ਲੁਧਿਆਣਾ(ਸਿਆਲ)-ਤਾਜਪੁਰ ਰੋਡ ਕੇਂਦਰੀ ਜੇਲ ਵਿਚ ਇਕ ਕੈਦੀ ਨੂੰ ਸਮੈਕ ਸਮੇਤ ਸਹਾਇਕ ਸੁਪਰਡੈਂਟ ਨੇ ਰੰਗੇ ਹੱਥੀਂ ਫੜ ਲਿਆ। ਜਾਣਕਾਰੀ ਮੁਤਾਬਕ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦਾ ਰਹਿਣ ਵਾਲਾ ਕੈਦੀ ਜਤਿੰਦਰ ਸਿੰਘ ਉਰਫ ਜਿੰਦੀ ਐੱਨ. ਡੀ. ਪੀ. ਐੱਸ. ਐਕਟ ਤਹਿਤ 10 ਸਾਲ ਦੀ ਸਜ਼ਾ ਭੁਗਤ ਰਿਹਾ ਹੈ। ਸੋਮਵਾਰ ਸ਼ਾਮ ਨੂੰ ਜਦੋਂ ਸਹਾਇਕ ਸੁਪਰਡੈਂਟ ਮਹਿੰਦਰ ਸਿੰਘ ਐੱਨ. ਬੀ. ਦੀ ਬੈਰਕ ਨੰ. 2 ਵਿਚ ਚੈਕਿੰਗ ਕਰ ਰਿਹਾ ਸੀ ਤਾਂ ਉਕਤ ਕੈਦੀ ਨੇ ਬੈਰਕ ਦੇ ਬਾਥਰੂਮ ਵਿਚ ਜਾ ਕੇ ਸਮੈਕ ਸੁੱਟ ਦਿੱਤੀ। ਕੈਦੀ ਦੀ ਇਸ ਹਰਕਤ ਨੂੰ ਸਹਾਇਕ ਸੁਪਰਡੈਂਟ ਨੇ ਦੇਖ ਕੇ ਉਸ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਤਲਾਸ਼ੀ ਦੌਰਾਨ 8 ਗ੍ਰਾਮ ਦੇ ਲਗਭਗ ਸਮੈਕ ਪਾਲੀਥੀਨ ਦੇ ਲਿਫਾਫੇ 'ਚੋਂ ਬਰਾਮਦ ਕਰ ਲਈ। ਉਕਤ ਕੈਦੀ ਨੇ ਪੁੱਛਗਿੱਛ ਕਰਨ 'ਤੇ ਦੱਸਿਆ ਕਿ ਉਹ ਜਦੋਂ ਪੈਰੋਲ ਕੱਟ ਕੇ 20 ਜੂਨ 2018 ਨੂੰ ਵਾਪਸ ਜੇਲ ਵਿਚ ਆਇਆ ਸੀ। ਉਕਤ ਸਮੈਕ ਨੂੰ ਇਕ ਪਾਲੀਥੀਨ ਵਿਚ ਪਾ ਕੇ ਗੁਪਤ ਅੰਗ ਵਿਚ ਲੁਕੋ ਲਿਆ। ਸਹਾਇਕ ਸੁਪਰਡੈਂਟ ਦੀ ਸ਼ਿਕਾਇਤ 'ਤੇ ਕੈਦੀ ਜਤਿੰਦਰ ਸਿੰਘ ਉਰਫ ਜਿੰਦੀ ਖਿਲਾਫ ਮਾਮਲਾ ਪੁਲਸ ਨੂੰ ਕਾਰਵਾਈ ਲਈ ਭੇਜ ਦਿੱਤਾ ਹੈ।
ਨੌਜਵਾਨ ਨੇ ਟਰੇਨ ਅੱਗੇ ਕੁੱਦ ਕੇ ਕੀਤੀ ਖੁਦਕੁਸ਼ੀ
NEXT STORY