ਚੰਡੀਗੜ੍ਹ (ਮਨਪ੍ਰੀਤ) : ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਅਪਰਾਧਿਕ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੇ ਮਕਸਦ ਨਾਲ ਪਿੰਡ ਇਟਾਵਾ ’ਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਐੱਮ. ਪੀ. ਫੰਡ ’ਚੋਂ ਪਿੰਡ ਨੂੰ ਆਧੁਨਿਕ ਤੇ ਸੁਰੱਖਿਅਤ ਬਣਾਉਣ ਲਈ 36 ਕੈਮਰੇ ਲਾਏ ਜਾਣੇ ਹਨ, ਇਨ੍ਹਾਂ ’ਚੋਂ ਕਈ ਥਾਵਾਂ ’ਤੇ ਕੈਮਰੇ ਲਾਏ ਜਾ ਚੁੱਕੇ ਹਨ।
ਕੌਂਸਲਰ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਸਟੇਡੀਅਮ ਰੋਡ ’ਤੇ ਚਿੰਤਪੁਰਨੀ ਹਾਰਡਵੇਅਰ ਕੋਲ ਚਾਰ ਕੈਮਰੇ, ਗੁਰਦੁਆਰਾ ਸਾਹਿਬ ਦੇ ਨੇੜੇ ਚਾਰ ਤੇ ਬੱਤਰਾ ਕਰਿਆਨਾ ਸਟੋਰ ਕੋਲ ਵੀ ਚਾਰ ਕੈਮਰੇ ਲਾਏ ਜਾ ਚੁੱਕੇ ਹਨ। ਬਾਕੀ ਰਹਿੰਦਾ ਕੰਮ ਵੀ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਜਸਬੀਰ ਸਿੰਘ ਜੱਸੀ, ਜਗਤਾਰ ਸਿੰਘ ਮਾਦਰੇ ਤੇ ਜਗਤਾਰ ਸਿੰਘ ਪੱਪੂ ਨੇ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ। ਇਸ ਪ੍ਰਾਜੈਕਟ ਲਈ ਪਿੰਡ ਵਾਸੀਆਂ ਨੇ ਸੰਸਦ ਮੈਂਬਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈਟਰੋਲ ਪੰਪ ਨੂੰ ਬਣਾਇਆ ਨਿਸ਼ਾਨਾ
NEXT STORY