ ਆਬਾਦੀ ਦੇ ਸਾਹਮਣੇ ਗੰਭੀਰ ਜਲ ਸੰਕਟ ਪੈਦਾ ਹੋ ਸਕਦਾ ਹੈ। ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਅਜੇ ਦੇਸ਼ ’ਚ ਕੋਈ ਸੰਕਟ ਨਹੀਂ ਹੈ। ਇਸ ਸੰਕਟ ਦੇ ਮੁੱਖ ਕਾਰਨਾਂ ’ਚੋਂ ਸਭ ਤੋਂ ਵੱਡਾ ਕਾਰਨ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਦੀ ਅੰਨ੍ਹੇਵਾਹ ਵਰਤੋਂ ਹੈ। ਇਹ ਵੀ ਧਿਆਨ ’ਚ ਰੱਖਣਾ ਹੋਵੇਗਾ ਕਿ ਭਾਰਤ ਵਿਸ਼ਵ ’ਚ ਭੂ-ਜਲ ਦੀ ਸਭ ਤੋਂ ਵੱਧ ਵਰਤੋਂ ਕਰਨ ਵਾਲਾ ਦੇਸ਼ ਹੈ ਅਤੇ ਜਲ ਗੁਣਵੱਤਾ ਸੂਚਕ ਅੰਕ ’ਚ ਭਾਰਤ 122 ਦੇਸ਼ਾਂ ’ਚੋਂ 120ਵੇਂ ਸਥਾਨ ’ਤੇ ਹੈ। ਇਸ ’ਚ ਚਿੰਤਾਜਨਕ ਇਹ ਹੈ ਕਿ 70 ਫੀਸਦੀ ਜਲ ਸਰੋਤ ਪ੍ਰਦੂਸ਼ਿਤ ਹਨ। ਨੀਤੀ ਆਯੋਗ ਖੁਦ ਮੰਨਦਾ ਹੈ ਕਿ ਸ਼ਹਿਰੀ ਜਲ ਸੰਕਟ ਤੇਜ਼ੀ ਨਾਲ ਵਧ ਰਿਹਾ ਹੈ। 21 ਪ੍ਰਮੁੱਖ ਭਾਰਤੀ ਸ਼ਹਿਰ ਜ਼ਮੀਨ ਹੇਠਲਾ ਪਾਣੀ ਖ਼ਤਮ ਹੋਣ ਦੇ ਕੰਢੇ ’ਤੇ ਹਨ। ਦੇਸ਼ ’ਚ 75 ਫੀਸਦੀ ਤੋਂ ਵੱਧ ਪਾਣੀ ਸਿੰਚਾਈ ਲਈ ਖੇਤੀਬਾੜੀ ਖੇਤਰ ’ਚ ਕਿਤੇ ਸਹੀ ਅਤੇ ਕਿਤੇ ਗਲਤ ਤਰੀਕੇ ਨਾਲ ਵਰਤਿਆ ਜਾਂਦਾ ਹੈ।

