ਗੜ੍ਹਦੀਵਾਲਾ (ਭੱਟੀ) : ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ ਅਤੇ ਐੱਸ. ਐੱਮ. ਓ. ਪੀ. ਐੱਸ. ਸੀ. ਭੂੰਗਾ ਡਾ. ਹਰਜੀਤ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਕਲੀਨਿਕ ਦਾਰਾਪੁਰ ਦੇ ਇੰਚਾਰਜ ਡਾ. ਨਿਰਮਲ ਸਿੰਘ ਅਤੇ ਸੀ. ਐੱਚ. ਓ. ਰਜਨੀ ਅਤਰੀ ਵੱਲੋਂ ਆਮ ਆਦਮੀ ਕਲੀਨਿਕ ਦਾਰਾਪੁਰ ਅਧੀਨ ਪੈਂਦੀਆਂ ਝੁੱਗੀਆ- ਚੌਂਪੜੀਆਂ ਅਤੇ ਪਿੰਡਾਂ ਵਿੱਚ ਖ਼ਤਰੇ ਦੇ ਚਿੰਨ੍ਹ ਵਾਲੀਆਂ ਗਰਭਵਤੀ ਔਰਤਾਂ ਦਾ ਚੈੱਕਅਪ ਕੀਤਾ ਗਿਆ।
ਇਸ ਮੌਕੇ ਡਾਕਟਰ ਨਿਰਮਲ ਸਿੰਘ ਅਤੇ ਸੀ. ਐੱਚ. ਓ. ਰਜਨੀ ਅਤਰੀ ਨੇ ਘਰ-ਘਰ ਜਾ ਕੇ ਖ਼ਤਰੇ ਦੇ ਚਿੰਨ੍ਹ ਵਾਲੀਆਂ ਗਰਭਵਤੀ ਔਰਤਾਂ ਦਾ ਚੈੱਕਅਪ ਕੀਤਾ ਅਤੇ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸੁਵਿਧਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਦਾਰਾਪੁਰ ਅਧੀਨ ਇਸ ਸਮੇਂ ਖ਼ਤਰੇ ਦੇ ਚਿੰਨ੍ਹ ਵਾਲੀਆਂ 8 ਗਰਭਵਤੀ ਔਰਤਾਂ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਦਾਰਾਪੁਰ ਦੀ ਸੀ. ਐੱਚ. ਓ., ਹੈਲਥ ਵਰਕਰ ਅਤੇ ਆਸ਼ਾ ਵਰਕਰ ਵੱਲੋਂ ਹਰ ਮਹੀਨੇ ਇਨ੍ਹਾਂ ਖ਼ਤਰੇ ਦੇ ਚਿੰਨ੍ਹ ਵਾਲੀਆਂ ਗਰਭਵਤੀ ਔਰਤਾਂ ਦਾ ਚੈੱਕਅਪ ਕੀਤਾ ਜਾਂਦਾ ਹੈ।
ਤੇਜ਼ ਰਫ਼ਤਾਰ ਸਕਾਰਪੀਓ ਨੇ ਬਜ਼ੁਰਗ ਔਰਤ ਨੂੰ ਦਰੜਿਆ, CCTV 'ਚ ਕੈਦ ਹੋਇਆ ਖ਼ੌਫਨਾਕ ਮੰਜ਼ਰ
NEXT STORY