ਮੋਹਾਲੀ (ਰਾਣਾ) : ਪੁਲਸ ਇਕ ਪਾਸੇ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਕੋਰੋਨਾ ਦੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਤੋਂ ਕੋਰੋਨਾ ਦੇ ਟੈਸਟ ਅਤੇ ਇਲਾਜ ਲਈ ਹਸਪਤਾਲਾਂ ਵਿਚ ਦਾਖਲ ਕਰਵਾਉਣ ਤੋਂ ਇਲਾਵਾ ਜ਼ਰੂਰਤਮੰਦ ਲੋਕਾਂ ਦੇ ਘਰ-ਘਰ ਰਾਸ਼ਨ ਪਹੁੰਚਾਉਣ ਦੇ ਨਾਲ-ਨਾਲ ਨਾਕਿਆਂ ਉੱਤੇ 24-24 ਘੰਟੇ ਲਗਾਤਾਰ ਡਿਊਟੀ ਕਰਕੇ ਸਾਡੀ ਰੱਖਿਆ ਕਰ ਰਹੀ ਹੈ। ਉਥੇ ਹੀ ਦੂਜੇ ਪਾਸੇ ਹੋਰ ਬੀਮਾਰੀਆਂ ਕਾਰਨ ਅਤੇ ਹਾਦਸਿਆਂ ਵਿਚ ਜ਼ਖ਼ਮੀ ਅਤੇ ਬੀਮਾਰ ਲੋਕਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਕੇ ਫਰਿਸ਼ਤੇ ਦੀ ਭੂਮਿਕਾ ਨਿਭਾਅ ਰਹੀ ਹੈ । ਅਜਿਹਾ ਹੀ ਇਕ ਮਾਮਲਾ ਦੇਰ ਰਾਤ 10 ਵਜੇ ਦੇ ਕਰੀਬ ਦੇਖਣ ਨੂੰ ਮਿਲਿਆ। ਦਰਅਸਲ ਮੋਹਾਲੀ ਫੇਜ਼-11 ਦੇ ਕੋਲ ਪਿੰਡ ਜਗਤਪੁਰਾ ਵਿਚ ਇੱਥੇ ਮੋਹਾਲੀ ਪੀ. ਸੀ. ਆਰ. ਦੇ 3 ਜਵਾਨਾਂ ਨੇ ਜਗਤਪੁਰਾ ਮੋਹਾਲੀ ਵਿਚ ਪੌੜੀਆਂ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ 5 ਮਹੀਨਿਆਂ ਦੀ ਗਰਭਵਤੀ ਸੁਲਹਾ ਦੇਵੀ ਨੂੰ 10 ਮਿੰਟ ਵਿਚ ਚੰਡੀਗੜ੍ਹ ਦੇ 32 ਸਥਿਤ ਸਰਕਾਰੀ ਹਸਪਤਾਲ ਵਿਚ ਪਹੁੰਚਾ ਕੇ ਨਵਾਂ ਜੀਵਨ ਦਿੱਤਾ ਪਰ ਪੀੜਤਾ ਦੇ ਬੱਚੇ ਦੀ ਜਾਨ ਨਹੀਂ ਬਚ ਸਕੀ। ਪਤਾ ਲੱਗਾ ਹੈ ਕਿ ਹਸਪਤਾਲ ਵਿਚ ਡਾਕਟਰਾਂ ਵਲੋਂ ਪੀੜਤਾ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ ।
ਇਹ ਵੀ ਪੜ੍ਹੋ : 3 ਮਈ ਤੱਕ ਕਰਫਿਊ 'ਚ ਕੋਈ ਢਿੱਲ ਨਹੀਂ, ਕੈਪਟਨ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਸਖਤੀ ਵਰਤਣ ਦੇ ਹੁਕਮ
ਜਾਂਦੇ ਸਮੇਂ ਬੇਹੋਸ਼ ਵੀ ਹੋਈ ਪੀੜਤਾ
ਪੀੜਤਾ ਨੂੰ ਜਿਸ ਸਮੇਂ ਤਿੰਨ ਪੁਲਸ ਵਾਲੇ ਹਸਪਤਾਲ ਲੈ ਕੇ ਜਾ ਰਹੇ ਸਨ, ਤਾਂ ਇਸ ਦੌਰਾਨ ਉਕਤ ਪੀੜਤਾ ਢਿੱਡ ਵਿਚ ਕਾਫ਼ੀ ਜ਼ਿਆਦਾ ਦਰਦ ਹੋਣ ਕਾਰਨ ਇਕ ਦੋ ਵਾਰ ਬੇਹੋਸ਼ ਵੀ ਹੋਈ ਸੀ, ਜਿਸ ਨੂੰ ਪੁਲਸ ਵਾਲਿਆਂ ਨੇ ਪਾਣੀ ਪਿਲਾਇਆ ਅਤੇ ਉਸ ਨੂੰ ਹੌਂਸਲਾ ਦੇਕੇ ਸੰਭਾਲਿਆ ।
ਇਹ ਵੀ ਪੜ੍ਹੋ : ਭਗਵੰਤ ਮਾਨ ਦੇ ਪ੍ਰਧਾਨ ਮੰਤਰੀ ਨੂੰ 3 ਸੁਝਾਅ, ਪੰਜਾਬ ਸਰਕਾਰ ਦੇ ਕੂਪਨ ਸਿਸਟਮ 'ਤੇ ਚੁੱਕੇ ਸਵਾਲ
ਘਰ ਦੇ ਸਾਹਮਣੇ ਰੋਡ ਉੱਤੇ ਪਈ ਤੜਪ ਰਹੀ ਸੀ ਪੀੜਤਾ
ਪੀ. ਸੀ. ਆਰ. ਪਾਰਟੀ 'ਚ ਤਾਇਨਾਤ ਏ. ਐੱਸ. ਆਈ. ਰਿਸ਼ੀ ਰਾਜ ਸਿੰਘ, ਏ. ਐੱਸ. ਆਈ. ਰਮੇਸ਼ ਕੁਮਾਰ ਅਤੇ ਹੈੱਡ ਕਾਂਸਟੇਬਲ ਹਰਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ 'ਤੇ ਕਾਲ ਆਈ ਸੀ ਕਿ ਪਿੰਡ ਜਗਤਪੁਰਾ ਵਿਚ ਇਕ 4-5 ਮਹੀਨੇ ਦੀ ਗਰਭਵਤੀ ਘਰ ਦੀਆਂ ਪੌੜੀਆਂ ਤੋਂ ਡਿੱਗਣ ਕਾਰਨ ਗੰਭੀਰ ਜ਼ਖਮੀ ਹੋ ਗਈ ਹੈ ਅਤੇ ਢਿੱਡ 'ਚ ਡੂੰਘੀਆਂ ਸੱਟਾਂ ਲੱਗਣ ਕਾਰਨ ਅਤੇ ਖੂਨ ਨਾਲ ਲਥਪਥ ਗੰਭੀਰ ਹਾਲਤ ਵਿਚ ਰੋੜ 'ਤੇ ਤੜਫ ਰਹੀ ਹੈ ਅਤੇ ਉਨ੍ਹਾਂ ਨੇ ਸਹਾਇਤਾ ਲਈ ਹੈਲਪਲਾਇਨ ਨੰਬਰ-108 'ਤੇ ਕਾਲ ਕੀਤੀ ਸੀ ਪਰ ਉਨ੍ਹਾਂ ਦੀ ਮਦਦ ਲਈ ਕੋਈ ਨਹੀਂ ਆਇਆ। ਜਿਸ ਤੋਂ ਬਾਅਦ ਸਮਾਂ ਨਾ ਗਵਾਉਂਦੇ ਹੋਏ ਉਨ੍ਹਾਂ ਦੀ ਟੀਮ ਤੁਰੰਤ ਜਗਤਪੁਰਾ ਪਹੁੰਚੀ ਅਤੇ ਪੀੜਤ ਔਰਤ ਨੂੰ ਹਸਪਤਾਲ ਲਿਜਾਣ ਲਈ ਮੋਹਾਲੀ ਵਿਚ ਰਾਤ ਕੋਈ ਐਂਬੂਲੈਂਸ ਅਤੇ ਪ੍ਰਾਈਵੇਟ ਗੱਡੀ ਨਹੀਂ ਮਿਲ ਰਹੀ ਸੀ, ਜਿਸ ਤੋਂ ਬਾਅਦ ਫੇਜ਼-11 ਵਿਚ ਪੀ. ਸੀ. ਆਰ. ਦੀ ਪਾਰਟੀ ਨੰਬਰ-21 ਤੁਰੰਤ ਉਨ੍ਹਾਂ ਦੀ ਸਹਾਇਤਾ ਲਈ ਪਹੁੰਚੀ ਅਤੇ ਪੀੜਤਾ ਨੂੰ ਹਸਪਤਾਲ ਪਹੁੰਚਾਇਆ ।
ਇਹ ਵੀ ਪੜ੍ਹੋ : ਕੈਪਟਨ ਦਾ ਐਲਾਨ, ਭਾਈ ਨਿਰਮਲ ਸਿੰਘ ਖਾਲਸਾ ਦੇ ਨਾਂ 'ਤੇ ਬਣੇਗੀ ਲੋਹੀਆਂ ਆਈ. ਟੀ. ਆਈ.
ਮੋਗਾ: ਕਰਫਿਊ ਦੌਰਾਨ ਪੰਜ ਜੀਆਂ ਦੀ ਬਾਰਾਤ ਲੈ ਕੇ ਗਿਆ ਲਾੜਾ, ਪੁਲਸ ਨੇ ਇੰਝ ਕੀਤਾ ਸੁਆਗਤ
NEXT STORY