ਭਾਰਤ ’ਚ ਦੁਨੀਆ ਦੀ ਆਬਾਦੀ ਦਾ ਲਗਭਗ 18 ਫੀਸਦੀ ਹਿੱਸਾ ਹੈ, ਜਦੋਂ ਕਿ ਉਪਲਬਧ ਪੀਣ ਯੋਗ ਪਾਣੀ ਸਿਰਫ 4 ਫੀਸਦੀ ਹੀ ਹੈ। ਇਸੇ ਤੋਂ ਸਥਿਤੀ ਸਮਝ ਆਉਂਦੀ ਹੈ। ਅਕਸਰ ਜਲ ਭੰਡਾਰਾਂ ਜਾਂ ਜਲ ਸੰਗ੍ਰਹਿ ਸਥਾਨਾਂ ’ਤੇ ਪਾਣੀ ਦਿਸਦਾ ਤਾਂ ਹੈ ਪਰ ਉਹ ਅਜਿਹੇ ਪੱਧਰ ’ਤੇ ਪਹੁੰਚ ਚੁੱਕਾ ਹੁੰਦਾ ਹੈ, ਜਿੱਥੋਂ ਆਮ ਤੌਰ ’ਤੇ ਪਾਣੀ ਕੱਢਣਾ ਸੰਭਵ ਨਹੀਂ ਹੁੰਦਾ। ਇਹ ਇੰਨਾ ਹੇਠਾਂ ਚਲਾ ਜਾਂਦਾ ਹੈ ਕਿ ਗੁਰੂਤਾਕਰਸ਼ਣ ਆਧਾਰਿਤ ਆਮ ਨਿਕਾਸੀ ਸੰਭਵ ਨਹੀਂ ਹੁੰਦੀ। ਵਿਸ਼ੇਸ਼ ਪੰਪਿੰਗ ਦੀ ਲੋੜ ਪੈਂਦੀ ਹੈ, ਜੋ ਮਹਿੰਗੀ ਅਤੇ ਸੀਮਤ ਹੁੰਦੀ ਹੈ। ਇਸ ਲਈ, ਜਲ ਭੰਡਾਰਾਂ ਦਾ ਵੱਡਾ ਹਿੱਸਾ ‘ਡੈੱਡ ਸਟੋਰੇਜ’ ’ਚ ਚਲਾ ਜਾਂਦਾ ਹੈ। ਸਮੇਂ ਦੇ ਨਾਲ ਇਹੀ ਹਿੱਸਾ ਗਾਰ ਅਤੇ ਤਲਛਟ ਦਾ ਕਾਰਨ ਬਣਦਾ ਹੈ। ਅਕਸਰ ਦਿਖਾਈ ਦਿੰਦੇ ਹੋਏ ਵੀ ਪਾਣੀ ਵਰਤੋਂ ਯੋਗ ਨਹੀਂ ਰਹਿੰਦਾ। ਅਜਿਹੇ ਹਾਲਾਤ ਕਰਕੇ 30 ਤੋਂ 40 ਫੀਸਦੀ ਦਿਸ ਰਹੇ ਪਾਣੀ ਦੀ ਵਰਤੋਂ ਨਹੀਂ ਹੋ ਪਾਉਂਦੀ।

ਸਮੇਂ ਦੇ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵਧਾਉਣ ਅਤੇ ਇਸ ਦੀ ਨਿਕਾਸੀ ਨੂੰ ਸੀਮਤ ਕਰਨ ਦੀ ਦਿਸ਼ਾ ’ਚ ਗੰਭੀਰਤਾ ਨਾਲ ਸੋਚਣਾ ਹੋਵੇਗਾ। ਗੈਰ-ਕਾਨੂੰਨੀ ਰੇਤ ਮਾਈਨਿੰਗ, ਨਦੀ ਦੇ ਤਲ ਦਾ ਖ਼ੋਰਾ, ਰੀਅਲ ਅਸਟੇਟ ਵਲੋਂ ਅੰਨ੍ਹੇਵਾਹ ਮਸ਼ੀਨੀ ਖੋਦਾਈ ਕਾਰਨ ਕੁਦਰਤੀ ਤੱਟਵਰਤੀ ਰੁਕਾਵਟਾਂ ਅਤੇ ਨਦੀ ਜਲ ਸੰਰਚਨਾਵਾਂ ਖਿੰਡ-ਪੁੰਡ ਜਾਂਦੀਆਂ ਹਨ। ਇਸ ਨਾਲ ਵਿਵਸਥਿਤ ਅਤੇ ਕੁਦਰਤੀ ਜਲ ਪ੍ਰਵਾਹ ਅਤੇ ਈਕੋ-ਸਿਸਟਮ ਬਹੁਤ ਗੰਭੀਰ ਰੂਪ ’ਚ ਪ੍ਰਭਾਵਿਤ ਹੁੰਦਾ ਹੈ।

