ਲੁਧਿਆਣਾ (ਸਿਆਲ) : ਸ਼ਹਿਰ ਕੇਂਦਰੀ ਜ਼ੇਲ ਦੇ ਅੰਦਰ ਗੈਂਗਸਟਰਾਂ ਦੀ ਚੱਲ ਰਹੀ ਮਨਮਾਨੀ ਦਾ ਮਾਮਲਾ ਨਸ਼ਰ ਹੋਣ ਦੇ ਬਾਅਦ ਜੇਲ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਖੁਦ ਨੂੰ ਡਰੱਗ ਦਾ ਵੱਡਾ ਮਾਫੀਆ ਸਮਝਣ ਵਾਲੇ ਹਵਾਲਾਤੀ ਨੂੰ ਚੁੱਕ ਅਤੇ ਸੈੱਲ ਇਸ ਤਰ੍ਹਾਂ ਦੇ ਸੈੱਲ ਵਿਚ ਪਾਇਆ ਹੈ। ਜਿਥੇ ਹਿੱਲ ਜੁੱਲ ਵੀ ਘੱਟ ਜਗ੍ਹਾ ਹੁੰਦੀ ਹੈ। ਇਹ ਉਹੀ ਮੁਲਜ਼ਮ ਹੈ। ਜਿਸਦਾ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣੋ ਨੇ ਸਪੈਸ਼ਲ ਟਾਸਕ ਫੋਰਸ ਦੇ ਸਾਹਮਣੇ ਇਸਦੇ ਨਾਮ ਦਾ ਖੁਲਾਸਾ ਕੀਤਾ ਸੀ। ਇਹ ਮਾਮਲਾ ਸ਼ਾਇਦ ਜੇਲ ਦੀਆਂ ਸਲਾਖਾਂ ਦੇ ਅੰਦਰ ਹੀ ਦੱਬ ਜਾਂਦਾ ਪਰ ਐਨ ਮੌਕੇ 'ਤੇ 'ਜਗਬਾਣੀ' ਨੇ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਅਤੇ ਸਰਕਾਰ ਸਮੇਤ ਆਮ ਜਨਤਾ ਨੂੰ ਦੱਸਿਆ ਕਿ ਕਿਵੇਂ ਜੇਲ ਦੇ ਅੰਦਰ ਹੀ ਮੋਬਾਇਲ ਚਲਾਉਣ ਦੀ ਮਿਲ ਰਹੀ ਛੋਟ ਕਾਰਨ ਉਪਰੋਕਤ ਗੈਂਗਸਟਰ ਅਤੇ ਡਰੱਗ ਮਾਫੀਆ ਜੇਲ ਦੇ ਅੰਦਰੋਂ ਹੀ ਲੱਖਾਂ ਦੇ ਸੌਦੇ ਨੂੰ ਅੰਜਾਮ ਦੇ ਰਿਹਾ ਸੀ ਅਤੇ ਇਹ ਵੀ ਪ੍ਰਕਾਸ਼ਤ ਕੀਤਾ ਸੀ ਕਿ ਰਾਣੋ ਮਾਮਲੇ ਦੇ ਤਾਰ ਕੇਂਦਰੀ ਜੇਲ ਲੁਧਿਆਣਾ ਨਾਲ ਵੀ ਜੁੜੇ ਹੋਏ ਹਨ।
ਇਸ 'ਤੇ ਜੇਲ ਪ੍ਰਸ਼ਾਸਨ ਦੇ ਅੰਦਰ ਕਾਫੀ ਹੋ ਹੱਲਾ ਮਚਿਆ ਅਤੇ ਉਚ ਅਧਿਕਾਰੀਆਂ ਨੇ ਜੇਲ ਦੇ ਸਥਾਨਕ ਸਟਾਫ ਨੂੰ ਵੀ ਕਾਫੀ ਕਲਾਸ ਲਗਾਉਣ ਦੀ ਖ਼ਬਰ ਹੈ। ਜਿਸ 'ਤੇ ਨੀਂਦ 'ਚ ਪਏ ਜੇਲ ਪ੍ਰਸ਼ਾਸਨ ਨੇ ਸਿਰਫ 24 ਘੰਟੇ ਵਿਚ ਹੀ ਉਪਰੋਕਤ ਡਰੱਗ ਮਾਫੀਆ ਦੀ ਜੇਲ ਅੰਦਰ ਪਛਾਣ ਕਰ ਲਈ ਸਗੋਂ ਸੂਤਰਾਂ ਨੇ ਦੱਸਿਆ ਕਿ ਉਸ 'ਤੇ ਹੁਣ ਸਖ਼ਤੀ ਕਰਨ ਲਈ ਚੁੱਕ ਕੇ ਸੈੱਲ ਬਲਾਕ ਵਿਚ ਪਾਇਆ ਹੈ ਜਿਥੇ ਗੰਭੀਰ ਅਤੇ ਖੂੰਖਾਰ ਅਪਰਾਧੀਆਂ ਨੂੰ ਜੇਲ ਮੈਨੂਅਲ ਦੀ ਉਲੰਘਣਾ ਕਰਨ 'ਤੇ ਪਾਇਆ ਜਾਂਦਾ ਹੈ ਭਾਂਵੇ ਇਸਦੀ ਕੋਈ ਅਧਿਕਾਰੀ ਪੁਸ਼ਟੀ ਤਾਂ ਨਹੀਂ ਕਰ ਰਿਹਾ ਪਰ ਸੂਤਰਾਂ ਅਨੁਸਾਰ ਉਪਰੋਕਤ ਡਰੱਗ ਮਾਫੀਆ ਨੂੰ ਸੈੱਲ ਵਿਚ ਪਾਉਣ ਤੋਂ ਬਾਅਦ ਇਸਦੀ ਸੂਚਨਾ ਬਕਾਇਦਾ ਚੰਡੀਗੜ੍ਹ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਹੈ।
ਜਲੰਧਰ-ਜੰਮੂ ਕੌਮੀ ਮਾਰਗ 'ਤੇ ਹਾਦਸਾ ਵਾਪਰਨ ਨਾਲ ਇਕ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
NEXT STORY