ਲੁਧਿਆਣਾ (ਵਿੱਕੀ)- ਜ਼ਿਲ੍ਹੇ ਦੇ ਸਕੂਲਾਂ ’ਚ ਇਨ੍ਹਾਂ ਦਿਨਾਂ ’ਚ ਬੋਰਡ ਦੀਆਂ ਕਲਾਸਾਂ ਛੱਡ ਕੇ ਹੋਰਨਾਂ ਸਾਰੀਆਂ ਕਲਾਸਾਂ ਦੀਆਂ ਪ੍ਰੀਖਿਆਵਾਂ ਸੰਪੰਨ ਹੋਣ ਤੋਂ ਬਾਅਦ ਨਤੀਜੇ ਐਲਾਨਣ ਦਾ ਦੌਰ ਚੱਲ ਰਿਹਾ ਹੈ। ਇਸੇ ਦੌਰਾਨ ਸੀ. ਬੀ. ਐੱਸ. ਈ. ਨਾਲ ਜੁੜੇ ਕਈ ਅਜਿਹੇ ਸਕੂਲ ਵੀ ਹਨ, ਜਿਨ੍ਹਾਂ ਨੇ ਬੋਰਡ ਦੇ ਨਿਰਦੇਸ਼ਾਂ ਦੇ ਬਿਲਕੁਲ ਉਲਟ ਜਾ ਕੇ ਮਾਰਚ ਵਿਚ ਹੀ ਆਪਣੀਆਂ ਕਲਾਸਾਂ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ। ਇਹ ਵੀ ਪਤਾ ਲੱਗਾ ਹੈ ਕਿ ਪਿੰਡਾਂ ਦੇ ਕਈ ਸਕੂਲਾਂ ਨੇ ਤਾਂ ਨਵਾਂ ਸੈਸ਼ਨ ਸ਼ੁਰੂ ਵੀ ਕਰ ਲਿਆ ਹੈ। ਹਾਲਾਂਕਿ ਇਨ੍ਹਾਂ ਦਿਨਾਂ ’ਚ ਸਕੂਲਾਂ ਵਿਚ ਬੋਰਡ ਐਗਜ਼ਾਮ ਚੱਲ ਰਹੇ ਹਨ ਅਤੇ ਨਵਾਂ ਸੈਸ਼ਨ ਸ਼ੁਰੂ ਕਰਨ ’ਚ ਸਕੂਲਾਂ ਦੀ ਇਹ ਜਲਦਬਾਜ਼ੀ ਕਿਤੇ ਲਾ ਕਿਤੇ ਕਈ ਸਵਾਲ ਖੜ੍ਹੇ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੋਂ ਕੈਨੇਡਾ ਗਏ ਪਤੀ ਨੂੰ ਮਿਲਿਆ ਧੋਖਾ! 23 ਲੱਖ ਲਗਾ ਕੇ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ੍ਹ
ਪਤਾ ਲੱਗਾ ਹੈ ਕਿ ਮਾਰਚ ਵਿਚ ਹੀ ਨਵਾਂ ਸੈਸ਼ਨ ਸ਼ੁਰੂ ਕਰਨ ਵਾਲੇ ਸਕੂਲਾਂ ਵਲੋਂ ਵਿਦਿਆਰਥੀਆਂ ਨੂੰ ਭੇਜੇ ਗਏ ਸਰਕੁਲਰ ਦੇ ਆਧਾਰ ’ਤੇ ਸੀ. ਬੀ. ਐੱਸ. ਈ. ਨੂੰ ਸ਼ਿਕਾਇਤ ਵੀ ਕੀਤੀ ਗਈ ਹੈ। ਹਾਲਾਂਕਿ ਕਈ ਸਕੂਲ ਅਜਿਹੇ ਵੀ ਹਨ, ਜੋ ਅਪ੍ਰੈਲ ਦੇ ਪਹਿਲੇ ਹਫਤੇ ’ਚ ਹੀ ਨਵੇਂ ਸੈਸ਼ਨ ਦੀਆਂ ਕਲਾਸਾਂ ਸ਼ੁਰੂ ਕਰ ਰਹੇ ਹਨ। ਜਾਣਕਾਰੀ ਮੁਤਾਬਕ 2 ਸਾਲ ਪਹਿਲਾਂ ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਹਰ ਸਾਲ ਅਕੈਡਮਿਕ ਕੈਲੰਡਰ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਇਕ ਸਰਕੂਲਰ ਜਾਰੀ ਕੀਤਾ ਸੀ। ਸਰਕੂਲਰ ’ਚ ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਕਿਹਾ ਸੀ ਕਿ ਨਵਾਂ ਅਕੈਡਮਿਕ ਸੈਸ਼ਨ ਹਰ ਸਾਲ 1 ਅਪ੍ਰੈਲ ਤੋਂ ਪਹਿਲਾਂ ਬਿਲਕੁਲ ਵੀ ਨਾ ਸ਼ੁਰੂ ਕਰਨ।
ਬੋਰਡ ਕੋਲ ਪਹਿਲਾਂ ਵੀ ਸ਼ਿਕਾਇਤਾਂ ਪੁੱਜ ਰਹੀਆਂ ਸਨ ਕਿ ਕਈ ਸਕੂਲ ਅਪ੍ਰੈਲ ਤੋਂ ਪਹਿਲਾਂ ਮਾਰਚ ’ਚ ਹੀ ਆਪਣਾ ਅਕੈਡਮਿਕ ਸੈਸ਼ਨ ਸ਼ੁਰੂ ਕਰ ਦਿੰਦੇ ਹਨ। ਅਜਿਹਾ ਕਰਨ ਨਾਲ ਵਿਦਿਆਰਥੀਆਂ ’ਚ ਚਿੰਤਾ ਅਤੇ ਤਣਾਅ ਪੈਦਾ ਹੁੰਦਾ ਹੈ। ਬੋਰਡ ਵਲੋਂ ਜਾਰੀ ਸਰਕੁਲਰ ’ਚ ਕਿਹਾ ਗਿਆ ਸੀ ਕਿ ਕੁਝ ਸਕੂਲ ਆਪਣਾ ਅਕੈਡਮਿਕ ਸੈਸ਼ਨ ਜਲਦ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਘੱਟ ਸਮਾਂਹੱਦ ’ਚ ਪੂਰੇ ਸਾਲ ਦਾ ਸਿਲੇਬਸ ਪੂਰਾ ਕਰਨ ਦਾ ਯਤਨ ਕਰਨ ਨਾਲ ਵਿਦਿਆਰਥੀਆਂ ਲਈ ਜ਼ੋਖਿਮ ਪੈਦਾ ਹੁੰਦਾ ਹੈ, ਜੋ ਚਿੰਤਾ ਅਤੇ ਥਕਾਨ ਦਾ ਸਾਹਮਣਾ ਕਰ ਸਕਦੇ ਹਨ।
ਸੀ. ਬੀ. ਐੱਸ. ਈ. ਨੇ ਸਰਕੁਲਰ ਜਾਰੀ ਕਰ ਕੇ ਇਹ ਦਿੱਤਾ ਸੀ ਤਰਕ
ਸੀ. ਬੀ. ਐੱਸ. ਈ. ਮੁਤਾਬਕ ਸਕੂਲਾਂ ਦੀ ਇਸ ਜਲਦਬਾਜ਼ੀ ਨਾਲ ਬੱਚਿਆਂ ਕੋਲ ਲਾਈਫ ਸਕਿੱਲ, ਵੈਲਿਊ, ਐਜੂਕੇਸ਼ਨ, ਹੈਲਥ ਅਤੇ ਫਿਜ਼ੀਕਲ ਐਜੂਕੇਸ਼ਨ, ਵਰਕ ਐਜੂਕੇਸ਼ਨ ਅਤੇ ਕਮਿਊਨਿਟੀ ਸਰਵਿਸ ਵਰਗੀਆਂ ਐਕਸਟਰਾ ਕੁਰੀਕੁਲਰ ਗਤੀਵਿਧੀਆਂ ਕਰਨ ਲਈ ਬਹੁਤ ਘੱਟ ਜਾਂ ਬਿਲਕੁਲ ਸਮਾਂ ਨਹੀਂ ਹੈ, ਜਦੋਂਕਿ ਇਹ ਐਕਟੀਵਿਟੀਜ਼ ਪੜ੍ਹਾਈ ਜਿੰਨੀਆਂ ਹੀ ਮਹੱਤਵਪੂਰਨ ਹਨ। ਇਸ ਲਈ ਸਕੂਲਾਂ ਨੂੰ ਅਕੈਡਮਿਕ ਸੈਸ਼ਨ 1 ਅਪ੍ਰੈਲ ਤੋਂ 31 ਮਾਰਚ ਤੱਕ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪਿੰਡਾਂ ਨਾਲ ਜੁੜੀ ਵੱਡੀ ਖ਼ਬਰ! 11 ਪਿੰਡਾਂ ਨੂੰ ਮਿਲਣ ਜਾ ਰਹੀ ਖ਼ਾਸ ਸੌਗਾਤ
ਬੋਰਡ ਦੇ ਇਨ੍ਹਾਂ ਦਿਨਾਂ ਦਾ 2 ਸਾਲ ਤਾਂ ਸਕੂਲਾਂ ’ਤੇ ਪੂਰਾ ਅਸਰ ਦੇਖਣ ਨੂੰ ਮਿਲਿਆ ਪਰ ਇਸ ਵਾਰ ਤੋਂ ਕਈ ਸਕੂਲਾਂ ਨੇ ਫਿਰ ਆਪਣਾ ਨਵਾਂ ਸੈਸ਼ਨ ਜਲਦ ਸ਼ੁਰੂ ਕਰਨ ਦੀ ਤਿਆਰੀ ਕਰ ਲਈ। ਹਾਲਾਂਕਿ ਕਈ ਸਕੂਲ ਤਾਂ ਅਜਿਹੇ ਹਨ, ਜਿਨ੍ਹਾਂ ਨੇ ਬੋਰਡ ਪ੍ਰੀਖਿਆਵਾਂ ’ਚ ਹੀ ਨਵੇਂ ਸੈਸ਼ਨ ਦੀ 10ਵੀਂ ਅਤੇ 12ਵੀਂ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤ ਮਿਲਣ 'ਤੇ ਲਿਆ ਜਾਵੇਗਾ ਐਕਸ਼ਨ: ਰੀਜਨਲ ਅਫ਼ਸਰ
ਇਸ ਬਾਰੇ ਸੀ. ਬੀ. ਐੱਸ. ਈ. ਦੇ ਚੰਡੀਗੜ੍ਹ ਰੀਜਨਲ ਅਫ਼ਸਰ ਰਾਜੇਸ਼ ਗੁਪਤਾ ਨੇ ਕਿਹਾ ਕਿ ਸਾਰੇ ਸੀ. ਬੀ. ਐੱਸ. ਈ. ਸਕੂਲਾਂ ’ਚ ਨਵਾਂ ਸੈਸ਼ਨ 1 ਅਪ੍ਰੈਲ ਤੋਂ ਹੀ ਸ਼ੁਰੂ ਕਰਨ ਦੇ ਨਿਰਦੇਸ਼ ਹਨ। ਅਜਿਹੇ ’ਚ ਜਿਹੜੇ ਸਕੂਲ ਅਪ੍ਰੈਲ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਬੁਲਾ ਕੇ ਨਵਾਂ ਸੈਸ਼ਨ ਸ਼ੁਰੂ ਕਰ ਰਹੇ ਹਨ, ਉਨ੍ਹਾਂ ਨੂੰ ਬੋਰਡ ਦੇ ਨਿਯਮਾਂ ਦੀ ਪਾਲਣਾ ਕਰਨਾ ਚਾਹੀਦਾ ਹੈ। ਇਸ ਮਾਮਲੇ ’ਚ ਸ਼ਿਕਾਇਤ ਆਉਣ ’ਤੇ ਸਬੰਧਤ ਸਕੂਲ ਦੇ ਖਿਲਾਫ ਐਫਲੀਏਸ਼ਨ ਨਿਯਮਾਂ ਤਹਿਤ ਐਕਸ਼ਨ ਲਿਆ ਜਾਵੇਗਾ।