ਨਦੀਆਂ ਦੀ ਆਧੁਨਿਕ ਚੱਕਰੀ ਉਪਯੋਗਿਤਾ ਵਿਵਸਥਾ ’ਚ ਗੰਦੇ ਪਾਣੀ ਨੂੰ ਮੁੜ-ਵਰਤੋਂ ਯੋਗ ਬਣਾਉਣ ਦੀ ਬਜਾਏ, ਉਸ ਨੂੰ ਖੁੱਲ੍ਹੇ ਕੂੜੇ-ਕਰਕਟ ਦੇ ਨਿਕਾਸ ਦੇ ਸਾਧਨ ਵਜੋਂ ਵਰਤਣਾ ਦੇਸ਼ ਦੇ ਉਪਲਬਧ ਸਤਹੀ ਜਲ ਸਰੋਤਾਂ ਨੂੰ ਖੁਦ ਨਸ਼ਟ ਕਰਨ ਦੇ ਬਰਾਬਰ ਹੈ, ਜੋ ਲੋਕ ਬੇਖੌਫ ਕਰ ਰਹੇ ਹਨ। ਨਿਸ਼ਚਿਤ ਤੌਰ ’ਤੇ ਸਮੇਂ ਸਿਰ ਪਾਣੀ ਦੀ ਉਪਯੋਗਿਤਾ ਅਤੇ ਜ਼ਮੀਨ ਹੇਠਲੇ ਪਾਣੀ ਨੂੰ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੇ ਅਤੇ ਪੂਰੇ ਦੇਸ਼ ’ਚ ਵਾਟਰ ਰੀਚਾਰਜ ਪ੍ਰਣਾਲੀਆਂ ’ਤੇ ਗੰਭੀਰਤਾ ਨਾਲ ਸੋਚਣਾ ਹੋਵੇਗਾ।

ਅਜੇ ਇਸ ਦਾ ਖ਼ਮਿਆਜ਼ਾ ਪਾਣੀ ਦੀ ਕਮੀ ਦੇ ਰੂਪ ’ਚ ਭੁਗਤਣਾ ਪੈ ਰਿਹਾ ਹੈ। ਜੇਕਰ ਭਵਿੱਖ ’ਚ ਇਸ ਦੇ ਹੱਲ ਲਈ ਤੇਜ਼ੀ ਨਾ ਦਿਖਾਈ, ਤਾਂ ਆਉਣ ਵਾਲਾ ਕੱਲ ਬਿਨਾਂ ਪੀਣ ਵਾਲੇ ਪਾਣੀ ਦੇ ਵੀ ਹੋ ਸਕਦਾ ਹੈ। ਉਦੋਂ ਕੀ ਹਾਲਾਤ ਹੋਣਗੇ, ਇਹ ਸੋਚ ਕੇ ਹੀ ਕੰਬਣੀ ਛਿੜ ਜਾਂਦੀ ਹੈ। ਕਾਸ਼, ਲੋਕ ਅਤੇ ਸਰਕਾਰਾਂ ਦੋਵੇਂ ਇਸ ਦਿਸ਼ਾ ’ਚ ਗੰਭੀਰਤਾ ਨਾਲ ਸੋਚਦੇ!

