ਬੁਢਲਾਡਾ (ਮਨਜੀਤ)— ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡ ਕਾਹਨਗੜ੍ਹ ਦੇ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਦੇ ਵਰਾਂਡੇ ਦੀ ਛੱਤ ਖਸਤਾ ਹਾਲਤ ਹੋਣ ਕਾਰਨ ਅਧਿਆਪਕਾਂ ਅਤੇ ਵਿਦਿਆਰੀਥਆਂ ਦੇ ਮਨ 'ਚ ਭੈਅ ਬਣਿਆ ਹੋਇਆ ਹੈ। ਜਿਸ ਦਾ ਜਾਇਜ਼ਾ ਲੈਣ ਲਈ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੇ ਨੇਤਾ ਸੁਖਦੇਵ ਸਿੰਘ ਭੱਟੀ ਆਈ. ਪੀ. ਐੱਸ (ਰਿਟ:) ਨੇ ਆਪਣੀ ਟੀਮ ਸਮੇਤ ਸਕੂਲ ਦਾ ਮੋਕਾ ਦੇਖਿਆ। ਮੌਕੇ 'ਤੇ ਸਕੂਲ ਦੇ ਮੁੱਖ ਅਧਿਆਪਕ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਜਾਣੂੰ ਕਰਵਾਇਆ ਹੋਇਆ ਹੈ।
ਭੱਟੀ ਨੇ ਇਸ ਬਿਲਡਿੰਗ ਦੀ ਮੁੰਰਮਤ ਲਈ ਬੀ. ਡੀ. ਪੀ. ਓ. ਬੁਢਲਾਡਾ ਲੈਨਿਨ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਬਿਲਡਿੰਗ ਨੂੰ ਠੀਕ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਮਾਸਟਰ ਪ੍ਰਕਾਸ਼ ਚੰਦ ਸ਼ਰਮਾ, ਕੋਆਪਰੇਟਿਵ ਬੈਂਕ ਜ਼ਿਲਾ ਮਾਨਸਾ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਕਾਹਨਗੜ੍ਹ, ਕਾਂਗਰਸੀ ਆਗੂ ਜੁਗਰਾਜ ਸਿੰਘ ਕਾਲਾ, ਨੀਲਾ ਸਿੰਘ, ਸੁੱਖੀ ਜੋਈਆਂ, ਰਾਮ ਸਿੰਘ, ਜਰਨੈਲ ਸਿੰਘ, ਮੁਨੀ ਕੁਮਾਰ, ਵਜੀਰ ਸਿੰਘ, ਨੰਬਰਦਾਰ ਸੱਤਪਾਲ ਸਿੰਘ, ਜਸਵੰਤ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਰੁੱਖ ਲਗਾਓ ਵਾਤਾਵਰਣ ਬਚਾਓ ਤਹਿਤ' ਵਿੱਢੀ ਗਈ ਮੁਹਿੰਮ
NEXT STORY