ਬੱਚਿਆਂ ’ਤੇ ਟਿਊਸ਼ਨ ਦਾ ਬੋਝ ਪਾਉਣ ਵਾਲੇ ਪੇਰੈਂਟਸ ਚੈੱਕ ਨਹੀਂ ਕਰਦੇ ਅਧਿਆਪਕਾਂ ਦੀ ਕੁਆਲੀਫਿਕੇਸ਼ਨ, ਪਾਰਟ ਟਾਈਮ ਅਧਿਆਪਕਾਂ ਦੇ ਹੱਥਾਂ ’ਚ ਬੱਚੇ
ਛੋਟੇ-ਛੋਟੇ ਬੱਚਿਆਂ ’ਤੇ ਪੜ੍ਹਾਈ ਦਾ ਬੋਝ ਪਾਉਣ ’ਚ ਕਈ ਪੇਰੈਂਟਸ ਵੀ ਪਿੱਛੇ ਨਹੀਂ ਹਨ। ਇਹੀ ਕਾਰਨ ਹੈ ਕਿ ਅਜੇ ਸਕੂਲਾਂ ’ਚ ਨਵਾਂ ਸੈਸ਼ਨ ਸ਼ੁਰੂ ਹੋਣਾ ਹੈ ਪਰ ਕਈ ਪੇਰੈਂਟਸ ਹੁਣ ਤੋਂ ਹੀ ਬੱਚਿਆਂ ਨੂੰ ਨਵੀਂ ਕਲਾਸ ਲਈ ਟਿਊਸ਼ਨ ’ਤੇ ਭੇਜਣਾ ਸ਼ੁਰੂ ਕਰ ਚੁੱਕੇ ਹਨ। ਟਿਊਸ਼ਨ ਸੈਂਟਰਾਂ ਦੇ ਹਾਲਾਤ ਤਾਂ ਇਹ ਹਨ ਕਿ ਜੂਨੀਅਰ ਕਲਾਸਾਂ ਦੇ ਬੱਚੇ ਨਵੀਆਂ ਕਿਤਾਬਾਂ ਲਿਆ ਕੇ ਅਗਲੀ ਪੜ੍ਹਾਈ ਸ਼ੁਰੂ ਕਰ ਰਹੇ ਹਨ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਕਈ ਪੇਰੈਂਟਸ ਮਾਰਕੀਟ ਜਾਂ ਘਰਾਂ ’ਚ ਚੱਲ ਰਹੇ ਇਨ੍ਹਾਂ ਟਿਊਸ਼ਨ ਸੈਂਟਰਾਂ ’ਚ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਕੁਆਲੀਫਿਕੇਸ਼ਨ ਚੈੱਕ ਕੀਤੇ ਬਗੈਰ ਹੀ ਆਪਣੇ ਬੱਚਿਆਂ ਦਾ ਭਵਿੱਖ ਅਜਿਹੇ ਅਧਿਆਪਕਾਂ ਦੇ ਹੱਥਾਂ ’ਚ ਸੌਂਪ ਰਹੇ ਹਨ, ਜੋ ਖੁਦ ਕਿਸੇ ਵਿਸ਼ੇਸ਼ ਵਿਸ਼ੇ ਦੇ ਡਿਗਰੀਧਾਰੀ ਨਹੀਂ ਹਨ ਪਰ ਅਜਿਹੇ ਟਿਊਸ਼ਨ ਸੈਂਟਰਾਂ ਦੇ ਸੰਚਾਲਕ ਘੱਟ ਸੈਲਰੀ ’ਤੇ ਅਜਿਹੇ ਅਧਿਆਪਕਾਂ ਨੂੰ ਰੱਖ ਕੇ ਪੇਰੈਂਟਸ ਤੋਂ ਹਰ ਸਾਲ ਵਿਸ਼ੇ ਦੇ ਹਿਸਾਬ ਨਾਲ ਮੋਟੀਆ ਫੀਸਾਂ ਵਸੂਲ ਕੇ ਕਾਫੀ ਮੁਨਾਫਾ ਕਮਾ ਰਹੇ ਹਨ।
