ਲੁਧਿਆਣਾ (ਰਾਜ) : ਲੁਧਿਆਣਾ ਦੇ ਫੋਕਲ ਪੁਆਇੰਟ ਥਾਣਾ ਨਜ਼ਦੀਕ ਪੁਲਸ ਦੀ ਗ੍ਰਿਫ਼ਤ 'ਚੋਂ ਹਵਾਲਾਤੀ ਫ਼ਰਾਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਚੋਰੀ ਦੇ ਕੇਸ 'ਚ ਫੜ੍ਹਿਆ ਗਿਆ ਸੀ। ਬੀਤੀ ਦੇਰ ਰਾਤ ਉਸ ਦੀ ਸਿਹਤ ਖ਼ਰਾਬ ਹੋ ਗਈ।
ਅੱਜ ਜਦੋਂ ਸਿਪਾਹੀ ਉਸ ਨੂੰ ਥਾਣੇ ਨਜ਼ਦੀਕ ਇਕ ਕਲੀਨਿਕ 'ਚ ਲੈ ਕੇ ਗਏ ਤਾਂ ਦਵਾਈ ਲੈਣ ਤੋਂ ਬਾਅਦ ਹਵਾਲਾਤੀ ਹੱਥ ਛੁਡਾ ਕੇ ਭੱਜ ਗਿਆ। ਇਸ ਘਟਨਾ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੇ ਹੱਥ-ਪੈਰ ਫੁਲ ਗਏ ਹਨ। ਫਿਲਹਾਲ ਪੁਲਸ ਫ਼ਰਾਰ ਦੋਸ਼ੀ ਦੀ ਭਾਲ 'ਚ ਜੁੱਟੀ ਹੋਈ ਹੈ।
ਵਿਧਾਨ ਸਭਾ ’ਚ ਭਗਵੰਤ ਮਾਨ ਨੇ ਲਲਕਾਰੇ ਵਿਰੋਧੀ, ਕਿਹਾ ਕਾਣੀ ਕਾਂਗਰਸ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰੇ
NEXT STORY