ਸਮਾਣਾ (ਦਰਦ): ਪ੍ਰੀ-ਵੈਡਿੰਗ ਸ਼ੂਟ ਕਰਵਾ ਕੇ ਵਾਪਸ ਆ ਰਹੇ ਲੜਕੇ-ਲੜਕੀ ਦੀ ਕਾਰ ਵੀਰਵਾਰ ਦੇਰ ਰਾਤ ਭਾਖੜਾ ਨਹਿਰ 'ਤੇ ਨਿਰਮਾਣ ਅਧੀਨ ਪੁਲ ਨਾਲ ਟਕਰਾਅ ਗਈ। ਉਸ ਵਿਚ ਸਵਾਰ 4 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ ਗਿਆ।
ਜਾਣਕਾਰੀ ਅਨੁਸਾਰ 1 ਫਰਵਰੀ ਨੂੰ ਹੋਣ ਜਾ ਰਹੇ ਵਿਆਹ ਤੋਂ ਪਹਿਲਾ ਟੋਹਾਣਾ (ਹਰਿਆਣਾ) ਨਿਵਾਸੀ ਪਰਿਵਾਰ ਦੀ ਇਕ ਲੜਕੀ ਅਤੇ ਲੜਕਾ ਕਸੌਲੀ ਵਿਚ ਪ੍ਰੀ-ਵੈਡਿੰਗ ਸ਼ੂਟ ਕਰਵਾਉਣ ਤੋਂ ਬਾਅਦ ਹੋਰ 2 ਪਰਿਵਾਰਕ ਮੈਂਬਰਾਂ ਨਾਲ ਬੀਤੀ ਰਾਤ ਕਾਰ ਰਾਹੀਂ ਆਪਣੇ ਸ਼ਹਿਰ ਟੋਹਾਣਾ ਵਾਪਸ ਜਾ ਰਹੇ ਸਨ ਕਿ ਰਾਤ 12 ਵਜੇ ਸਮਾਣਾ ਨੇੜੇ ਪਹੁੰਚਣ 'ਤੇ ਅਚਾਨਕ ਕੋਈ ਜਾਨਵਰ ਕਾਰ ਅੱਗੇ ਆ ਗਿਆ। ਉਨ੍ਹਾਂ ਦੀ ਤੇਜ਼ ਰਫਤਾਰ ਕਾਰ ਭਾਖੜਾ ਨਹਿਰ ਦੇ ਨਿਰਮਾਣ ਅਧੀਨ ਪੁਲ ਨਾਲ ਟਕਰਾਅ ਗਈ। ਹਾਦਸੇ ਵਿਚ ਕਾਰ ਦਾ ਭਾਰੀ ਨੁਕਸਾਨ ਹੋਇਆ। ਕਾਰ ਵਿਚ ਸਵਾਰ ਲੜਕਾ-ਲੜਕੀ ਅਤੇ ਹੋਰ ਵੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਕੁਨਾਲ ਚੱਢਾ ਨਿਵਾਸੀ ਟੋਹਾਣਾ, ਗ੍ਰਿਸ਼ਾ ਨਿਵਾਸੀ ਸਿਰਸਾ ਅਤੇ ਸੁਮਿਤ ਕਾਮਰਾ ਸ਼ਾਮਲ ਹਨ।
ਅਸ਼ਵਨੀ ਸ਼ਰਮਾ ਬਣੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ
NEXT STORY