ਜਲੰਧਰ (ਧਵਨ)— ਕਾਂਗਰਸ ਦੀ ਨਵ-ਨਿਯੁਕਤ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦਾ ਜਨਮ 12 ਜਨਵਰੀ 1972 ਨੂੰ ਦਿੱਲੀ 'ਚ ਮਿਥੁਨ ਲਗਨ 'ਚ ਹੋਇਆ ਸੀ। ਮਿਥੁਨ ਲਗਨ ਦਾ ਮਾਲਕ ਬੁੱਧ ਗ੍ਰਹਿ ਹੈ। ਇਸ ਲਈ ਅਜਿਹੇ ਜਾਤਕ ਸਿਆਣੇ, ਚਲਾਕ, ਸਿਆਸੀ ਸਮਝ ਰੱਖਣ ਵਾਲੇ ਅਤੇ ਦੂਜੇ ਦੇ ਮਨ ਦੀ ਗੱਲ ਨੂੰ ਜਾਣਨ ਵਾਲੇ ਹੁੰਦੇ ਹਨ। ਦੇਸ਼ ਦੇ ਪ੍ਰਮੁੱਖ ਜੋਤਿਸ਼ੀ ਇੰਦਰਜੀਤ ਸਾਹਨੀ ਮੁਤਾਬਕ ਲਗਨ ਦਾ ਉਪ ਨਕਸ਼ਤਰ ਸਵਾਮੀ ਬ੍ਰਹਿਸਪਤੀ ਗ੍ਰਹਿ ਹੈ। ਜੋਤਿਸ਼ 'ਚ ਬ੍ਰਹਿਸਪਤੀ ਨੂੰ ਇਕ ਵੱਡਾ ਗ੍ਰਹਿ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਿਯੰਕਾ ਅਤੇ ਉਨ੍ਹਾਂ ਦੇ ਪਤੀ ਰਾਬਰਟ ਵਢੇਰਾ ਦੀਆਂ ਕੁੰਡਲੀਆਂ 'ਚ ਮੰਗਲ ਅਤੇ ਸ਼ੁੱਕਰ ਦਾ ਬੇਮਿਸਾਲ ਸੰਯੋਗ ਹੈ। ਪ੍ਰਿਯੰਕਾ ਦੀ ਕੁੰਡਲੀ 'ਚ ਲਗਨ 'ਚ ਰਾਹੂ ਅਤੇ 7ਵੇਂ ਘਰ 'ਚ ਕੇਤੂ 7 ਮਾਰਚ ਨੂੰ ਦਾਖਲ ਹੋਣਗੇ। ਇਸ ਲਈ ਸਰਕਾਰ ਵੱਲੋਂ ਵਢੇਰਾ ਨੂੰ ਸਰਕਾਰੀ ਮਾਮਲਿਆਂ 'ਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਪ੍ਰਿਯੰਕਾ ਦੀ ਕੁੰਡਲੀ 'ਚ ਲਗਨੇਸ਼ ਬੁੱਧ ਹੈ। ਇਸ ਲਈ ਉਹ ਵੱਡੇ ਆਗੂਆਂ ਦਾ ਪੂਰਾ ਸਤਿਕਾਰ ਕਰਦੀ ਹੈ। ਸ਼ੁੱਕਰ ਪ੍ਰਿਯੰਕਾ ਦੀ ਕੁੰਡਲੀ 'ਚ ਡਿਗਰੀਆਂ ਦੇ ਹਿਸਾਬ ਨਾਲ 8ਵੇਂ ਘਰ 'ਚ ਚਲਾ ਜਾਂਦਾ ਹੈ। ਉਹ ਅੱਗੋਂ ਮੰਗਲ ਦੇ ਨਕਸ਼ੱਤਰ 'ਚ ਹੈ, ਜੋ 10ਵੇਂ ਘਰ 'ਚ ਹੈ। ਇਸ ਲਈ ਪ੍ਰਿਯੰਕਾ ਨੂੰ ਪਰਿਵਾਰਕ ਤੌਰ 'ਤੇ ਪਿਛੋਕੜ 'ਚ ਸੱਤਾ ਮਿਲਦੀ ਆ ਰਹੀ ਹੈ। ਪ੍ਰਿਯੰਕਾ 'ਚ 8ਵੇਂ ਅਤੇ 10ਵੇਂ ਘਰ ਦੇ ਸੰਯੋਗ ਕਾਰਨ ਪ੍ਰਬੰਧਕੀ ਗੁਣ ਮੌਜੂਦ ਹਨ।
