ਜਲੰਧਰ (ਮ੍ਰਿਦੁਲ)– ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਦੇ ਪ੍ਰਿੰਸੀਪਲ ਡਾਇਰੈਕਟਰ ਦੀ ਨਿਗਰਾਨੀ ਵਿਚ 4 ਸੂਬਿਆਂ (ਪੰਜਾਬ, ਜੰਮੂ, ਦਿੱਲੀ ਅਤੇ ਯੂ. ਪੀ.) ਵਿਚ 10 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਛਾਪੇਮਾਰੀ ਦੌਰਾਨ ਇਕ ਨਵਾਂ ਫਰਜ਼ੀਵਾੜਾ ਸਾਹਮਣੇ ਆਇਆ, ਜਿਸ ਵਿਚ ਜਾਂਚ ਦੌਰਾਨ ਪਤਾ ਲੱਗਾ ਕਿ ਕੁਝ ਪ੍ਰਮੁੱਖ ਅਕਾਊਂਟੈਂਟ ਮਿਲ ਕੇ ਪੂਰੇ ਦੇਸ਼ ਵਿਚ ਸਰਕਾਰੀ ਕਰਮਚਾਰੀਆਂ ਨੂੰ ਇਨਕਮ ਟੈਕਸ ਰਿਫੰਡ ਦਿਵਾਉਣ ਲਈ ਜਾਅਲੀ ਰਿਟਰਨ ਫਾਈਲ ਕਰ ਰਹੇ ਹਨ। ਇਸ ਵਿਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਪ੍ਰਮੁੱਖ ਅਕਾਊਂਟੈਂਟਾਂ ਬਾਰੇ ਜਾਣਕਾਰੀ ਮਿਲੀ ਸੀ, ਜਿਸ ਨੂੰ ਲੈ ਕੇ ਟੀਮ ਨੇ 2 ਦਿਨ ਸਾਰੀਆਂ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪਿੰਡਾਂ ਨਾਲ ਜੁੜੀ ਵੱਡੀ ਖ਼ਬਰ! 11 ਪਿੰਡਾਂ ਨੂੰ ਮਿਲਣ ਜਾ ਰਹੀ ਖ਼ਾਸ ਸੌਗਾਤ
ਛਾਪੇਮਾਰੀ ਦੌਰਾਨ ਇਨ੍ਹਾਂ ਦੇ ਟਿਕਾਣਿਆਂ ਤੋਂ ਮਿਲੇ ਮੋਬਾਈਲ ਫੋਨ, ਲੈਪਟਾਪ ਅਤੇ ਹੋਰਨਾਂ ਯੰਤਰਾਂ ਨੂੰ ਦਸਤਾਵੇਜ਼ਾਂ ਤੇ ਡਿਜੀਟਲ ਰਿਕਾਰਡ ਬਾਰੇ ਸਬੂਤ ਮਿਲੇ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਇਨ੍ਹਾਂ ਟੈਕਸ ਡਿਫਾਲਟਰਾਂ ਵੱਲੋਂ ਫਰਜ਼ੀ ਛੋਟਾਂ ਅਤੇ ਕਟੌਤੀਆਂ ਦਾ ਦਾਅਵਾ ਕਰ ਕੇ ਵੱਡੀ ਟੈਕਸ ਚੋਰੀ ਦਾ ਪਤਾ ਲਾਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੋਂ ਕੈਨੇਡਾ ਗਏ ਪਤੀ ਨੂੰ ਮਿਲਿਆ ਧੋਖਾ! 23 ਲੱਖ ਲਗਾ ਕੇ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ੍ਹ