ਹਾਲਾਂਕਿ ਟਿਊਸ਼ਨ ਕਲਚਰ ਨੂੰ ਉਤਸ਼ਾਹ ਨਾ ਦੇਣ ਦਾ ਸੁਝਾਅ ਸਮੇਂ-ਸਮੇਂ ’ਤੇ ਸਕੂਲਾਂ ਵਲੋਂ ਪੇਰੈਂਟਸ ਨੂੰ ਦਿੱਤਾ ਜਾਂਦਾ ਹੈ ਪਰ ਸਕੂਲ ਫੀਸ ’ਚ ਹਲਕੇ ਜਿਹੇ ਵਾਧੇ ’ਤੇ ਮਹਿੰਗਾਈ ਦੀ ਦੁਹਾਈ ਦੇਣ ਵਾਲੇ ਕਈ ਪੇਰੈਂਟਸ ਟਿਊਸ਼ਨਾਂ ਦੀਆਂ ਮੋਟੀਆਂ ਫੀਸਾਂ ਦੇਣ ਤੋਂ ਹਰਗਿਜ ਨਹੀਂ ਝਿਜਕਦੇ।
ਇਹ ਖ਼ਬਰ ਵੀ ਪੜ੍ਹੋ - ਕੀ ਤੁਸੀਂ ਵੀ TDS ਰਿਫੰਡ ਲੈਣ ਲਈ ਭਰਦੇ ਹੋ Income Tax Return? ਵਿਭਾਗ ਨੇ ਕਰ 'ਤੀ ਸਖ਼ਤੀ! ਪੜ੍ਹੋ ਪੂਰੀ ਖ਼ਬਰ
ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਕਈ ਟਿਊਸ਼ਨ ਸੈਂਟਰ ਤਾਂ ਅਜਿਹੇ ਹਨ, ਜਿਨ੍ਹਾਂ ਦੇ ਸੰਚਾਲਕ ਖੁਦ ਇਕ-ਦੂਜੇ ਸੈਂਟਰਾਂ ’ਚ ਜਾ ਕੇ ਪੜ੍ਹਾ ਰਹੇ ਹਨ, ਕਿਉਂਕਿ ਉਥੇ ਵਿਸ਼ੇ ਮਾਹਿਰ ਅਧਿਆਪਕ ਨਹੀਂ ਹਨ। ਅਜਿਹੇ ’ਚ ਪਾਰਟ ਟਾਈਮ ਅਧਿਆਪਕਾਂ ਦੇ ਸਹਾਰੇ ਹੀ ਟਿਊਸ਼ਨ ਸੈਂਟਰ ਚੱਲ ਰਹੇ ਹਨ। ਅਜਿਹੇ ’ਚ ਹੁਣ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਜਿਹੇ ਟਿਊਸ਼ਨ ਸੈਂਟਰਾਂ ’ਤੇ ਬੱਚਿਆਂ ਦਾ ਭਵਿੱਖ ਕੀ ਹੋਵੇਗਾ? ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਕਿਸੇ ਵੀ ਸਰਕਾਰ ਨੇ ਟਿਊਸ਼ਨ ਸੈਂਟਰਾਂ ਲਈ ਸਕੂਲਾਂ ਦੀ ਤਰਜ਼ ’ਤੇ ਕੋਈ ਨਿਯਮ ਕਿਉਂ ਨਹੀਂ ਬਣਾਏ, ਜਦੋਂਕਿ ਇਨ੍ਹਾਂ ਵਿਚ ਵੀ ਬੱਚੇ ਹੀ ਪੜ੍ਹ ਰਹੇ ਹਨ।
ਨਾਮੀ ਸਕੂਲਾਂ ’ਚ ਪੜ੍ਹਾਉਣ ਵਾਲੇ ਟੀਚਰਾਂ ਨੇ ਵੀ ਖੋਲ੍ਹੇ ਖੁਦ ਦੇ ਟਿਊਸ਼ਨ ਸੈਂਟਰ