ਉਨ੍ਹਾਂ ਨੇ ਦੱਸਿਆ ਕਿ ਪ੍ਰਿਯੰਕਾ ਹੁਣ ਸ਼ੁੱਕਰ ਮਹਾਦਸ਼ਾ 'ਚੋਂ 20 ਜਨਵਰੀ 2004 ਤੋਂ ਲੰਘ ਰਹੀ ਹੈ। ਸ਼ੁਰੂ 'ਚ ਉਸ ਦੀਆਂ ਪਹਿਲਕਦਮੀਆਂ 5ਵੇਂ ਅਤੇ 7ਵੇਂ ਘਰ ਨਾਲ ਜੁੜੀਆਂ ਰਹੀਆਂ ਭਾਵ ਉਹ ਆਪਣੇ ਪਤੀ ਅਤੇ ਬੱਚਿਆਂ ਪ੍ਰਤੀ ਸਮਰਪਿਤ ਰਹੀ। ਅੱਧੀ ਮਹਾਦਸ਼ਾ ਦੇ ਲੰਘ ਜਾਣ ਪਿੱਛੋਂ ਪ੍ਰਿਯੰਕਾ ਨੇ ਸਿਆਸਤ 'ਚ ਕਦਮ ਰੱਖਿਆ। ਸ਼ੁੱਕਰ ਉਨ੍ਹਾਂ ਦੀ ਕੁੰਡਲੀ 'ਚ ਚੌਥੇ, ਦਸਵੇਂ, ਗਿਆਰ੍ਹਵੇਂ ਭਾਵ ਨੂੰ ਦਰਸਾਉਂਦਾ ਹੈ। ਉਹ 7ਵੇਂ ਅਤੇ 11ਵੇਂ ਦਾ ਸਟਾਰ ਲਾਰਡ ਹੈ। ਸ਼ੁੱਕਰ 5ਵੇਂ ਅਤੇ 12ਵੇਂ ਘਰ ਦਾ ਮਾਲਕ ਹੋ ਕੇ 8ਵੇਂ 'ਚ ਹੈ। ਪ੍ਰਿਯੰਕਾ ਇਸ ਸਮੇਂ ਸ਼ੁੱਕਰ ਮਹਾਦਸ਼ਾ 'ਚ ਸ਼ਨੀ ਅੰਤਰ ਦਸ਼ਾ 'ਚੋਂ ਲੰਘ ਰਹੀ ਹੈ। ਇਹ 23 ਨਵੰਬਰ 2020 ਤੱਕ ਰਹੇਗੀ। ਸ਼ਨੀ ਦੀਆਂ ਡਿਗਰੀਆਂ ਨੂੰ ਜੇ ਦੇਖਿਆ ਜਾਵੇ ਤਾਂ ਉਹ 11ਵੇਂ ਭਾਵ 'ਚ ਆਉਂਦਾ ਹੈ। ਉਹ ਸੂਰਜ ਦੇ ਨਕਸ਼ੱਤਰ 'ਚ ਹੈ। ਸ਼ਨੀ ਜਿਸ ਘਰ 'ਚ ਬੈਠਦਾ ਹੈ, ਉਸੇ ਘਰ ਦੀ ਰਾਖੀ ਕਰਦਾ ਹੈ। ਇਸ ਲਈ ਪ੍ਰਿਯੰਕਾ ਆਪਣੇ ਵੱਡੇ ਭਰਾ ਰਾਹੁਲ ਗਾਂਧੀ ਦੀਆਂ ਯੋਜਨਾਵਾਂ ਨੂੰ ਅੱਗੇ ਲਿਜਾਣ 'ਚ ਸਹਾਇਕ ਸਿੱਧ ਹੋਵੇਗੀ।
ਪ੍ਰਿਯੰਕਾ ਆਪਣੀ ਅਤੇ ਆਪਣੇ ਘਰ ਦੀ ਪ੍ਰਵਾਹ ਕੀਤੇ ਬਿਨਾਂ ਰਾਹੁਲ ਲਈ ਸਮਰਪਿਤ ਹੋ ਕੇ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਸ਼ਨੀ ਹੌਲੀ-ਹੌਲੀ ਫਲ ਦਿੰਦਾ ਹੈ। ਇਕ ਰਾਸ਼ੀ 'ਚ ਸ਼ਨੀ ਢਾਈ ਤੋਂ 3 ਸਾਲ ਤਕ ਰਹਿੰਦਾ ਹੈ। ਇਸ ਲਈ ਇਸ ਦੇ ਚੰਗੇ ਨਤੀਜੇ ਭਾਵੇਂ ਦੇਰੀ ਨਾਲ ਮਿਲਦੇ ਹਨ ਪਰ ਸ਼ੁੱਭ ਹੁੰਦੇ ਹਨ। 20 ਮਈ 2022 ਤੋਂ ਜਦੋਂ ਸ਼ਨੀ ਗੋਚਰ 'ਚ ਕੁੰਭ ਰਾਸ਼ੀ 'ਚ ਹੋਵੇਗਾ ਤਾਂ ਪ੍ਰਿਯੰਕਾ ਦੀ ਸਿਆਸਤ ਦਾ ਡੰਕਾ ਪੂਰੇ ਦੇਸ਼ 'ਚ ਜ਼ੋਰਦਾਰ ਢੰਗ ਨਾਲ ਵੱਜੇਗਾ।
ਪ੍ਰਕਾਸ਼ ਸਿੰਘ ਬਾਦਲ ਜੇਲ ਜਾਣ ਤੋਂ ਨਹੀਂ ਡਰਦੇ : ਬੀਬਾ ਬਾਦਲ (ਵੀਡੀਓ)
NEXT STORY