ਫਗਵਾੜਾ (ਜਲੋਟਾ) : ਫਗਵਾੜਾ ਨਗਰ ਨਿਗਮ ਦੀ ਬੀਤੇ ਦਿਨ ਜਨਰਲ ਹਾਊਸ ਦੀ ਹੋਈ ਵਿਸ਼ੇਸ਼ ਮੀਟਿੰਗ ਵਿੱਚ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ, ਮੇਅਰ ਰਾਮਪਾਲ ਉੱਪਲ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਸਣੇ ਮੌਕੇ 'ਤੇ ਮੌਜੂਦ ਰਹੇ ਕੌਂਸਲਰਾਂ ਵੱਲੋਂ ਸਾਲ 2025-26 ਲਈ 4762.10 ਲੱਖ ਰੁਪਏ ਦਾ ਬਜਟ ਪਾਸ ਕਰ ਦਿੱਤਾ ਗਿਆ। ਇਸ ਵਿੱਚ ਮੁੱਖ ਤੌਰ 'ਤੇ 700 ਲੱਖ ਪ੍ਰਾਪਰਟੀ ਟੈਕਸ 3100 ਲੱਖ ਵੈਟ ਜੀਐੱਸਟੀ 60 ਲੱਖ ਰੁਪਏ ਐਡਵਰਟਾਈਜ਼ਮੈਂਟ ਟੈਕਸ 550 ਲੱਖ ਬਿਲਡਿੰਗ ਐਪਲੀਕੇਸ਼ਨ ਫੀਸ 50 ਲੱਖ ਰੁਪਏ ਕਿਰਾਇਆ ਲੀਜ਼ਮਨੀ ਆਦਿ ਸਮੇਤ 302.10 ਲੱਖ ਹੋਰ ਸਰੋਤਾ ਰਾਹੀਂ ਉਪਲਬਧ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ।
ਵੱਡੀ ਗੱਲ ਇਹ ਹੈ ਕਿ ਬਜਟ ਵਿੱਚ ਫਗਵਾੜਾ ਦੇ ਵਿਕਾਸ ਲਈ 1290 ਲੱਖ ਰੁਪਏ ਕਮਿਟਡ ਅਤੇ ਨੋਨ ਕਮਿਟਡ ਦਾ ਟੀਚਾ ਰੱਖਿਆ ਗਿਆ ਹੈ, ਜਦਕਿ 3245 ਲੱਖ ਰੁਪਏ ਸਰਕਾਰੀ ਅਮਲੇ 227.10 ਲੱਖ ਰੁਪਏ ਕੰਟੇਨਜਸੀ ਲਈ ਨਿਰਧਾਰਿਤ ਕੀਤੇ ਗਏ ਹਨ। ਸਾਲ 2025-26 ਲਈ ਮੇਅਰ ਅਤੇ ਕੌਂਸਲਰਾਂ ਦੇ ਭੱਤੇ ਆਦੀ ਲਈ ਨਿਗਮ ਵੱਲੋਂ 1 ਕਰੋੜ 40 ਲੱਖ ਰੁਪਏ ਜਨਰਲ ਸ਼ਾਖਾ ਲਈ 80 ਲੱਖ ਰੁਪਏ ਹਾਊਸ ਟੈਕਸ ਸ਼ਾਖਾ ਲਈ 75 ਲੱਖ ਆਊਟ ਸੋਰਸ ਕੀਤੇ ਗਏ ਕਰਮਚਾਰੀਆਂ ਲਈ 350 ਲੱਖ ਰੁਪਏ ਦਾ ਟੀਚਾ ਮਿਥਿਆ ਗਿਆ ਹੈ।