—ਰਿਤੂਪਰਣ ਦਵ

  • Groundwater
  • Water
  • Crisis

ਦਲਿਤ ਵੋਟਾਂ : ਕਾਂਗਰਸ ਚਾਹੁੰਦੀ ਹੈ ਮਾਇਆਵਤੀ ਨੂੰ ਵਿਰੋਧੀ ਮੋਰਚੇ ’ਚ ਸ਼ਾਮਲ ਕਰਨਾ

NEXT STORY

Stories You May Like

  • jalandhar  terrible collision between innova and skoda
    ਜਲੰਧਰ: ਇਨੋਵਾ ਅਤੇ ਸਕੋਡਾ ਵਿਚਾਲੇ ਭਿਆਨਕ ਟੱਕਰ, ਦੋ ਲੋਕ ਗੰਭੀਰ ਜ਼ਖ਼ਮੀ
  • india  energy crisis  narendra modi  west asia
    ਭਾਰਤ ਨੇ ਰਣਨੀਤੀ ਅਤੇ ਸਹੀ ਫੈਸਲਿਆਂ ਨਾਲ ਹੱਲ ਕੀਤਾ ਸਭ ਤੋਂ ਵੱਡਾ ਊਰਜਾ ਸੰਕਟ: PM ਮੋਦੀ
  • bjp punjab state president kewal singh dhillon statement
    ਪੰਜਾਬ 'ਚ ਝੋਨੇ ਦੀ ਲੁਆਈ ਦੌਰਾਨ ਬਿਜਲੀ ਸੰਕਟ ਨੂੰ ਲੈ ਕੇ ਕੇਵਲ ਢਿੱਲੋਂ ਦਾ ਬਿਆਨ
  • ceasefire will limit impact of west asia crisis on indian companies  crisil
    ਜੰਗਬੰਦੀ ਕਾਇਮ ਰਹਿਣ ਨਾਲ ਭਾਰਤੀ ਕੰਪਨੀਆਂ ’ਤੇ ਪੱਛਮੀ ਏਸ਼ੀਆ ਸੰਕਟ ਦਾ ਅਸਰ ਹੋਵੇਗਾ ਸੀਮਤ: ਕ੍ਰਿਸਿਲ
  • punjab is going through the most serious moral and constitutional crisis
    ਪੰਜਾਬ ਇਤਿਹਾਸ ਦੇ ਸਭ ਤੋਂ ਗੰਭੀਰ ਨੈਤਿਕ ਤੇ ਸੰਵਿਧਾਨਕ ਸੰਕਟ 'ਚੋਂ ਲੰਘ ਰਿਹਾ : ਕੇਵਲ ਸਿੰਘ ਢਿੱਲੋਂ
  • oil companies have become   energy shield
    ਹਰ ਸੰਕਟ ’ਚ ਦੇਸ਼ ਦੀ ‘ਊਰਜਾ ਢਾਲ’ ਬਣੀਆਂ ਸਰਕਾਰੀ ਤੇਲ ਕੰਪਨੀਆਂ
  • head on collision between motorcycles
    ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ, ਇਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
  • canter driver seriously injured in collision between canter and tipper
    ਕੈਂਟਰ ਤੇ ਟਿੱਪਰ ਦੀ ਟੱਕਰ 'ਚ ਕੈਂਟਰ ਚਾਲਕ ਗੰਭੀਰ ਜ਼ਖ਼ਮੀ
  • ravneet bittu arrives to review preparations cantt railway station
    ਜਲੰਧਰ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕੈਂਟ ਸਟੇਸ਼ਨ ਦੀਆਂ ਤਿਆਰੀਆਂ ਦਾ...
  • horrific collision between two school buses in jalandhar
    ਜਲੰਧਰ 'ਚ ਦੋ ਸਕੂਲੀ ਬੱਸਾਂ ਦੀ ਜ਼ਬਰਦਸਤ ਟੱਕਰ! ਪਲਟੀ ਬੱਸ, ਹਾਦਸਾ ਵੇਖ ਸਹਿਮੇ ਲੋਕ
  • us charges punjab police officer
    ਪੰਜਾਬ ਪੁਲਸ ਦੇ SHO ਖਿਲਾਫ ਅਮਰੀਕਾ ਦੀ FBI ਨੇ ਕੀਤਾ ਪਰਚਾ ਦਰਜ਼, ਹੈਰਾਨ ਕਰੇਗਾ...
  • free health camp in jalandhar
    ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ 'ਚ ਲੱਗਾ ਵਿਸ਼ਾਲ ਮੁਫ਼ਤ ਸਿਹਤ ਕੈਂਪ
  • after 12 years  37 colonies transferred from puda to the corporation
    12 ਸਾਲ ਬਾਅਦ ਸੁਲਝਿਆ ਪੁੱਡਾ ਤੋਂ ਨਿਗਮ ਨੂੰ ਟਰਾਂਸਫਰ ਹੋਈਆਂ 37 ਕਾਲੋਨੀਆਂ ਦਾ...
  • big incident in jalandhar two brothers shot
    ਜਲੰਧਰ 'ਚ ਵੱਡੀ ਵਾਰਦਾਤ! ਦੋ ਸਕੇ ਭਰਾਵਾਂ 'ਤੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ
  • major action can be taken against defaulter colonizers
    ਪੰਜਾਬ: ਇਨ੍ਹਾਂ ਡਿਫਾਲਟਰਾਂ 'ਤੇ ਲਿਆ ਜਾ ਸਕਦੈ ਵੱਡਾ ਐਕਸ਼ਨ! ਲਿਸਟ ਹੋਈ ਤਿਆਰ
  • punjab congress hands over important responsibilities new working presidents
    ਪੰਜਾਬ ਕਾਂਗਰਸ ਨੇ ਚੋਣਾਂ ਲਈ ਖਿੱਚੀ ਤਿਆਰੀ! 3 ਨਵੇਂ ਕਾਰਜਕਾਰੀ ਪ੍ਰਧਾਨਾਂ ਨੂੰ...
Trending
Ek Nazar
free wheat mustard oil money

ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL...

india will provide advanced missiles to indonesia

ਭਾਰਤ-ਇੰਡੋਨੇਸ਼ੀਆ ਵਿਚਾਲੇ 20 ਸਮਝੌਤੇ, ਬ੍ਰਹਿਮੋਸ ਮਿਜ਼ਾਈਲ ਡੀਲ ਸਭ ਤੋਂ ਅਹਿਮ

famous singer leaves the world at the age of 36

36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ...

landslide in china

ਚੀਨ 'ਚ ਖਿਸਕੀ ਜ਼ਮੀਨ, ਮਰਨ ਵਾਲਿਆਂ ਦੀ ਗਿਣਤੀ 21 ਹੋਈ

girls get pregnant while studying

ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ...

hema malini reveals dharmendra s last message

ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ...

trump mocks italian pm again

ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ

iran thanked india

ਈਰਾਨ ਨੇ ਖਮੇਨੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ 'ਤੇ ਭਾਰਤ ਦਾ ਕੀਤਾ ਧੰਨਵਾਦ

australian pm  apologize

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਮਸ਼ਹੂਰ ਮਹਿਲਾ ਹਸਤੀਆਂ ਬਾਰੇ ਟਿੱਪਣੀਆਂ ਲਈ ਮੰਗੀ...

jasbir jassi backs diljit dosanjh for satluj

'ਅਜਿਹੀ ਫਿਲਮਾਂ ਬਣਾਉਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ' ; ਜਸਬੀਰ ਜੱਸੀ ਨੇ...

heavy rain alert 5 days imd

7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ...

i was a playboy before marriage famous actor s big revelation

'ਵਿਆਹ ਤੋਂ ਪਹਿਲਾਂ ਮੈਂ Playboy ਸੀ, ਮੇਰੇ ਕਈ ਅਫੇਅਰਜ਼ ਰਹੇ...'! ਮਸ਼ਹੂਰ...

centre forms panel to examine content of diljit dosanjh s satluj

ਕੀ 'ਸਤਲੁਜ' ਦੀ OTT 'ਤੇ ਹੋਵੇਗੀ ਵਾਪਸੀ ? ਕੇਂਦਰ ਨੇ ਕੰਟੈਂਟ ਦੀ ਜਾਂਚ ਲਈ ਬਣਾਈ...

this famous actress has not become a mother even after 34 years of marriage

ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ...

