ਜਲੰਧਰ : ਪੰਜਾਬ ਸਰਕਾਰ ਨੇ ਇਕ ਹੋਰ ਅਹਿਮ ਫ਼ੈਸਲਾ ਲੈਂਦਿਆਂ ਅਸ਼ਟਾਮ ਪੇਪਰਾਂ ਦੀ ਵਿਕਰੀ ਆਨਲਾਈਨ ਕੀਤੇ ਜਾਣ ਦੇ ਨੋਟੀਫ਼ਿਕੇਸ਼ਨ ਤੋਂ ਬਾਅਦ ਅੱਜ ਤੋਂ ਅਸ਼ਟਾਮ ਆਨਲਾਈਨ ਈ-ਅਸ਼ਟਾਮ ਮਿਲਣੇ ਸ਼ੁਰੂ ਹੋ ਜਾਣਗੇ। ਉਥੇ ਮੁੱਖ ਮੰਤਰੀ ਮਾਨ ਵੀ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਡਾ. ਰਾਜ ਬਹਾਦਰ ਨਾਲ ਕੀਤੇ ਵਤੀਰੇ ਤੋਂ ਖ਼ਫ਼ਾ ਦਿਖਾਈ ਦੇ ਰਹੇ ਹਨ। ਪੜ੍ਹੋ ਅੱਜ ਦੀਆਂ ਟਾਪ 10 ਖ਼ਬਰਾਂ-
ਅੱਜ ਤੋਂ ਪੰਜਾਬ ’ਚ ਆਨਲਾਈਨ ਮਿਲਣਗੇ ਈ-ਅਸ਼ਟਾਮ
ਪੰਜਾਬ ਸਰਕਾਰ ਵੱਲੋਂ ਅਸ਼ਟਾਮ ਪੇਪਰਾਂ ਦੀ ਵਿਕਰੀ ਨੂੰ ਆਨਲਾਈਨ ਕੀਤੇ ਜਾਣ ਦੇ ਨੋਟੀਫ਼ਿਕੇਸ਼ਨ ਮਗਰੋਂ ਅੱਜ 1 ਅਗਸਤ ਨੂੰ ਪੂਰੇ ਸੂਬੇ ਅੰਦਰ 50 ਰੁਪਏ ਦੇ ਅਸ਼ਟਾਮ ਤੋਂ ਲੈ ਕੇ ਸਾਰੇ ਅਸ਼ਟਾਮ ਆਨਲਾਈਨ ਈ-ਅਸ਼ਟਾਮ ਮਿਲਣੇ ਸ਼ੁਰੂ ਹੋ ਜਾਣਗੇ।
CM ਭਗਵੰਤ ਮਾਨ ਸਿਹਤ ਮੰਤਰੀ ਦੇ ਵਤੀਰੇ ਤੋਂ ਨਾਖ਼ੁਸ਼! ਛਿੜੀ ਨਵੀਂ ਚਰਚਾ
ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਕੀਤੇ ਰਵੱਈਏ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਆ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਸਿਹਤ ਮੰਤਰੀ ਦੇ ਇਸ ਵਤੀਰੇ ਤੋਂ ਖ਼ਫ਼ਾ ਦਿਖਾਈ ਦੇ ਰਹੇ ਹਨ।
ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਪੁਲਸ ਨੂੰ ਵੰਗਾਰ, ਫੇਸਬੁੱਕ ’ਤੇ ਤਸਵੀਰ ਪਾ ਕੇ ਲਿਖੀਆਂ ਇਹ ਗੱਲਾਂ
ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ਾਮਲ ਸ਼ਾਰਪ ਸ਼ੂਟਰ ਮੰਨੀ ਰੱਈਆ ਅਤੇ ਮਨਦੀਪ ਸਿੰਘ ਤੂਫਾਨ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ ਪਰ ਦੋਵੇਂ ਹੀ ਮੁਲਜ਼ਮਾਂ ਦੇ ਨਾਮ ਨਾਲ ਬਣੇ ਫੇਸਬੁਕ ਅਕਾਊਂਟ ਲਗਾਤਾਰ ਅਪਡੇਟ ਹੋ ਰਹੇ ਹਨ।
ਹੁਣ ਮੋਗਾ ਪੁਲਸ ਦੀ ਕਸਟਡੀ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ, ਮਿਲਿਆ 10 ਦਿਨ ਦਾ ਰਿਮਾਂਡ
ਮੋਗਾ ਪੁਲਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅਦਾਲਤ ਨੇ 10 ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਮੋਗਾ ਪੁਲਸ ਨੂੰ ਇਹ ਰਿਮਾਂਡ 209/21 ਨੰਬਰ ਮੁਕੱਦਮੇ ਦੇ ਸਬੰਧ ਵਿਚ ਮਿਲਿਆ ਹੈ। ਲਾਰੈਂਸ ਦੇ ਸ਼ਾਰਪਸ਼ੂਟਰ ਮੋਨੂ ਡਾਗਰ ਵੱਲੋਂ ਡਿਪਟੀ ਮੇਅਰ ਦੇ ਭਤੀਜੇ ’ਤੇ ਪਿਛਲੇ ਸਾਲ ਹਮਲਾ ਕਰ ਦਿੱਤਾ ਗਿਆ ਸੀ।
ਸੁਖਪਾਲ ਖਹਿਰਾ ਦਾ CM ਮਾਨ ਤੇ ਧਾਲੀਵਾਲ ਨੂੰ ਚੈਲੰਜ, ਜਾਣੋ ਪੂਰਾ ਮਾਮਲਾ
ਪੰਚਾਇਤੀ ਜ਼ਮੀਨਾਂ 'ਤੇ ਕੀਤੇ ਗਏ ਕਬਜ਼ਿਆਂ ਨੂੰ ਛੁਡਾਉਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਲੈ ਕੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ।
ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਗੈਂਗਸਟਰ ਹਥਿਆਰਾਂ ਸਣੇ ਗ੍ਰਿਫ਼ਤਾਰ
ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਦਿਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 5 ਖ਼ਤਰਨਾਕ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੂਸੇਵਾਲਾ ਕਤਲ ਕਾਂਡ ’ਚ ਇਕ ਹੋਰ ਵੱਡਾ ਖੁਲਾਸਾ, ਗੈਂਗਸਟਰ ਤੂਫਾਨ ਤੇ ਮਨੀ ਰੱਈਆ ਦਾ ਨਾਂ ਆਇਆ ਸਾਹਮਣੇ
ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਮੂਸੇਵਾਲਾ ਦੇ ਕਤਲ ਲਈ 6 ਨਹੀਂ ਸਗੋਂ 9 ਸ਼ਾਰਪ ਸ਼ੂਟਰ ਤਿਆਰ ਕੀਤੇ ਗਏ ਸਨ। ਇਨ੍ਹਾਂ ਵਿਚ ਮਨਦੀਪ ਸਿੰਘ ਉਰਫ ਤੂਫਾਨ ਬਟਾਲਾ, ਮਨਪ੍ਰੀਤ ਸਿੰਘ ਉਰਫ ਮਨੀ ਰਈਆ ਅਤੇ ਇਕ ਹੋਰ ਸ਼ੂਟਰ ਸ਼ਾਮਲ ਸੀ।
ਪੰਜਾਬ 'ਚ ਇਸ ਵਾਰ ਰੱਜ ਕੇ ਵਰ੍ਹਿਆ ਮਾਨਸੂਨ, 5 ਅਗਸਤ ਤੱਕ ਜਾਰੀ ਰਹੇਗਾ ਦੌਰ
ਪੰਜਾਬ 'ਚ ਇਸ ਵਾਰ ਮਾਨਸੂਨ ਰੱਜ ਕੇ ਵਰ੍ਹਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਾਕਰੀ ਅਨੁਸਾਰ ਲੁਧਿਆਣਾ 'ਚ ਬੀਤੇ ਦਿਨ 80 ਮਿਲੀਮੀਟਰ ਬਾਰਸ਼ ਰਿਕਾਰਡ ਹੋਈ। ਪਾਣੀ ਦੀ ਨਿਕਾਸੀ ਨਾ ਹੋਣ ਦੀ ਵਜ੍ਹਾ ਨਾਲ ਬਾਰਸ਼ ਹੁੰਦੇ ਹੀ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਨੇ ਝੀਲਾਂ ਦਾ ਰੂਪ ਧਾਰਨ ਕਰ ਲਿਆ, ਜਿਸ ਨਾਲ ਸਬੰਧਿਤ ਇਲਾਕਾ ਨਿਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਬਰਸਾਤ ਨੇ ਵਧਾਇਆ ਭਾਖੜਾ ਡੈਮ 'ਚ ਪਾਣੀ ਦਾ ਪੱਧਰ, ਪਿਛਲੇ ਸਾਲ ਦੇ ਮੁਕਾਬਲੇ 19.71 ਫੁੱਟ ਤੋਂ ਰਿਹਾ ਵੱਧ
ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ’ਚ ਬਰਸਾਤ ਦੇ ਸੀਜ਼ਨ ਦੌਰਾਨ ਪਾਣੀ ਦਾ ਪੱਧਰ ਲਗਾਤਾਰ ਜਾਰੀ ਹੈ। ਐਤਵਾਰ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ 19.71 ਫੁੱਟ ਤੋਂ ਵੱਧ ਰਿਹਾ। ਪਿਛਲੇ ਸਾਲ 31 ਜੁਲਾਈ ਨੂੰ ਇਹ ਪੱਧਰ 1608.71 ਫੁੱਟ ਦਰਜ ਕੀਤਾ ਗਿਆ।
ਊਨਾ ’ਚ ਵਾਪਰਿਆ ਵੱਡਾ ਹਾਦਸਾ, ਗੋਬਿੰਦ ਸਾਗਰ ਝੀਲ ’ਚ ਡੁੱਬੇ ਮੋਹਾਲੀ ਦੇ 7 ਨੌਜਵਾਨ
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਊਨਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਸੋਮਵਾਰ ਨੂੰ ਗੋਬਿੰਦ ਸਾਗਰ ਝੀਲ ’ਚ 7 ਨੌਜਵਾਨ ਡੁੱਬ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕੁੱਲ 11 ਨੌਜਵਾਨ ਬਾਬਾ ਬਾਲਕ ਨਾਥ ਮੱਥਾ ਟੇਕਣ ਜਾ ਰਹੇ ਸਨ।
‘ਆਪ’ ਕੌਂਸਲਰ ਮੁਹੰਮਦ ਅਕਬਰ ਕਤਲਕਾਂਡ ਦੀ ਗੁੱਥੀ ਪੁਲਸ ਨੇ 12 ਘੰਟਿਆਂ ’ਚ ਸੁਲਝਾਈ, 3 ਦੋਸ਼ੀ ਗ੍ਰਿਫ਼ਤਾਰ
NEXT STORY