ਸੂਤਰਾਂ ਨੇ ਦੱਸਿਆ ਕਿ ਉਕਤ ਧੋਖੇਬਾਜ਼ਾਂ ਵੱਲੋਂ ਅਪਣਾਇਆ ਜਾ ਰਿਹਾ ਇਹ ਢੰਗ ਟੈਕਸ ਬਿਨੈਕਾਰਾਂ ਦੀ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਫਾਈਲ ਕਰਨ ਲਈ ਲੱਖਾਂ ਈ-ਮੇਲ ਆਈ. ਡੀ. ਅਤੇ ਸੰਪਰਕ ਨੰਬਰਾਂ ਦੀ ਵਰਤੋਂ ਕਰ ਰਹੇ ਹਨ ਅਤੇ ਇਨਕਮ ਟੈਕਸ ਐਕਟ ਤੇ ਬਿਨਾਂ ਕਿਸੇ ਸਬੂਤ ਦੇ ਧਾਰਾ 10 ਅਤੇ 80 ਤਹਿਤ ਭਾਰੀ ਕਟੌਤੀਆਂ ਅਤੇ ਛੋਟਾਂ ਦਾ ਐਲਾਨ ਕਰ ਕੇ ਜਾਅਲੀ ਰਿਫੰਡ ਦਾ ਦਾਅਵਾ ਕਰ ਰਹੇ ਹਨ। ਇਸ ਤੋਂ ਇਲਾਵਾ ਰਿਫੰਡ ਦੀ ਰਕਮ ਅਤੇ ਆਮ ਤੌਰ ’ਤੇ ਟੈਕਸ ਭਰਨ ਵਾਲਿਆਂ ਵੱਲੋਂ ਪ੍ਰਾਪਤ ਰਿਫੰਡ ਰਾਸ਼ੀ ਦੀ 5 ਤੋਂ 10 ਫ਼ੀਸਦੀ ਤਕ ਕਮੀਸ਼ਨ ਵੀ ਲੈ ਰਹੇ ਸਨ। ਉਕਤ ਕਮੀਸ਼ਨ ਦੀ ਰਕਮ ਉਨ੍ਹਾਂ ਵੱਲੋਂ ਬੈਂਕ ਚੈਨਲਾਂ ਜਾਂ ਨਕਦ ਰੂਪ ਵਿਚ ਲਈ ਜਾ ਰਹੀ ਸੀ। ਵਧੇਰੇ ਮਾਮਲਿਆਂ ਵਿਚ ਟੀ. ਡੀ. ਐੱਸ. ਦਾ ਪੂਰੀ ਤਰ੍ਹਾਂ ਰਿਫੰਡ ਦਾ ਦਅਵਾ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਸਰਕਾਰੀ ਖਜ਼ਾਨੇ ਨੂੰ ਮਹੱਤਵਪੂਰਨ ਨੁਕਸਾਨ ਹੋਇਆ ਸੀ। ਅਜਿਹੀਆਂ ਇਨਕਮ ਟੈਕਸ ਰਿਟਰਨਾਂ ਦੀ ਕੁੱਲ ਗਿਣਤੀ ਲੱਗਭਗ 1 ਲੱਖ ਤੋਂ ਵੀ ਜ਼ਿਆਦਾ ਹੈ ਅਤੇ ਇਹ ਗਿਣਤੀ ਦਿਨੋ-ਦਿਨ ਵਧ ਰਹੀ ਹੈ ਕਿਉਂਕਿ ਵਿਭਾਗ ਵੱਲੋਂ ਅਜੇ ਵੀ ਜਾਂਚ ਜਾਰੀ ਹੈ। ਇਨ੍ਹਾਂ ਵਿਅਕਤੀਆਂ ਦੇ ਘਰਾਂ ਅਤੇ ਹੋਰਨਾਂ ਟਿਕਾਣਿਆਂ ’ਤੇ ਬੁੱਧਵਾਰ ਨੂੰ ਸ਼ੁਰੂ ਹੋਈ ਜਾਂਚ ਵੀਰਵਾਰ ਦੇਰ ਰਾਤ ਤਕ ਚੱਲਦੀ ਰਹੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਪਿੰਡਾਂ ਨਾਲ ਜੁੜੀ ਵੱਡੀ ਖ਼ਬਰ! 11 ਪਿੰਡਾਂ ਨੂੰ ਮਿਲਣ ਜਾ ਰਹੀ ਖ਼ਾਸ ਸੌਗਾਤ
NEXT STORY