ਪਟਿਆਲਾ (ਕੰਵਲਜੀਤ ਕੰਬੋਜ) : ਸਰਕਾਰੀ ਰਜਿੰਦਰਾ ਹਸਪਤਾਲ ਦੀ ਸੁਪਰ ਸਪੈਸ਼ਲਿਸਟ ਬਿਲਡਿੰਗ ਵਿੱਚ ਦੇਰ ਰਾਤ 9:30 ਵਜੇ ਦੇ ਕਰੀਬ ਇਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਇਕ ਗਰਭਵਤੀ ਔਰਤ ਫਰਸ਼ 'ਤੇ ਪਈ ਦਿਖਾਈ ਦੇ ਰਹੀ ਹੈ, ਜਿਸ ਦਾ ਇਲਾਜ ਇਕ ਲੇਡੀਜ਼ ਡਾਕਟਰ ਕਰ ਰਹੀ ਸੀ। ਇਸ ਵੀਡੀਓ ਨੂੰ ਵਾਇਰਲ ਕਰਨ ਵਾਲਾ ਵਿਅਕਤੀ ਵੀਡੀਓ 'ਚ ਬੋਲ ਰਿਹਾ ਹੈ ਕਿ ਇਹ ਗਰਭਵਤੀ ਮਹਿਲਾ ਕੱਲ੍ਹ ਦੀ ਇੱਥੇ ਤੜਫ ਰਹੀ ਹੈ ਪਰ ਕੋਈ ਵੀ ਡਾਕਟਰ ਇਸ ਦੀ ਸਾਰ ਨਹੀਂ ਲੈ ਰਿਹਾ, ਜਦ ਅਸੀਂ ਰੌਲਾ ਪਾਇਆ ਤਾਂ ਇਹ ਮਹਿਲਾ ਡਾਕਟਰ ਇੱਥੇ ਪਹੁੰਚੀ। ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਫਰਸ਼ 'ਤੇ ਹੀ ਪਈ ਗਰਭਵਤੀ ਔਰਤ ਦਾ ਚੈੱਕਅਪ ਕਰ ਰਹੀ ਹੈ। ਕਿਤੇ ਨਾ ਕਿਤੇ ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਪ੍ਰਸ਼ਾਸਨ 'ਤੇ ਵੀ ਵੱਡੇ-ਵੱਡੇ ਸਵਾਲ ਖੜ੍ਹੇ ਹੁੰਦੇ ਹਨ।
ਖ਼ਬਰ ਇਹ ਵੀ : ਆਨਲਾਈਨ ਹੋਏ ਅਸ਼ਟਾਮ ਤਾਂ ਉਥੇ ਸਿਹਤ ਮੰਤਰੀ ਜੌੜੇਮਾਜਰਾ ਦੇ ਵਤੀਰੇ ਤੋਂ CM ਮਾਨ ਵੀ ਖ਼ਫ਼ਾ, ਪੜ੍ਹੋ TOP 10
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿੱਤ ਮੰਤਰੀ ਚੀਮਾ ਦੇ ਆਰਥਿਕ ਹਾਲਤ ’ਚ ਸੁਧਾਰ ਦੇ ਬਿਆਨ ’ਤੇ ਭਾਜਪਾ ਨੇ ਵਿੰਨ੍ਹੇ ਤਿੱਖੇ ਨਿਸ਼ਾਨੇ
NEXT STORY