jammu kashmir cloudburst landslide houses vehicles

J&K 'ਚ ਫਟ ਗਿਆ ਬੱਦਲ ! ਲੈਂਡਸਲਾਈਡ 'ਚ ਰੁੜ੍ਹ ਗਏ ਕਈ ਘਰ ਤੇ ਗੱਡੀਆਂ

famous bollywood actress froze her eggs

ਫ਼ਿਲਮ 'ਚ 'ਮਾਂ' ਬਣਨ ਮਗਰੋਂ ਬਾਲੀਵੁੱਡ ਅਦਾਕਾਰਾ ਨੇ ਅਸਲ 'ਚ ਐੱਗਜ਼ ਕਰਵਾਏ...

school college holidays closed

ਸਕੂਲਾਂ-ਕਾਲਜਾਂ 'ਚ ਹੋ ਗਈ ਛੁੱਟੀ ! ਮੁੰਬਈ 'ਚ ਭਾਰੀ ਮੀਂਹ ਨੂੰ ਲੈ ਕੇ IMD ਦਾ...

outcry over petrol supply in sultanpur lodhi area

ਪੰਜਾਬ ਦੇ ਇਸ ਇਲਾਕੇ 'ਚ ਪੈਟਰੋਲ ਪੂਰਤੀ ਨੂੰ ਲੈ ਕੇ ਮਚੀ ਹਾਹਾਕਾਰ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • ram mandir offerings fraud
      ਰਾਮ ਮੰਦਰ-ਚੜ੍ਹਾਵਾ ਚੋਰ : ਕਰੋੜਾਂ ਲੋਕਾਂ ਦੀ ਆਸਥਾ ’ਤੇ ਡੂੰਘਾ ਜ਼ਖ਼ਮ
    • changing weather in europe
      ਯੂਰਪ ’ਚ ਬਦਲਦਾ ਮੌਸਮ : ਵਾਤਾਵਰਣ ਦੇ ਮਾੜੇ ਪ੍ਰਬੰਧ ਅਤੇ ਜਲਵਾਯੂ ਤਬਦੀਲੀ ਦੀ ਮਾਰ!
    • shyama prasad mukherjee
      ਭਾਰਤ ਦੀ ਏਕਤਾ ਅਤੇ ਤਰੱਕੀ ਨੂੰ ਸਮਰਪਿਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ
    • hard politics still dominates the world of sports
      ‘ਖੇਡਾਂ ਦੀ ਦੁਨੀਆ ’ਚ’ ਅਜੇ ਵੀ ਕਾਇਮ ਹੈ ਹਾਰਡ ਪਾਲੀਟਿਕਸ ਦਾ ਦਬਦਬਾ!
    • charanjit channi
      ਚੰਨੀ ਚੈਨੇਲਾਈਜ਼ ਕਰਦੇ ਹਨ ਤਬਦੀਲੀ ਦੀ ਭਾਵਨਾ
    • sri akal takht sahib
      ਸ੍ਰੀ ਅਕਾਲ ਤਖ਼ਤ ਸਾਹਿਬ ਮਾਮਲਾ : ਭਾਰਤੀ ਵਿਧਾਨ ਮੰਡਲਾਂ ਲਈ ਇਕ ਚਿਤਾਵਨੀ
    • europe heatwave
      ਕਥਿਤ ਸਵਰਗ ’ਚ ਲੂ ਦੇ ਥਪੇੜੇ
    • uttrakhand development
      ਉੱਤਰਾਖੰਡ ’ਚ ਪੰਜ ਸਾਲ ’ਚ ਪੰਜ ਇਤਿਹਾਸਕ ਕੰਮ
    • some officials are embezzling public funds and properties
      ‘ਕੁਝ ਅਧਿਕਾਰੀ ਕਰ ਰਹੇ ਜਨਤਕ’ ਧਨ ਅਤੇ ਜਾਇਦਾਦਾਂ ਦਾ ਗਬਨ!
    • growing craze for peptide vaccines
      ਪੇਪਟਾਈਡਸ ਟੀਕੇ ਦੇ ਵਧਦੇ ਕ੍ਰੇਜ਼ ਕਾਰਨ ਕਮਾਈ ਦੀ ਦੌੜ ’ਚ ਕੰਪਨੀਆਂ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +