ਖਡੂਰ ਸਾਹਿਬ (ਖਹਿਰਾ) - ਇਤਿਹਾਸਕ ਨਗਰ ਖਡੂਰ ਸਾਹਿਬ ਦੇ ਗੁਰੂ ਨਾਨਕ ਮਾਡਲ ਸਕੂਲ ਦੇ ਪਿੰ੍ਰਸੀਪਲ ਭੁਪਿੰਦਰ ਸਿੰਘ ਬਿੱਟੂ ਵੱਲੋਂ ਆਪਣੇ ਸਕੂਲ ਦੇ ਹੀ ਵਿਦਿਆਰਥੀ ਦੀ ਮਾਮੂਲੀ ਗੱਲ ਤੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪੀੜਤ ਵਿਦਿਆਰਥੀ ਗੁਰਪ੍ਰੀਤ ਸਿੰਘ ਵਾਸੀ ਖਡੂਰ ਸਾਹਿਬ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਵੇਈਂਪੁਈਂ ਰੋਡ 'ਤੇ ਪੈਂਦੇ ਇਕ ਪ੍ਰਾਈਵੇਟ ਸਕੂਲ 'ਚ ਨੌਵੀਂ ਜਮਾਤ ਦਾ ਵਿਦਿਆਰਥੀ ਹੈ, ਜਿਸਦੀ ਸੋਮਵਾਰ ਤਬੀਅਤ ਠੀਕ ਨਹੀਂ ਸੀ। ਇਸ ਦੇ ਬਾਵਜੂਦ ਉਹ ਡਾਕਟਰ ਕੋਲੋਂ ਦਵਾਈ ਲੈ ਕੇ ਸਕੂਲ ਚਲਾ ਗਿਆ ਪਰ ਦਵਾਈ ਖਾਣ ਕਾਰਨ ਉਸ ਨੂੰ ਅਚਾਨਕ ਨੀਂਦ ਆਉਣੀ ਸ਼ੁਰੂ ਹੋ ਗਈ ਹੈ, ਜਿਸ ਤੋਂ ਖਫਾ ਹੋ ਕੇ ਕਲਾਸ ਦੀ ਲੇਡੀ ਟੀਚਰ ਨੇ ਪਿੰ੍ਰਸੀਪਲ ਕੋਲ ਸ਼ਿਕਾਇਤ ਕੀਤੀ। ਉਪਰੰਤ ਪਿੰ੍ਰਸੀਪਲ ਨੇ ਬਿਨਾਂ ਕੁੱਝ ਸੁਣਿਆ ਸਜ਼ਾ ਦੇਣ ਦੀਆਂ ਹੱਦਾਂ ਟੱਪਦਿਆਂ ਉਸ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਬੱਚੇ ਵੱਲੋਂ ਘਰ ਆ ਕੇ ਸਾਰੀ ਹੱਡਬੀਤੀ ਦੱਸਣ ਉਪਰੰਤ ਅਸੀਂ ਉਸ ਨੂੰ ਸਥਾਨਕ ਸਰਕਾਰੀ ਹਸਪਤਾਲ ਖਡੂਰ ਸਾਹਿਬ ਵਿਖੇ ਦਾਖਲ ਕਰਵਾਇਆ ਅਤੇ ਪੁਲਸ ਚੌਕੀ ਖਡੂਰ ਸਾਹਿਬ ਵਿਖੇ ਉਕਤ ਪ੍ਰਿੰਸੀਪਲ ਖਿਲਾਫ ਐੱਫ. ਆਰ. ਆਈ. ਵੀ ਦਰਜ ਕਰਵਾਈ।
ਪ੍ਰਾਪਰਟੀ ਕਾਰੋਬਾਰੀਆਂ ਦੇ ਗੁੱਸੇ ਤੋਂ ਚਿੰਤਤ ਦਿਸੇ ਕਾਂਗਰਸੀ ਵਿਧਾਇਕ
NEXT STORY