ਮੋਗਾ (ਆਜ਼ਾਦ) : ਸਾਧਾਂਵਾਲੀ ਬਸਤੀ ਮੋਗਾ ਵਿਚ ਸਥਿਤ ਜੇਲ੍ਹ ਵਿਚ ਬੰਦ ਮਹਿਲਾ ਨਸ਼ਾ ਸਮੱਗਲਰ ਸੋਨਾ ਰਾਣੀ ਦਾ ਮਕਾਨ ਨਗਰ ਨਿਗਮ ਮੋਗਾ ਵਲੋਂ ਢਾਹਿਆ ਗਿਆ। ਇਸ ਮੌਕੇ ਜ਼ਿਲ੍ਹਾ ਪੁਲਸ ਮੁਖੀ ਮੋਗਾ ਤੋਂ ਇਲਾਵਾ ਐੱਸ. ਪੀ. ਬਾਲ ਕ੍ਰਿਸ਼ਨ ਸਿੰਗਲਾ, ਡੀ. ਐੱਸ. ਪੀ. ਗੁਰਪ੍ਰੀਤ ਸਿੰਘ, ਡੀ. ਐੱਸ. ਪੀ. ਪ੍ਰਤਾਪ ਸਿੰਘ, ਇੰਸਪੈਕਟਰ ਗੁਰਮੇਲ ਸਿੰਘ ਧਰਮਕੋਟ, ਥਾਣਾ ਮੁਖੀ ਗੁਰਪਾਲ ਸਿੰਘ ਚੜਿੱਕ ਅਤੇ ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਭਲਵਿੰਦਰ ਸਿੰਘ, ਥਾਣਾ ਸਦਰ ਦੇ ਮੁੱਖ ਅਫਸਰ ਗੁਰਸੇਵਕ ਸਿੰਘ, ਥਾਣਾ ਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਵਰੁਣ ਕੁਮਾਰ ਦੇ ਇਲਾਵਾ ਭਾਰੀ ਗਿਣਤੀ ਵਿਚ ਪੁਲਸ ਮੁਲਾਜ਼ਮ ਅਤੇ ਨਗਰ ਨਿਗਮ ਮੋਗਾ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਮੌਜੂਦ ਸਨ।
ਇਸ ਮੌਕੇ ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਸੋਨਾ ਰਾਣੀ ਖ਼ਿਲਾਫ਼ 10 ਮਾਮਲੇ ਦਰਜ ਹਨ ਅਤੇ ਉਹ ਇਸ ਸਮੇਂ ਜੇਲ੍ਹ ਵਿਚ ਬੰਦ ਹੈ। ਉਨ੍ਹਾਂ ਕਿਹਾ ਕਿ ਉਕਤ ਮਕਾਨ ਨੂੰ ਨਗਰ-ਨਿਗਮ ਮੋਗਾ ਵਲੋਂ ਢਾਹਿਆ ਗਿਆ ਕਿਉਂਕਿ ਉਸ ਨੇ ਨਾਜਾਇਜ਼ ਤੌਰ ’ਤੇ ਜਗ੍ਹਾ ’ਤੇ ਕਬਜ਼ਾ ਕਰਕੇ ਮਕਾਨ ਬਣਾਇਆ ਸੀ। ਇਸ ਸਬੰਧ ਵਿਚ ਨਗਰ ਨਿਗਮ ਵਲੋਂ ਉਸ ਨੂੰ ਕਾਨੂੰਨ ਦੀ ਪਾਲਣਾ ਨਾ ਕੀਤੇ ਜਾਣ ’ਤੇ ਨੋਟਿਸ ਵੀ ਦਿੱਤਾ ਗਿਆ ਸੀ, ਜਿਸ ਦੀ ਮਿਆਦ ਖਤਮ ਹੋਣ ’ਤੇ ਉਸ ਨੂੰ ਢਾਹਿਆ ਗਿਆ।
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸੋਨਾ ਰਾਣੀ ਦਾ ਰਿਕਾਰਡ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਸਦੇ ਖ਼ਿਲਾਫ਼ ਨਸ਼ਾ ਸਮੱਗਲਿੰਗ ਦੇ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਉਸ ਨੇ ਨਸ਼ਾ ਸਮੱਗਲਿੰਗ ਦੇ ਪੈਸਿਆਂ ਦੇ ਨਾਲ ਹੀ ਉਕਤ ਜ਼ਾਇਦਾਦ ਬਣਾਈ ਹੈ ਅਤੇ ਹੋਰ ਵੀ ਕਈ ਮਕਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਕਾਨੂੰਨੀ ਰਾਇ ਉਪਰੰਤ ਉਸ ਨੂੰ ਵੀ ਢਾਹਿਆ ਜਾਵੇਗਾ। ਮਕਾਨ ਨੂੰ ਢਾਹੁਣ ਸਮੇਂ ਉਹ ਖਾਲੀ ਸੀ। ਜ਼ਿਲ੍ਹਾ ਪੁਲਸ ਮੁਖੀ ਨੇ ਆਖਿਆ ਕਿ ਕੋਈ ਵੀ ਵਿਅਕਤੀ ਕਾਨੂੰਨ ਨੂੰ ਹੱਥ ਵਿਚ ਨਾ ਲਵੇ, ਇਸ ਲਈ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਕਿ ਅਮਨ ਕਾਨੂੰਨ ਭੰਗ ਨਾ ਹੋ ਸਕੇ।
ਬੂਥ ਵੇਚਣ ਦੇ ਨਾਂ ’ਤੇ ਦਰਜ਼ੀ ਨਾਲ 6 ਲੱਖ ਰੁਪਏ ਦੀ ਠੱਗੀ
NEXT STORY