ਨਵੀਂ ਦਿੱਲੀ (ਏਜੰਸੀਆਂ)- ਮਾਨਸੂਨ ਦੇਸ਼ ’ਚ ਮਿੱਥੇ ਸਮੇਂ ਤੋਂ 4-6 ਦਿਨ ਪਹਿਲਾਂ ਪਹੁੰਚ ਸਕਦਾ ਹੈ। ਆਮ ਤੌਰ ’ਤੇ ਇਹ 1 ਜੂਨ ਤੱਕ ਕੇਰਲ ਪਹੁੰਚਦਾ ਹੈ, ਪਰ ਇਸ ਵਾਰ ਇਸ ਦੇ 25 ਤੋਂ 27 ਮਈ ਦਰਮਿਆਨ ਕੇਰਲ ਦੇ ਕੰਢੇ ’ਤੇ ਪਹੁੰਚਣ ਦੀ ਉਮੀਦ ਹੈ। ਦੱਖਣ-ਪੱਛਮੀ ਬੰਗਾਲ ਦੀ ਖਾੜੀ ’ਚ ਇਕ ਸਿਸਟਮ ਬਣਿਆ ਹੋਇਆ ਹੈ, ਜੋ ਅਗਲੇ 48 ਘੰਟਿਆਂ ’ਚ ਮਜ਼ਬੂਤ ਹੋ ਸਕਦਾ ਹੈ। ਇਸ ਨਾਲ ਦੱਖਣੀ ਭਾਰਤ ਦੇ ਕਈ ਸੂਬਿਆਂ ’ਚ ਮੀਂਹ ਪਏਗਾ। ਇਹ ਸਿਸਟਮ ਮਾਨਸੂਨ ਨੂੰ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ। ਉੱਤਰ ਪ੍ਰਦੇਸ਼ ਤੇ ਬਿਹਾਰ ਸਮੇਤ 5 ਸੂਬਿਆਂ ’ਚ ਕਿਸੇ ਵੇਲੇ ਵੀ ਗਰਜ-ਚਮਕ ਨਾਲ ਮੀਂਹ ਪੈਣ ਦੀ ਉਮੀਦ ਹੈ, ਜਦੋਂ ਕਿ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ’ਚ ਗਰਮੀ ਦੀ ਲਹਿਰ ਜਾਰੀ ਰਹੇਗੀ।
ਇਹ ਵੀ ਪੜ੍ਹੋ: ਕਦੇ ਲੁਕਸ ਕਾਰਨ ਝੱਲਣੇ ਪਏ ਕਈ ਰਿਜੈਕਸ਼ਨ, ਫਿਰ ਬਲਾਕਬਸਟਰ ਫਿਲਮ ਨਾਲ ਕਰਾਈ ਸਭ ਦੀ ਬੋਲਤੀ ਬੰਦ
ਇਸ ਸਾਲ ਆਮ ਨਾਲੋਂ ਘੱਟ ਮੀਂਹ ਦੀ ਉਮੀਦ
ਹਾਲਾਂਕਿ ਮਾਨਸੂਨ ਦੇ ਜਲਦੀ ਆਉਣ ਦੀ ਉਮੀਦ ਦੌਰਾਨ ਚਿੰਤਾਜਨਕ ਖ਼ਬਰ ਵੀ ਹੈ। ਮੌਸਮ ਵਿਭਾਗ ਅਨੁਸਾਰ ਇਸ ਸਾਲ ਦੇਸ਼ ’ਚ ਔਸਤ ਨਾਲੋਂ ਘੱਟ ਮੀਂਹ ਪੈ ਸਕਦਾ ਹੈ। ਇਸ ਵਾਰ ਮੀਂਹ ਲੰਬੇ ਸਮੇਂ ਦੀ ਔਸਤ (ਐੱਲ. ਪੀ. ਏ.) ਦਾ ਲੱਗਭਗ 92 ਫੀਸਦੀ ਰਹਿ ਸਕਦਾ ਹੈ। ਮਾਹਿਰਾਂ ਮੁਤਾਬਕ ਸੰਭਾਵੀ ‘ਅਲ ਨੀਨੋ’ ਅਤੇ ਇੰਡੀਅਨ ਓਸ਼ਨ ਡਾਈਪੋਲ ਵਰਗੇ ਮੌਸਮੀ ਪ੍ਰਭਾਵ ਇਸ ਸਾਲ ਮਾਨਸੂਨ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ ! ਭਿਆਨਕ ਹਾਦਸੇ 'ਚ ਗਈ ਜਾਨ, ਸਾਊਥ ਇੰਡਸਟਰੀ 'ਚ ਛਾਇਆ ਮਾਤਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੋਨਾ-ਚਾਂਦੀ ਹੋਇਆ ਮਹਿੰਗਾ: PM ਮੋਦੀ ਦੀ ਅਪੀਲ ਤੋਂ ਬਾਅਦ ਕੇਂਦਰ ਦਾ ਵੱਡਾ ਫੈਸਲਾ, ਅੱਜ ਤੋਂ ਨਵੀਆਂ ਦਰਾਂ ਲਾਗੂ
NEXT STORY