ਇਹ ਵੀ ਪੜ੍ਹੋ : ਨਗਰ ਨਿਗਮ ਲੁਧਿਆਣਾ ਨੂੰ ਪੱਖੋਵਾਲ ਰੋਡ ਫਲਾਈਓਵਰ ਤੇ ਰੇਲਵੇ ਅੰਡਰਬ੍ਰਿਜ ਲਈ ਮਿਲਿਆ ਸਮਾਰਟ ਸਿਟੀ ਪੁਰਸਕਾਰ
ਫਾਇਰ ਬ੍ਰਿਗੇਡ ਸ਼ਾਖਾ ਲਈ ਨਿਗਮ ਪੱਧਰ ਤੇ 3 ਲੱਖ ਰੁਪਏ ਪੈਟਰੋਲ ਡੀਜ਼ਲ ਦੇ ਖਰਚੇ ਲਈ 150 ਲੱਖ ਰੁਪਏ ਦਫਤਰ ਦੇ ਬਿਜਲੀ ਦੇ ਬਿਲ ਲਈ 20 ਲੱਖ ਰੁਪਏ ਪ੍ਰਿੰਟ ਲਾਈਟਸ ਦੇ ਬਿਜਲੀ ਦੇ ਬਿਲ ਲਈ 320 ਲੱਖ ਰੁਪਏ ਅਤੇ ਸਟਰੀਟ ਲਾਈਟਾਂ ਦੇ ਰੱਖ-ਰਖਾਵ ਲਈ 80 ਲੱਖ ਰੁਪਏ ਸੋਲਿਡ ਵੇਸਟ ਮੈਨੇਜਮੈਂਟ ਲਈ 10 ਲੱਖ ਰੁਪਏ ਨਗਰ ਨਿਗਮ ਦੀ ਇਮਾਰਤ ਦੀ ਦੇਖਭਾਲ ਲਈ 20 ਲੱਖ ਰੁਪਏ ਰੱਖੇ ਗਏ ਹਨ। ਨਿਗਮ ਦੇ ਇਲਾਕੇ ਵਿੱਚ ਆਉਂਦੀਆਂ ਗਊਸ਼ਾਲਾਵਾਂ ਲਈ ਗਊ ਸੈੱਸ ਦੀ ਅਦਾਇਗੀ ਲਈ 25 ਲੱਖ ਰੁਪਏ ਰੱਖੇ ਗਏ ਹਨ। ਇਸ ਦੇ ਨਾਲ ਹੀ ਨਿਗਮ ਵੱਲੋਂ ਸਲਮ ਇੰਪਰੂਵਮੈਂਟ ਲਈ 5 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਨਿਗਮ ਇਲਾਕੇ ਵਿੱਚ ਆਉਂਦੇ ਗਲੀ-ਮੁਹੱਲਿਆਂ, ਕਾਲੋਨੀਆਂ ਆਦਿ ਸੜਕਾਂ ਦੇ ਰੱਖ-ਰਖਾਵ ਅਤੇ ਨਵੇਂ ਸਿਰੇ ਤੋਂ ਉਸਾਰੀ ਲਈ 400 ਲੱਖ ਦਾ ਬਜਟ ਪਾਸ ਕੀਤਾ ਗਿਆ ਹੈ, ਜਦਕਿ ਪਾਰਕਾਂ ਗਰੀਨ ਬੈਲਟ ਲਈ 150 ਲੱਖ ਦਾ ਬਜਟ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : 24 ਅਤੇ 25 ਮਾਰਚ ਨੂੰ ਖੁੱਲ੍ਹਣਗੇ ਬੈਂਕ, ਪਹਿਲਾਂ ਇਸ ਵਜ੍ਹਾ ਕਾਰਨ ਰਹਿਣ ਵਾਲੇ ਸਨ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਤੁਸੀਂ ਵੀ TDS ਰਿਫੰਡ ਲੈਣ ਲਈ ਭਰਦੇ ਹੋ Income Tax Return? ਵਿਭਾਗ ਨੇ ਕਰ 'ਤੀ ਸਖ਼ਤੀ! ਪੜ੍ਹੋ ਪੂਰੀ ਖ਼ਬਰ
NEXT STORY