ਚੱਬੇਵਾਲ, (ਗੁਰਮੀਤ)– ਬੇਗਮਪੁਰਾ ਟਾਈਗਰ ਫੋਰਸ (ਬੀ.ਟੀ.ਐੱਫ.) ਦੇ ਵਰਕਰਾਂ ਵੱਲੋਂ ਉਂਕਾਰ ਬਜਰਾਵਰ ਅਤੇ ਹੁਸਨ ਲਾਲ ਬਜਰਾਵਰ ਦੀ ਅਗਵਾਈ ਵਿਚ ਅੱਡਾ ਚੱਬੇਵਾਲ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਦਾ ਪੁਤਲਾ ਫੂਕਿਆ ਗਿਆ। ਫੋਰਸ ਦੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ.ਐੱਸ.ਐੱਸ. ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਰੇਗਾਂਵ ਭੀਮਾ ਵਿਚ ਦਲਿਤਾਂ ਨਾਲ ਵਾਪਰੀ ਮਾੜੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਵੇ ਅਤੇ ਭੀਮ ਆਰਮੀ ਦੇ ਚੀਫ ਚੰਦਰ ਸ਼ੇਖਰ ਰਾਵਣ ਨੂੰ ਤੁਰੰਤ ਰਿਹਾਅ ਕਰੇ। ਜੇਕਰ ਮੋਦੀ ਸਰਕਾਰ ਨੇ ਦਲਿਤਾਂ ਉੱਤੇ ਹੋ ਰਹੇ ਅੱਤਿਆਚਾਰ ਨੂੰ ਬੰਦ ਨਾ ਕਰਵਾਇਆ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਦਲਿਤ ਸਮਾਜ ਭਾਜਪਾ ਦਾ ਜੰਮ ਕੇ ਵਿਰੋਧ ਕਰੇਗਾ।
ਇਸ ਮੌਕੇ ਅਮਰਜੀਤ ਸੰਧੀ ਜ਼ਿਲਾ ਪ੍ਰਧਾਨ, ਸੋਮ ਦੇਵ ਸੰਧੀ ਜ਼ਿਲਾ ਇੰਚਾਰਜ, ਬੱਬੂ ਸਿੰਗੜੀਵਾਲ, ਨਿਤਿਸ਼ ਸਿੰਗੜੀਵਾਲ, ਜੁਝਾਰ, ਸੁਖਦੇਵ ਸਿਟੀ ਪ੍ਰਧਾਨ, ਰਾਮ ਲੁਭਾਇਆ, ਵਿੱਕੀ, ਜਸਵਿੰਦਰ ਪੰਡੋਰੀ ਕੱਦ, ਮਹਿੰਦਰਪਾਲ ਬਜਰਾਵਰ, ਰੇਸ਼ਮ ਸਿੰਘ, ਬਿਧੀ ਚੰਦ, ਪੰਮਾ ਬੋਹਣ, ਰੂਪ ਲਾਲ, ਸੋਨੀ ਮੱਲ ਮਜਾਰਾ, ਹੇਮ ਰਾਜ, ਰਾਜੂ, ਪੰਮਾ ਆਦਿ ਹਾਜ਼ਰ ਸਨ।
ਦੱਖਣੀ ਕਸ਼ਮੀਰ 'ਚ ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ
NEXT STORY