ਫ਼ਰੀਦਕੋਟ (ਜੱਸੀ) - ਕੇਂਦਰੀ ਵਿਦਿਆਲਿਆ ਦੇ ਪ੍ਰਿੰਸੀਪਲ ਡਾ. ਹਰਜਿੰਦਰ ਕੌਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਪ੍ਰੀਖਿਆ ਸਬੰਧੀ ਵੀਡੀਓ-ਕਾਨਫਰੰਸ ਦਿਖਾਈ ਗਈ।ਇਸ ਸਮੇਂ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਪ੍ਰੀਖਿਆ ਦੇ ਤਣਾਅ ਨੂੰ ਦੂਰ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਸੁਝਾਅ ਦਿੰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ। ਇਸ ਦੌਰਾਨ ਉਪ ਪ੍ਰਿੰਸੀਪਲ ਸੁਰੇਸ਼ ਹੰਸ ਅਤੇ ਅਧਿਆਪਕ ਹਾਜ਼ਰ ਸਨ।
ਇਸ ਮੌਕੇ ਮੋਗਾ ਐਜੂਕੇਸ਼ਨ ਸੈਂਟਰ ਵੱਲੋਂ ਉੱਤਮ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਅਤੇ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਸਬੰਧੀ ਸੁਝਾਅ ਦਿੱਤੇ, ਜਿਸ ਦਾ ਵੱਧ ਤੋਂ ਵੱਧ ਵਿਦਿਆਰਥੀਆਂ ਨੇ ਲਾਭ ਉਠਾਇਆ। ਪ੍ਰਿੰਸੀਪਲ ਡਾ. ਹਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਸਬੰਧੀ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਉਨ੍ਹਾਂ ਦੀ ਸਫ਼ਲਤਾ ਲਈ ਕਾਮਨਾ ਕੀਤੀ।
ਸ੍ਰੀ ਮੁਕਤਸਰ ਸਾਹਿਬ (ਪਵਨ) - ਡੀ. ਏ. ਵੀ. ਪਬਲਿਕ ਸਕੂਲ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਭਾਸ਼ਣ ਦਾ ਸਿੱਧਾ ਪ੍ਰਾਸਰਨ ਵਿਦਿਆਰਥੀਆਂ ਨੂੰ ਦਿਖਾਇਆ। ਉਨ੍ਹਾਂ ਨੇ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਸਟਰੈੱਸ ਤੋਂ ਬਚਣ ਦੇ ਤਰੀਕਿਆਂ ਬਾਰੇ ਦੱਸਿਆ। ਇਹ ਪ੍ਰੋਗਰਾਮ 12:00 ਤੋਂ 2:00 ਵਜੇ ਤੱਕ ਚੱਲਿਆ, ਜੋ ਬੱਚਿਆਂ ਲਈ ਬਹੁਤ ਲਾਭਕਾਰੀ ਸਾਬਤ ਹੋਇਆ।
ਉਨ੍ਹਾਂ ਕਿਹਾ ਕਿ ਇਮਤਿਹਾਨਾਂ ਦੇ ਦਿਨਾਂ 'ਚ ਅਕਸਰ ਬੱਚੇ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕੁਝ ਜ਼ਰੂਰੀ ਨੁਕਤਿਆਂ ਨਾਲ ਉਹ ਪੇਪਰਾਂ ਦੇ ਦਿਨਾਂ ਵਿਚ ਆਰਾਮਦਾਇਕ ਰਹਿ ਸਕਦੇ ਹਨ, ਜਿਵੇਂ ਹਮੇਸ਼ਾ ਆਸ਼ਾਵਾਦੀ ਰਹਿਣਾ, ਪਹਿਲਾਂ ਹੀ ਤਿਆਰੀ ਕਰਨੀ, ਪੂਰੀ ਨੀਂਦ ਲੈਣੀ, ਸੰਤੁਲਿਤ ਭੋਜਨ ਖਾਣਾ, ਪੜ੍ਹਾਈ ਲਈ ਟਾਈਮ ਟੇਬਲ ਬਣਾਉਣਾ, ਨੋਟਿਸ ਬਣਾ ਕੇ ਚੰਗੀ ਤਰ੍ਹਾਂ ਦੁਹਰਾਈ ਕਰਨਾ ਆਦਿ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।
ਕਿਸਾਨਾਂ, ਮਜ਼ਦੂਰਾਂ ਦਾ ਵਿਸ਼ਾਲ ਕਾਫਲਾ ਝਬਾਲ ਤੋਂ ਰਵਾਨਾ
NEXT STORY