ਟਿਊਸ਼ਨ ਕਲਚਰ ਨੂੰ ਉਤਸ਼ਾਹ ਦੇਣ ’ਚ ਸ਼ਹਿਰ ਦੇ ਕਈ ਨਾਮੀ ਸਕੂਲਾਂ ਦੇ ਅਧਿਆਪਕ ਵੀ ਪਿੱਛੇ ਨਹੀਂ ਹਨ। ਇਸ ਗੱਲ ’ਚ ਕੋਈ 2 ਰਾਵਾਂ ਨਹੀਂ ਹੈ ਕਿ ਹਰ ਸਕੂਲ ਆਪਣੇ ਅਧਿਆਪਕਾਂ ਨੂੰ ਟਿਊਸ਼ਨ ਕਲਚਰ ਨੂੰ ਬੜਾਵਾ ਨਾ ਦੇ ਕੇ ਕਲਾਸ ’ਚ ਹੀ ਵਿਦਿਆਰਥੀਆਂ ਨੂੰ ਸਹੀ ਢੰਗ ਨਾਲ ਪੜ੍ਹਾਉਣ ਦਾ ਨਿਰਦੇਸ਼ ਦਿੰਦਾ ਹੈ ਪਰ ਇਸ ਦੇ ਬਾਵਜੂਦ ਕਈ ਵਿਸ਼ੇ ਮਾਹਿਰ ਅਧਿਆਪਕ ਅਜਿਹੇ ਹਨ, ਜੋ ਘਰ ’ਚ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਂ ’ਤੇ ਮਾਰਕੀਟ ’ਚ ਇਮਾਰਤਾਂ ਕਿਰਾਏ ’ਤੇ ਲੈ ਕੇ 8ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਦੀਆਂ ਟਿਊਸ਼ਨਾਂ ਪੜ੍ਹਾ ਰਹੇ ਹਨ।
ਇਕ-ਦੋ ਸਕੂਲ ਅਜਿਹੇ ਹਨ, ਜਿਨ੍ਹਾਂ ਦੇ ਸਾਇੰਸ ਵਿਸ਼ੇ ਦੇ ਫਿਜ਼ੀਕਸ, ਕੈਮਿਸਟਰੀ, ਮੈਥ ਅਤੇ ਬਾਇਓਲੋਜੀ ਦੇ ਪੀ. ਜੀ. ਟੀ. ਨੇ ਆਪਸ ’ਚ ਸ਼ੇਅਰ ਪਾ ਕੇ ਟਿਊਸ਼ਨ ਸੈਂਟਰ ਖੋਲ੍ਹਿਆ ਹੈ ਅਤੇ ਉਸ ’ਚ ਉਨ੍ਹਾਂ ਦੇ ਆਪਣੇ ਸਕੂਲ ਸਮੇਤ ਹੋਰਨਾਂ ਸਕੂਲਾਂ ਦੇ ਨਾਨ-ਮੈਡੀਕਲ ਅਤੇ ਮੈਡੀਕਲ ਵਿਸ਼ੇ ਦੇ ਵਿਦਿਆਰਥੀ ਸਕੂਲ ਤੋਂ ਬਾਅਦ ਪੜ੍ਹਾਈ ਕਰਨ ਆ ਰਹੇ ਹਨ। ਕਈ ਅਜਿਹੇ ਸਕੂਲੀ ਅਧਿਆਪਕ ਵੀ ਹਨ, ਜੋ ਚੁੱਪ-ਚਪੀਤੇ ਢੰਗ ਨਾਲ ਸ਼ਹਿਰ ਦੇ ਚੁਣੇ ਹੋਏ ਕੋਚਿੰਗ ਸੈਂਟਰਾਂ ’ਚ ਜਾ ਕੇ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਦੀ ਕੋਚਿੰਗ ਦੇ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਗਵਾੜਾ ਨਗਰ ਨਿਗਮ ਦੀ ਬਜਟ ਮੀਟਿੰਗ 'ਚ ਸਾਲ 2025-26 ਲਈ 4762.10 ਲੱਖ ਦਾ ਬਜਟ ਪਾਸ
NEXT STORY